ਇਹ ਹਨ ਦੁਨੀਆ ਦੇ ਸਭ ਤੋਂ ਘੱਟ ਆਬਾਦੀ ਵਾਲੇ ਦੇਸ਼

02/15/2017 4:47:05 PM

ਮੁੰਬਈ— ਵੱਧਦੀ ਜਨਸੰਖਿਆ ਹਰ ਦੇਸ਼ ਦੀ ਸਮੱਸਿਆ ਬਣੀ ਹੋਈ ਹੈ। ਇਸ ਸਮੱਸਿਆ ਦੇ ਕਾਰਨ ਅੱਜ ਬਹੁਤ ਸਾਰੇ ਲੋਕ ਪੜੇ- ਲਿਖੇ ਹੋਣ ਦੇ ਬਾਅਦ ਵੀ ਬੇਰੁਜ਼ਗਾਰ ਘੁੰਮ ਰਹੇ ਹਨ ਪਰ ਦੁਨੀਆ ''ਚ ਅਜਿਹੇ ਕਈ ਦੇਸ਼ ਹਨ, ਜਿੱਥੇ ਦਾ ਖੇਤਰਫਲ ਤੋਂ ਬਹੁਤ ਵੱਡਾ ਹੈ ਪਰ ਉੱਥੇ ਰਹਿਣ ਵਾਲੇ ਲੋਕ ਨਾ ਕੇ ਬਰਾਬਰ ਹੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦੇਸ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਜਨਸੰਖਿਆ ਬਹੁਤ ਹੀ ਘੱਟ ਹੈ। ਇਨ੍ਹਾਂ ਦੇਸ਼ਾਂ ''ਚੋ ਕੁਝ ਦੇਸ਼ ਮੁਹਲਿਆਂ ਵਾਂਗ ਲੱਗਦੇ ਹਨ।
1. ਵੈਟਿਕਨ ਸਿਟੀ
ਵੈਟਿਕਨ ਸਿਟੀ ਸਿਰਫ 0.44 ਵਰਗ ਕਿਲੋਮੀਟਰ ''ਚ ਫੈਲੀ ਹੋਈ ਹੈ। ਇੱਥੇ 840 ਲੋਕਾਂ ਦੀ ਜਨਸੰਖਿਆ ਰਹਿੰਦੀ ਹੈ। ਹਰ ਸਾਲ ਇੱਥੇ 50 ਲੱਖ ਸੈਲਾਨੀਆਂ ਭੀੜ ਲੱਗੀ ਰਹਿੰਦੀ ਹੈ। ਇੱਥੇ ਈਸਾਈ ਧਰਮ ਦੇ ਪਾਦਰੀ ਰਹਿੰਦੇ ਹਨ।
2. ਟੁਵਾਲੁ
ਟੁਵਾਲੁ ਦੇਸ਼ 26 ਵਰਗ ਛੋਟੀ ਜਨਸੰਖਿਆ ਵਾਲਾ ਦੇਸ਼ ਹੈ। 10,012 ਲੋਕ ਰਹਿੰਦੇ ਹਨ। ਇਹ ਦੇਸ਼ ਵਾੜ ਦਾ ਸ਼ਿਕਾਰ ਕਿਸੇ ਵੀ ਸਮੇਂ ਹੋ ਸਕਦਾ ਹੈ।
3. ਨਾਓਰੂ
ਇਹ ਦੁਨੀਆ ਦਾ ਸਭ ਤੋਂ ਛੋਟੀ ਜਨਸੰਖਿਆ ਵਾਲਾ ਦੇਸ਼ ਹੈ। ਇੰਨ੍ਹਾਂ ਹੀ ਨਹੀਂ ਇੱਥੇ ਰਹਿਣ ਵਾਲੇ 90 ਫੀਸਦੀ ਲੋਕਾਂ ਦੇ ਕੋਲ ਰੋਜ਼ਗਾਰ ਦਾ ਕੋਈ ਵੀ ਸਾਧਨ ਨਹੀਂ ਹੈ। ਇੱਥੇ ਸਿਰਫ ਦੋ ਹੋਟਲ ਅਤੇ 1-2 ਸਾਈਵਰ ਕੈਫੇ ਹਨ।
4.ਪਲਾਓ
ਇਹ ਦੇਸ਼ ਬੀਚ ਅਤੇ ਮੱਛੀਆਂ ਨੂੰ ਮਾਰਨ ਦੇ ਲਈ ਬਹੁਤ ਮਸ਼ਹੂਰ ਹੈ। ਇਸੇ ਦੇ ਨਾਲ ਇਹ ਦੇਸ਼ ਅਮਰੀਕੀ ਸਹਾਇਤਾ ''ਤੇ ਨਿਰਭਰ ਕਰਦਾ ਹੈ। ਇੱਥੇ ਹਰ ਸਾਲ ਲਗਭਗ 1,09,000 ਸੈਲਾਨੀ ਘੁੰਮਣ ਆਉਂਦੇ ਹਨ।
5. ਸੈਨ ਸੈਰਿਨੋ
ਇਹ ਦੇਸ਼ ਘੱਟ ਆਬਾਦੀ ਵਾਲਾ ਤਾਂ ਹੈ ਪਰ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ''ਚੋ ਇੱਕ ਮੰਨਿਆ ਜਾਂਦਾ ਹੈ । ਇੱਥੇ ਹਰ ਸਾਲ ਲਗਭਗ 1, 56,000 ਸੈਲਾਨੀ ਆਉਂਦੇ ਹਨ। ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਪੂਰੀ ਇਟਲੀ ਨੂੰ ਦੇਖਿਆ ਜਾਂ ਸਕਦਾ ਹੈ।