ਇਨ੍ਹਾਂ ਕੰਮਾਂ ਲਈ ਵੀ ਕੀਤਾ ਜਾ ਸਕਦਾ ਹੈ ਸਿਰਕੇ ਦਾ ਇਸਤੇਮਾਲ

07/08/2017 6:15:17 PM

ਨਵੀਂ ਦਿੱਲੀ— ਉਂਝ ਤਾਂ ਸਿਰਕੇ ਦਾ ਇਸਤੇਮਾਲ ਘਰਾਂ ਵਿਚ ਖਾਣੇ, ਸਲਾਦ, ਆਚਾਰ ਅਤੇ ਚਟਨੀ ਬਣਾਉਣ ਵਿਚ ਹੀ ਕੀਤਾ ਜਾਂਦਾ ਹੈ ਪਰ ਨਾਲ ਹੀ ਇਗ ਘਰ ਦੇ ਹੋਰ ਕੰਮਾਂ ਵਿਚ ਵੀ ਕੰਮ ਆਉਂਦਾ ਹੈ ਇਹ ਪਸੀਨੇ ਦੇ ਜਿੱਦੀ ਦਾਗ ਹਟਾਉਣ ਦੇ ਲਈ ਅਤੇ ਕੀੜੀਆਂ ਨੂੰ ਵੀ ਦੂਰ ਭਜਾਉਣ ਵਿਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਸਿਰਕੇ ਦੇ ਇਸਤੇਮਾਲ ਦੇ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ
1. ਕੀੜੀਆਂ ਨੂੰ ਦੂਰ ਰੱਖੇ
ਘਰ ਵਿਚ ਕੀੜੀਆਂ ਨੂੰ ਭਜਾਉਣ ਦੇ ਲਈ ਘਰ ਦੇ ਕੋਨਿਆਂ ਵਿਚ ਸਿਰਕੇ ਅਤੇ ਪਾਣੀ ਦਾ ਛਿੜਕਾਅ ਕਰੋ। ਇਸ ਨਾਲ ਕੁਝ ਦੇਰ ਵਿਚ ਹੀ ਕੀੜੀਆਂ ਦੂਰ ਚਲੀਆਂ ਜਾਣਗੀਆਂ।
2. ਫਰਸ਼ ਅਤੇ ਫਰਿੱਜ ਦੀ ਸਫਾਈ
ਫਰਿੱਜ ਵਿਚ ਚੀਜ਼ਾਂ ਨੂੰ ਖੁੱਲਾਂ ਰੱਖਣ ਦੇ ਕਾਰਨ ਕਈ ਵਾਰ ਉਸ 'ਚੋਂ ਬਦਬੂ ਆਉਣ ਲਗਦੀ ਹੈ ਅਜਿਹੇ ਵਿਚ ਪਾਣੀ ਅਤੇ ਸਫੇਦ ਸਿਰਕੇ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਇਸ ਨਾਲ ਫਰਿੱਜ ਅਤੇ ਰਸੋਈ ਨੂੰ ਸਾਫ ਕਰੋ।
3. ਫੁੱਲਾਂ ਵਿਚ ਤਾਜ਼ਗੀ ਬਣਾਈ ਰੱਖਣ ਦੇ ਲਈ
ਫੁੱਲਦਾਨ ਵਿਚ ਫੁੱਲਾਂ ਨੂੰ ਤਾਜ਼ਾਂ ਰੱਖਣਾ ਮੁਸ਼ਕਿਲ ਹੁੰਦਾ ਹੈ ਇਸ ਲਈ ਇਸ ਵਿਚ 1 ਚਮਚ ਸਿਰਕਾ ਪਾਓ ਅਜਿਹਾ ਕਰਨ ਨਾਲ ਫੁੱਲ ਤਾਜ਼ੇ ਰਹਿਣਗੇ।
4. ਅੰਡਿਆਂ ਨੂੰ ਟੁੱਟਣ ਤੋਂ ਬਚਾਏ
ਕਈ ਲੋਕ ਅੰਡਾ ਖਾਣਾ ਪਸੰਦ ਕਰਦੇ ਹਨ ਪਰ ਇਸ ਨੂੰ ਉਬਾਲਦੇ ਸਮੇਂ ਅੰਡੇ ਟੁੱਟ ਜਾਂਦੇ ਹਨ ਜੋ ਉਸ ਵਿਚ ਦਰੇੜ ਆ ਜਾਂਦੀ ਹੈ ਇਸ ਲਈ ਅੰਡੇ ਨੂੰ ਉਬਾਲਦੇ ਸਮੇਂ ਗਰਮ ਪਾਣੀ ਵਿਚ ਥੋੜ੍ਹਾ ਜਿਹਾ ਸਿਰਕਾ ਮਿਲਾ ਲਓ। ਇਸ ਨਾਲ ਅੰਡੇ ਵਿਚ ਦਰਾੜ ਨਹੀਂ ਆਵੇਗੀ।
5. ਜਿੱਦੀ ਦਾਗ ਹਟਾਏ
ਹਲਕੇ ਰੰਗ ਵਾਲੇ ਕੱਪੜੇ ਅਕਸਰ ਪਸੀਨੇ ਦੀ ਵਜ੍ਹਾ ਨਾਲ ਖਰਾਹ ਹੋ ਜਾਂਦੇ ਹਨ ਇਨ੍ਹਾਂ 'ਤੇ ਗਹਿਰੇ ਦਾਗ ਪੈ ਜਾਂਦੇ ਹਨ ਇਸ ਲਈ ਕੱਪੜੇ ਧੋਣ ਤੋਂ ਪਹਿਲਾਂ ਦਾਗਾਂ 'ਤੇ ਸਿਰਕਾ ਛਿੜਕ ਲਓ। ਇਸ ਨਾਲ ਦਾਗ ਆਸਾਨੀ ਨਾਲ ਸਾਫ ਹੋ ਜਾਣਗੇ।
6. ਵਾਲਾਂ ਵਿਚ ਚਮਕ ਲਿਆਵੇ
ਸਿਰਕਾ ਵਾਲਾਂ ਦੀ ਚਮਕ ਵਧਾਉਂਦਾ ਹੈ ਇਕ ਡੱਬੇ ਪਾਣੀ ਵਿਚ ਅੱਧਾ ਚਮਚ ਸਿਰਕਾ ਮਿਲਾ ਕੇ ਵਾਲਾਂ 'ਤੇ ਲਗਾਓ ਅਤੇ ਇਸ ਨਾਲ ਵਾਲ ਚਮਕਦਾਰ ਹੋ ਜਾਣਗੇ ਅਤੇ ਬਾਅਦ ਵਿਚ ਸਾਡੇ ਵਾਲਾਂ ਨੂੰ ਨੁਕਸਾਨ ਵੀ ਹੁੰਦਾ ਹੈ।