ਪਿੱਠ ਦੇ ਮੁਹਾਸਿਆਂ ਅਤੇ ਦਾਗ ਧੱਬਿਆਂ ਨੂੰ ਸਾਫ ਕਰਦੇ ਹਨ ਇਹ ਅਸਰਦਾਰ ਨੁਸਖੇ

07/18/2017 6:20:44 PM

ਨਵੀਂ ਦਿੱਲੀ— ਜਿਸ ਤਰ੍ਹਾਂ ਚਿਹਰੇ 'ਤੇ ਮੁਹਾਸੇ ਹੋ ਜਾਂਦੇ ਹਨ ਉਸੇ ਤਰ੍ਹਾਂ ਕਈ ਔਰਤਾਂ ਨੂੰ ਪਿੱਠ 'ਤੇ ਵੀ ਐਕਨੇ ਦੀ ਸਮੱਸਿਆ ਝਲਣੀ ਪੈਂਦੀ ਹੈ ਜ਼ਿਆਦਾਤਰ ਪਿੱਠ 'ਤੇ ਮੁਹਾਸੇ, ਗਰਦਨ ਦੇ ਥੱਲੇ ਜਾਂ ਫਿਰ ਮੌਡਿਆਂ ਦੇ ਆਲੇ ਦੁਆਲੇ ਹੋ ਜਾਂਦੇ ਹਨ , ਜਿਸ ਵਜ੍ਹਾ ਨਾਲ ਔਰਤਾਂ ਡੀਪ ਗੱਲਾ ਅਤੇ ਸਲੀਵਲੈਂਸ ਡਰੈੱਸ ਨਹੀਂ ਪਹਿਨ ਪਾਉਂਦੀਆਂ। ਧੂੜ-ਮਿੱਟੀ ਅਤੇ ਪਸੀਨੇ ਦੀ ਵਜ੍ਹਾ ਨਾਲ ਪਿੱਠ ਦੇ ਰੋਮ ਛਿੱਦਰ ਖੁੱਲ ਜਾਂਦਗੇ ਹਨ। ਜਿਸ ਵਜ੍ਹਾ ਨਾਲ ਇਹ ਸਮੱਸਿਆ ਹੋ ਜਾਂਦੀ ਹੈ ਅਜਿਹੇ ਵਿਚ ਕੁਝ ਘਰੇਲੂ ਨੁਸਖੇ ਵਰਤ ਕੇ ਪਿੱਠ ਦੇ ਮੁਹਾਸਿਆਂ ਅਤੇ ਦਾਗ ਧੱਬਿਆਂ ਨੂੰ ਹਟਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਕਾਰਨ ਅਤੇ ਕੁਝ ਘਰੇਲੂ ਨੁਸਖੇ
ਕਾਰਨ
- ਪੋਸ਼ਕ ਤੱਤਾਂ ਦੀ ਕਮੀ
- ਹਾਰਮੋਨਸ ਵਿਚ ਬਦਲਾਅ
- ਮਿਰਚ ਮਸਾਲਿਆਂ ਦੀ ਜ਼ਿਆਦਾ ਵਰਤੋਂ
- ਮਾਨਸਿਕ ਤਣਾਅ
ਘਰੇਲੂ ਨੁਸਖੇ
1 . ਟਮਾਟਰ ਅਤੇ ਐਲੋਵੇਰਾ
ਪਿੱਠ ਦੇ ਮੁਹਾਸਿਆਂ ਨੂੰ ਹਟਾਉਣ ਲਈ ਐਲੋਵੇਰਾ ਜੈੱਲ ਵਿਚ ਟਮਾਟਰ ਦਾ ਗੂਦਾ ਮਿਲਾਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਪਿੱਠ 'ਤੇ ਅੱਧੇ ਘੰਟੇ ਲਈ ਲਗਾ ਕੇ ਰੱਖੋ ਅਤੇ ਬਾਅਦ ਵਿਚ ਇਸ ਨੂੰ ਪਾਣੀ ਨਾਲ ਸਾਫ ਕਰ ਲਓ।


2. ਤੁਲਸੀ ਅਤੇ ਪੁਦੀਨਾ
ਤੁਲਸੀ ਅਤੇ ਪੁਦੀਨੇ ਦੀਆਂ ਪੱਤੀਆਂ ਦਾ ਰਸ ਕੱਢ ਲਓ ਅਤੇ ਇਸ ਵਿਚ ਥੋੜ੍ਹੀ ਜਿਹੀ ਹਲਦੀ ਅਤੇ ਮੁਲਤਾਨੀ ਮਿੱਟੀ ਮਿਲਾਕੇ ਪੇਸਟ ਤਿਆਰ ਕਰੋ। ਫਿਰ ਇਸ ਨੂੰ ਪਿੱਠ 'ਤੇ ਲਗਾ ਕੇ 10-15 ਮਿੰਚ ਲਈ ਛੱਡ ਦਿਓ ਅਤੇ ਫਿਰ ਗਿੱਲੇ ਤੋਲਿਏ ਨਾਲ ਪਿੱਠ ਨੂੰ ਸਾਫ ਕਰੋ।


3. ਗੁਲਾਬਜਲ ਅਤੇ ਨਿੰਬੂ
ਇਸ ਲਈ ਗੁਲਾਬਜਲ ਅਤੇ ਨਿੰਬੂ ਨੂੰ ਬਰਾਬਰ ਮਾਤਾਰ ਵਿਚ ਮਿਲਾ ਕੇ ਇਸ ਵਿਚ ਥੋੜ੍ਹੀ ਜਿਹੀ ਗਿਲਸਰੀਨ ਪਾ ਲਓ। ਫਿਰ ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਪ੍ਰਭਾਵਿਤ ਥਾਂਵਾਂ 'ਤੇ ਲਗਾਓ ਅਤੇ ਸਵੇਰੇ ਠੰਡੇ ਪਾਣੀ ਨਾਲ ਨਹਾ ਲਓ। ਇਸ ਨਾਲ ਬਹੁਤ ਜਲਦੀ ਮੁਹਾਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ।
4. ਦਾਲਚੀਨੀ ਪਾਊਡਰ 
ਦਾਲਚੀਨੀ ਪਾਊਡਰ ਵਿਚ ਪੁਦੀਨੇ ਦੇ ਰਸ ਨੂੰ ਮਿਲਾਓ ਅਤੇ ਪਤਲਾ ਪੇਸਟ ਤਿਆਰ ਕਰੋ। ਫਿਰ ਇਸ ਨੂੰ ਬਰੱਸ਼ ਦੀ ਮਦਦ ਨਾਲ ਪਿੱਠ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ।
5. ਕੱਚਾ ਦੁੱਧ
ਕੱਚੇ ਦੁੱਧ ਵਿਚ ਥੋੜ੍ਹਾ ਜਿਹਾ ਜਾਇਫਲ ਪਾਊਡਰ ਮਿਲਾ ਲਓ ਅਤੇ ਪੇਸਟ ਬਣਾ ਲਓ ਫਿਰ ਇਸਨੂੰ 2-3 ਘੰਟੇ ਲੱਗਾ ਰਹਿਣ ਤੋਂ ਬਾਅਦ ਪਿੱਠ ਨੂੰ ਸਾਫ ਕਰ ਲਓ। ਇਸ ਨਾਲ ਇਕ ਤਾਂ ਦਾਗ ਧੱਬੇ ਦੂਰ ਹੋ ਜਾਣਗੇ ਅਤੇ ਦੂਜਾ ਚਮੜੀ 'ਤੇ ਨਿਖਾਰ ਵੀ ਆਵੇਗਾ।