ਨਕਲੀ ਨਹੀਂ ਅਸਲੀ ਹਨ ਇਹ ਖੂਬਸੂਰਤ ਗਾਰਡਨ

03/11/2018 4:56:11 PM

ਜਲੰਧਰ—c ਮਨ ਮੋਹ ਲੈਂਦੀ ਹੈ। ਅਜਿਹੇ 'ਚ ਜੇਕਰ ਤੁਹਾਨੂੰ ਫੁੱਲਾਂ, ਹਰਿਆਲੀ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਗਾਰਡਨ ਦੇਖਣ ਨੂੰ ਮਿਲ ਜਾਣ ਤਾਂ ਤੁਹਾਡਾ ਮਨ ਖੁਸ਼ੀ ਨਾਲ ਝੂਮ ਉੱਠੇਗਾ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਖੂਬਸੂਰਤ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ , ਜੋ ਕਿ ਆਪਣੀ ਖੂਬਸੂਰਤੀ ਅਤੇ ਕੁਦਰਤੀ ਨਜ਼ਾਰਿਆਂ ਦੇ ਲਈ ਦੁਨੀਆਂਭਰ 'ਚ ਮਸ਼ਹੂਰ ਹਨ। ਇਨ੍ਹਾਂ ਗਾਰਡਨ 'ਚ ਘੁੰਮਣ ਦੇ ਬਾਅਦ ਤੁਹਾਡਾ ਮਨ ਉੱਥੋਂ ਆਉਣ ਨੂੰ ਨਹੀਂ ਕਰੇਗਾ। ਜੇਕਰ ਤੁਸੀਂ ਵੀ ਕੁਦਰਤੀ ਨਜ਼ਾਰਿਆਂ ਨੂੰ ਦੇਖਣ ਦੇ ਸ਼ੌਕੀਨ ਹੋ ਤਾਂ ਇਨ੍ਹਾਂ ਰੋਮਾਂਟਿਕ ਅਤੇ ਖੂਬਸੂਰਤ ਗਾਰਡਨ ਨੂੰ ਜ਼ਰੂਰ ਦੇਖਣ ਜਾਓ।
1. England, Levens Hall


ਇੰਗਲੈਂਡ ਦੇ ਕੰਬ੍ਰਿਆ ਸ਼ਹਿਰ 'ਚ ਬਣਿਆ ਲੇਵੇਨਸ ਹਾਲ ਗਾਰਡਨ ਖੂਬਸੂਰਤੀ 'ਚ ਕਿਸੇ ਤੋਂ ਘੱਟ ਨਹੀਂ ਹੈ। ਇਸ ਖੂਬਸੂਰਤ ਗਾਰਡਨ 'ਚ ਹਰਿਆਲੀ ਅਤੇ ਰੁੱਖਾਂ ਨਾਲ ਬਣੇ ਖੂਬਸੂਰਤ ਦੇਖ ਸਕਦੇ ਹਨ। ਇਸ ਗਾਰਡਨ ਦੀ ਖੂਬਸੂਰਤੀ ਦੇਖਣ ਦੇ ਬਾਅਦ ਤੁਹਾਡਾ ਮਨ ਇੱਥੋਂ ਜਾਣ ਨੂੰ ਨਹੀਂ ਕਰੇਗਾ।
2. Costa Rica, Church of San Rafael

.ਕੋਸਟਾ ਰਿਕਾ ਦੀ ਸੈਨ ਰਫਾਇਲ ਚਰਚ 'ਚ ਬਣੇ ਗਾਰਡਨ ਨੂੰ ਦੇਖਣ ਦੇ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ। ਖੂਬਸੂਰਤ ਫੁੱਲਾਂ ਨਾਲ ਸੱਜੇ ਇਸ ਗਾਰਡਨ ਨੂੰ ਦੇਖ ਕੇ ਤੁਹਾਡੇ ਮਨ ਵੀ ਖੁਸ਼ ਹੋ ਜਾਵੇਗਾ।

3. France, Marqueyssac

ਫਰਾਂਸ  ਦੇ ਇਸ ਖੂਬਸੂਰਤ ਗਾਰਡਨ ਦੀ ਖੂਬਸੂਰਤੀ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਸੁੰਦਰ ਫੁੱਲਾਂ ਅਤੇ ਹਰੇ-ਭਰੇ ਰਾਸਤਿਆਂ ਨਾਲ ਘਿਰੇ ਇਸ ਗਾਰਡਨ ਦੇ ਚਾਰੋਂ ਪਾਸੇ ਤੁਸੀਂ ਹਰਿਆਲੀ ਹੀ ਹਰਿਆਲੀ ਦੇਖ ਸਕਦੇ ਹੋ।


4. Columbia, Butchart Garden

ਬ੍ਰਿਟਿਸ ਕੋਲੰਬੀਆ ਦੇ ਵੈਕਸੁਵਰ ਆਈਸਲੈਂਡ 'ਚ ਬਣਿਆ ਬੁਚਾਰਟ  ਗਾਰਡਨ ਬਹੁਤ ਹੀ ਖੂਬਸੂਰਤ ਹੈ। 55 ਏਕੜ ਦੇ ਏਰੀਏ 'ਚ ਫੈਲਿਆ ਇਹ ਗਾਰਡਨ ਬਹੁਤ ਹੀ ਖੂਬਸੂਰਤ ਹੈ। ਇਸ 'ਚ ਲਗਭਗ 700 ਤਰ੍ਹਾਂ ਦੇ ਵੱਖ-ਵੱਖ ਰੁੱਖ ਅਤੇ ਫੁੱਲ ਲੱਗੇ ਹਨ। ਇਨ੍ਹਾਂ ਦੇ ਖਿਲਣ ਦਾ ਸਮਾਂ ਮਾਰਚ ਤੋਂ ਅਕਤੂਬਰ ਹੈ।