ਹੱਡੀ ਕੈਂਸਰ ਦੇ ਲੱਛਣ ਅਤੇ ਕਾਰਨ ਇਹ ਹੁੰਦੇ ਹਨ

03/29/2017 10:30:34 AM

ਨਵੀਂ ਦਿੱਲੀ— ਕੈਂਸਰ ਇਕ ਅਜਿਹੀ ਬਿਮਾਰੀ ਹੈ ਜਿਸ ਦਾ ਨਾਂ ਸੁਣਦੇ ਹੀ ਲੋਕ ਡਰ ਜਾਂਦੇ ਹਨ। ਅੱਜ-ਕਲ੍ਹ ਕੈਂਸਰ ਦੇ ਮਰੀਜਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਜੇ ਇਸ ਬਿਮਾਰੀ ਦਾ ਸਮੇਂ ਰਹਿੰਦੇ ਇਲਾਜ ਕਰ ਲਿਆ ਜਾਵੇ ਤਾਂ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ। ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਛਾਤੀ ਕੈਂਸਰ, ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਹੱਡੀਆਂ ਦਾ ਕੈਂਸਰ ਆਦਿ। ਅਸਲ ''ਚ ਸਰੀਰ ''ਚ ਰੋਜ਼ਾਨਾ ਨਵੇਂ ਸੈੱਲ ਬਣਦੇ ਹਨ ਅਤੇ ਪੁਰਾਣੇ ਸੈੱਲ ਟੁੱਟਦੇ ਹਨ। ਇਨ੍ਹਾਂ ਸੈੱਲਾਂ ਦੇ ਅਸਾਧਾਰਨ ਬਨਣ ਕਾਰਨ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕਈ ਵਾਰੀ ਹੱਡੀਆਂ ''ਚ ਕੋਸ਼ਿਕਾਵਾਂ ਦੇ ਅਸਾਧਾਰਨ ਜੰਮ ਜਾਣ ਦੇ ਕਾਰਨ ਕਮਜ਼ੋਰੀ ਆ ਜਾਂਦੀ ਹੈ, ਜਿਸ ਨਾਲ ਮਨੁੱਖ ਨੂੰ ਹੱਡੀਆਂ ਦਾ ਕੈਂਸਰ ਹੋ ਜਾਂਦਾ ਹੈ।
ਹੱਡੀ ਕੈਂਸਰ ਦੇ ਲੱਛਣ
- ਸਰੀਰ ਦੇ ਵੱਖ-ਵੱਖ ਹਿੱਸਿਆਂ ਚ ਦਰਦ ਹੋਣਾ
- ਭਾਰ ਦਾ ਘੱਟਣਾ
- ਜੋੜ੍ਹਾਂ ''ਚ ਸਮੱਸਿਆ
- ਹੱਡੀਆਂ ''ਚ ਸੋਜ
- ਹੱਡੀਆਂ ''ਚ ਦਰਦ
ਹੱਡੀ ਕੈਂਸਰ ਦੇ ਕਾਰਨ
ਹੱਡੀ ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਜੇਨੇਟਿਕ ਗੜਬੜੀ। ਪੇਟ ਦੀ ਬਿਮਾਰੀ ਦਾ ਅਸਰ ਹੱਡੀਆਂ ''ਤੇ ਪੈਂਦਾ ਹੈ ਜਿਸ ਕਾਰਨ ਹੱਡੀਆਂ ਦਾ ਕੈਂਸਰ ਹੁੰਦਾ ਹੈ । ਇਸ ਦੇ ਇਲਾਵਾ ਜੇ ਕੋਈ ਮਨੁੱਖ ਕਿਰਣਾਂ ਦੇ ਪ੍ਰਭਾਵ ਹੇਠ ਹੈ ਤਾਂ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।
ਹੱਡੀ ਕੈਂਸਰ ਅਕਸਰ ਸਰੀਰ ਦੇ ਇਕ ਹਿੱਸੇ ਤੋਂ ਸ਼ੁਰੂ ਹੋ ਕੇ ਹੋਲੀ-ਹੋਲੀ ਬਾਕੀ ਹਿੱਸਿਆਂ ''ਚ ਫੈਲਦਾ ਹੈ। ਇਸ ਬਿਮਾਰੀ ਦਾ ਇਲਾਜ ਸਰਜ਼ਰੀ ਅਤੇ ਕਿਰਣਾਂ ਥੈਰੇਪੀ ਦੁਆਰਾ ਹੁੰਦਾ ਹੈ, ਜਿਸ ਦੌਰਾਨ ਹੱਡੀਆਂ ਕਾਫੀ ਪ੍ਰਭਾਵਿਤ ਹੁੰਦੀਆਂ ਹਨ। ਜੇਕਰ ਪਹਿਲੇ ਪੜਾਅ ''ਚ ਹੀ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਲਾਜ ਜ਼ਲਦੀ ਅਤੇ ਆਸਾਨੀ ਨਾਲ ਹੋ ਸਕਦਾ ਹੈ।