ਗਰਮੀ ਦੇ ਮੌਸਮ ''ਚ ਬੈਸਟ ਹਨ ਇਹ ਬੈੱਡ ਸ਼ੀਟਸ

04/24/2017 2:28:30 PM

ਜਲੰਧਰ— ਮੌਸਮ ਦੇ ਬਦਲਣ ਨਾਲ ਘਰ ਦੀ ਸਜਾਵਟ ਨੂੰ ਬਦਲਣ ਦਾ ਖਿਆਲ ਵੀ ਸਾਡੇ ਦਿਮਾਗ ''ਚ ਆਉਂਦਾ ਹੈ। ਸਰਦੀ ਦੇ ਮੌਸਮ ''ਚ ਜਿੱਥੇ ਗੂੜੇ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉੱਥੇ ਹੀ ਜ਼ਿਆਦਾ ਗਰਮੀ ''ਚ ਹਲਕੇ ਰੰਗਾਂ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ। ਪਰਦੇ, ਸੋਫੇ ਕਵਰ ਗੂੜੇ ਰੰਗਾਂ ਦੀ ਬਜਾਏ ਜੇਕਰ ਲਾਈਟ ਰੰਗ ਦੇ ਹੋਣ ਤਾਂ ਬਹੁਤ ਖੂਬਸੂਰਤ ਲੱਗਦੇ ਹਨ। 
ਬੈੱਡ ਸ਼ੀਟ ਕਮਰੇ ਦੀ ਸਜਾਵਟ ਦਾ ਖਾਸ ਹਿੱਸਾ ਹੈ। ਜੇਕਰ ਕਮਰੇ ਦੀ ਬੈੱਡ ਸ਼ੀਟ ਕਲਰ ਕੰਬੀਨੇਸ਼ਨ ਦੇ ਹਿਸਾਬ ਨਾਲ ਨਾ ਵਿਛਾਈ ਜਾਵੇ ਤਾਂ ਕਮਰੇ ਦਾ ਮਾਹੌਲ ਹੀ ਉਦਾਸੀ ਭਰਿਆ ਲੱਗਦਾ ਹੈ। ਹੈਵੀ ਬੈੱਡ ਸ਼ੀਟ ਦੇ ਮੁਕਾਬਲੇ ਇਸ ਮੌਸਮ ''ਚ ਕਾਟਨ ਦੀ ਸ਼ੀਟ ਬਹੁਤ ਚੰਗੀ ਲੱਗਦੀ ਹੈ। ਇਸ ''ਚ ਲਾਈਟ ਪਿੰਕ ਕਲਰ, ਫਲਾਵਰ, ਪਲੇਨ ਬੈੱਡ ਸ਼ੀਟ ਦੇ ਨਾਲ ਮੈਚਿੰਗ ਪਿੱਲੋ ਕਵਰ ਅਤੇ ਪਾਮ-ਪਾਮ ਫਲਾਵਰ ਬੈੱਡ ਸ਼ੀਟ ਬਹੁਤ ਪਸੰਦ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਵੀ ਘਰ ਨੂੰ ਸਜਾਉਣ ਜਾ ਰਹੇ ਹੋ ਤਾਂ ਬੈੱਡ ਸ਼ੀਟ ਉੱਪਰ ਜ਼ਰੂਰ ਧਿਆਨ ਦਿਓ।