ਗਰਮੀਆਂ ''ਚ ਕੁਸ਼ਨ ਕਵਰ ਵੀ ਹੋਣੇ ਚਾਹੀਦੇ ਹਨ ਕੁਝ ਖਾਸ

05/18/2017 2:24:00 PM

ਮੁੰਬਈ— ਘਰ ਨੂੰ ਸਜਾਉਣ ਲਈ ਜ਼ਰੂਰੀ ਨਹੀ ਕਿ ਹਰ ਵਾਰੀ ਖੂਬਸੂਰਤ ਇੰਟੀਰੀਅਰ ਦੀ ਹੀ ਵਰਤੋਂ ਕੀਤੀ ਜਾਵੇ। ਸਿਰਹਾਣਿਆਂ ਦੇ ਕਵਰ ਅਤੇ ਕੁਸ਼ਨ ਕਵਰ ਨੂੰ ਘਰ ਦੀ ਸਜਾਵਟ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਜਿੱਥੇ ਸਰਦੀਆਂ ''ਚ ਬੈੱਡ ਸ਼ੀਟ ਅਤੇ ਕੁਸ਼ਨ ਦੇ ਲਈ ਡਾਰਕ ਰੰਗਾਂ ਦੀ ਚੋਣ ਕੀਤੀ ਜਾਂਦੀ ਹੈ, ਉੱਥੇ ਗਰਮੀਆਂ ''ਚ ਹਲਕੇ ਅਤੇ ਫਲੋਰਲ ਪ੍ਰਿੰਟਿਡ ਪ੍ਰਿੰਟ ਘਰ ਦੀ ਲੁਕ ਨੂੰ ਹੋਰ ਵੀ ਖਾਸ ਬਣਾ ਦਿੰਦੇ ਹਨ। ਤੁਸੀਂ ਕਮਰੇ ਦੇ ਰੰਗ ਨਾਲ ਮੈੱਚ ਕਰਦੇ ਕੁਸ਼ਨ ਕਵਰ ਵਰਤ ਸਕਦੇ ਹੋ। ਇਸ ਦੇ ਇਲਾਵਾ ਬੋ-ਥੀਮ, ਫਲੋਰਲ, ਐਨੀਮਲ ਪ੍ਰਿੰਟਿਡ, ਫੈਦਰ ਪ੍ਰਿੰਟ ਦੇ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਿਰਹਾਣੇ ਅਤੇ ਕੁਸ਼ਨ ਕਵਰ ਦੀ ਵਰਤੋਂ ਕਰ ਸਕਦੇ ਹੋ। ਕੋਟਨ ਦੇ ਕੁਸ਼ਨ ਕਵਰ ਦੇਖਣ ''ਚ ਖੂਬਸੂਰਤ ਲੱਗਦੇ ਹਨ ਅਤੇ ਇਨ੍ਹਾਂ ''ਚ ਗਰਮੀ ਨਹੀਂ ਲੱਗਦੀ। ਇਹ ਧੋਣ ''ਚ ਆਸਾਨ ਹੁੰਦੇ ਹਨ।
1. ਬੋ ਕਵਰ
ਕੋਟਨ ਫੈਬਰਿਕ ''ਚ ਪਲੇਨ ਸਿਰਹਾਣੇ ''ਤੇ ਤੁਸੀਂ ਮੈਚਿੰਗ ਬੋ ਲਗਾ ਕੇ ਇਸ ਨੂੰ ਸਟਾਈਲਿਸ਼ ਲੁਕ ਦੇ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਪਰਦਿਆਂ, ਸੋਫਿਆਂ ਅਤੇ ਦੀਵਾਰਾਂ ਦੇ ਨਾਲ ਮੇਲ ਕਰ ਕੇ ਇਨ੍ਹਾਂ ਦਾ ਰੰਗ ਅਤੇ ਬੋ ਸਟਾਈਲ ਬਦਲ ਸਕਦੇ ਹੋ।
2. ਪੋਮ-ਪਾਮ ਸਟਾਈਲ
ਅੱਜ-ਕਲ੍ਹ ਪੋਮ-ਪਾਮ ਦਾ ਫੈਸ਼ਨ ਟਰੈਂਡ ''ਚ ਹੈ। ਕੱਪੜੇ ਹੋਣ ਜਾਂ ਜੁੱਤੇ ਹਰ ਜਗ੍ਹਾ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
3. ਐਨੀਮਲ ਪ੍ਰਿੰਟ
ਹਲਕੇ ਰੰਗਾਂ ''ਚ ਐਨੀਮਲ ਪ੍ਰਿੰਟ ਬਹੁਤ ਚੰਗੇ ਲੱਗਦੇ ਹਨ। ਇਸ ਤਰ੍ਹਾਂ ਦੇ ਪ੍ਰਿੰਟ ਤੁਹਾਡੇ ਘਰ ਨੂੰ ਵੱਖਰੀ ਲੁਕ ਦਿੰਦੇ ਹਨ।
4. ਕਾਰਟੂਨ ਪ੍ਰਿੰਟ ਕੁਸ਼ਨ ਕਵਰ
ਘਰ ''ਚ ਬੱਚੇ ਹਨ ਤਾਂ ਇੰਟੀਰੀਅਰ ਵੀ ਉਨ੍ਹਾਂ ਦੀ ਪਸੰਦ ਮੁਤਾਬਕ ਹੋਣਾ ਚਾਹੀਦਾ ਹੈ। ਤੁਸੀਂ ਬੱਚਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਪਸੰਦੀਦਾ ਕਾਰਟੂਨ ਨੂੰ ਕੁਸ਼ਨ ਅਤੇ ਸਿਰਹਾਣਿਆਂ ਦੇ ਕਵਰ ਵਜੋਂ ਵਰਤ ਸਕਦੇ ਹੋ।