Bookshelf ਦੇ ਇਨ੍ਹਾਂ ਡਿਜ਼ਾਈਨਸ ਨਾਲ ਘਰ ਲੱਗੇਗਾ ਖੂਬਸੂਰਤ

03/12/2018 1:18:36 PM

ਨਵੀਂ ਦਿੱਲੀ— ਕਈ ਲੋਕਾਂ ਨੂੰ ਕਿਤਾਬਾਂ ਪੜ੍ਹਣ ਦਾ ਬਹੁਤ ਸ਼ੌਂਕ ਹੁੰਦਾ ਹੈ। ਉਹ ਅਕਸਰ ਬਾਜ਼ਾਰ 'ਚੋਂ ਤਰ੍ਹਾਂ-ਤਰ੍ਹਾਂ ਦੀਆਂ ਕਿਤਾਬਾਂ ਲੈ ਕੇ ਆਉਂਦੇ ਹਨ ਪਰ ਉਹ ਕਿਤਾਬਾਂ ਨੂੰ ਇਕੱਠਾ ਕਰਕੇ ਰੱਖਣ ਦੀ ਬਜਾਏ ਉਨ੍ਹਾਂ ਨੂੰ ਇੱਧਰ-ਉੱਧਰ ਸੁੱਟ ਦਿੰਦੇ ਹਨ। ਜੋ ਦੇਖਣ 'ਚ ਬਹੁਤ ਹੀ ਗੰਦਾਂ ਲੱਗਦਾ ਹੈ। ਇਸ ਨਾਲ ਘਰ ਦੀ ਸਾਰੀ ਡੈਕੋਰੇਸ਼ਨ ਖਰਾਬ ਹੋ ਜਾਂਦੀ ਹੈ। ਘਰ ਦੀ ਖੂਬਸੂਰਤੀ ਨੂੰ ਵਧਾਉਣ ਅਤੇ ਕਿਤਾਬਾਂ ਨੂੰ ਸਹੀਂ ਤਰੀਕੇ ਨਾਲ ਰੱਖਣ ਲਈ ਬੁਕ ਸ਼ੈਲਫ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਤੁਸੀਂ ਵੀ ਆਪਣੀ ਘਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣੇ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਬੁਕ ਸ਼ੈਲਫ ਦੇ ਕੁਝ ਨਵੇਂ ਡਿਜ਼ਾਈਨ ਬਾਰੇ ਦੱਸਣ ਜਾ ਰਹੇ ਹਾਂ ਤਾਂ ਆਓ ਦੇਖਦੇ ਹਾਂ ਬੁਕ ਸ਼ੈਲਫ ਦੇ ਲੇਟੇਸਟ ਡਿਜ਼ਾਈਨ ਬਾਰੇ...
1. ਰੁੱਖ ਦੀ ਤਰ੍ਹਾਂ ਦਿੱਖਣ ਵਾਲੀ ਇਸ ਬੁਕ ਸ਼ੈਲਫ 'ਤੇ ਕਿਤਾਬਾਂ ਆਸਾਨੀ ਨਾਲ ਰੱਖੀਆਂ ਜਾ ਸਕਦੀਆਂ ਹਨ। ਇਸ ਨੂੰ ਰੱਖਣ ਲਈ ਜ਼ਿਆਦਾ ਥਾਂ ਦੀ ਜ਼ਰੂਰਤ ਨਹੀਂ। ਕਿਤੇ ਵੀ ਦੀਵਾਰ ਦੇ ਨਾਲ ਲਗਾ ਕੇ ਇਸ ਨੂੰ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ।


2. ਫੁੱਲਾਂ ਦੀ ਤਰ੍ਹਾਂ ਦਿਖਣ ਵਾਲੇ ਸ਼ੈਲਫ ਘਰ ਦੀ ਡੈਕੋਰੇਸ਼ਨ ਨੂੰ ਹੋਰ ਵੀ ਵਧਾ ਦਿੰਦੇ ਹਨ।


3. ਇਸ ਤਰ੍ਹਾਂ ਦੀ ਬੁਕ ਸ਼ੈਲਫ 'ਚ ਆਰਾਮ ਨਾਲ ਬੈਠ ਕੇ ਕਿਤਾਬਾਂ ਪੜ ਸਕਦੇ ਹੋ।


4. ਗਿਟਾਰ ਦੀ ਤਰ੍ਹਾਂ ਬੁਕ ਸ਼ੈਲਫ ਦੇਖਣ 'ਚ ਬਹੁਤ ਹੀ ਖੂਬਸੂਰਤ ਲੱਗਦੀ ਹੈ।


5. ਘੱਟ ਥਾਂ 'ਤੇ ਬੁਕ ਸ਼ੈਲਫ ਬਣਾਉਣ ਲਈ ਇਸ ਤਰ੍ਹਾਂ ਦਾ ਡਿਜ਼ਾਈਨਸ ਬੇਹੱਦ ਚੰਗੇ ਹਨ।


6. ਇਸ ਤਰ੍ਹਾਂ ਦੇ ਯੂਨਿਕ ਬੁਕ ਸ਼ੈਲਫ ਬਹੁਤ ਚਲਣ 'ਚ ਹਨ।