ਪੇਟ ''ਚ ਗੈਸ ਹੋਣ ਦੇ ਹੋ ਸਕਦੇ ਹਨ ਇਹ ਕਾਰਨ

05/29/2017 11:14:41 AM

ਨਵੀਂ ਦਿੱਲੀ— ਅਕਸਰ ਲੋਕ ਗੈਸ ਦੀ ਸਮੱਸਿਆ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਸ ਕਾਰਨ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਉਹ ਉਨ੍ਹਾਂ ਕਾਰਨਾਂ ''ਤੇ ਵੀ ਧਿਆਨ ਨਹੀਂ ਦਿੰਦੇ ਜਿਨ੍ਹਾਂ ਕਾਰਨਾਂ ਕਰਕੇ ਇਹ ਸਮੱਸਿਆ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਗੈਸ ਹੋਣ ਦੇ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ ਨਾਲ ਹੀ ਇਹ ਵੀ ਦੱਸਾਂਗੇ ਕਿ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। 
1. ਬੈਕਟੀਰੀਆ
ਪੇਟ ''ਚ ਚੰਗੇ ਅਤੇ ਖਰਾਬ ਬੈਕਟੀਰੀਆ ਦੇ ਬੈਲੰਸ ਵਿਗੜ ਜਾਣ ਨਾਲ ਗੈਸ ਬਣਦੀ ਹੈ। ਕਈ ਵਾਰ ਇਹ ਕਿਸੇ ਬੀਮਾਰੀ ਦੇ ਸਾਈਡ ਇਫੈਕਟ ਕਰਕੇ ਵੀ ਹੋ ਸਕਦਾ ਹੈ।
2. ਡੇਅਰੀ ਪ੍ਰੋਡਕਟ 
ਉਮਰ ਦੇ ਵਧਣ ਦੇ ਨਾਲ ਡਾਈਜੇਸ਼ਨ ਘੱਟ ਹੋਣ ਲਗਦਾ ਹੈ। ਅਜਿਹੇ ''ਚ ਦੁੱਧ ਅਤੇ ਦਹੀਂ ਨਾਲ ਬਣੀਆਂ ਚੀਜ਼ਾਂ ਠੀਕ ਤਰ੍ਹਾਂ ਨਾਲ ਡਾਈਜੈਸਟ ਨਹੀਂ ਹੋ ਪਾਉਂਦੀਆਂ ਇਸ ਕਾਰਨ ਗੈਸ ਬਣ ਜਾਂਦੀ ਹੈ।
3. ਕਬਜ਼
ਕਬਜ਼ ਦੀ ਸਮੱਸਿਆ ਹੋਣ ''ਤੇ ਸਰੀਰ ਦੇ ਟਾਕਸਿੰਸ ਠੀਕ ਤਰ੍ਹਾਂ ਨਾਲ ਬਾਹਰ ਨਹੀਂ ਆ ਪਾਉਂਦੇ ਇਸ ਦੀ ਵਜ੍ਹਾ ਨਾਲ ਗੈਸ ਬਣਦੀ ਹੈ।
4. ਜਲਦਬਾਜ਼ੀ ''ਚ ਖਾਣਾ
ਕਈ ਵਾਰ ਜਲਦੀ ''ਚ ਖਾਣਾ ਖਾਣ ਨਾਲ ਫੂਡ ਨੂੰ ਸਹੀਂ ਤਰ੍ਹਾਂ ਨਾਲ ਨਹੀਂ ਚਬਾ ਪਾਉਂਦੇ ਇਸ ਕਾਰਨ ਵੀ ਗੈਸ ਦੀ ਸਮੱਸਿਆ ਹੋ ਸਕਦੀ ਹੈ।
5. ਫੂਡ ਐਲਰਜ਼ੀ
ਬ੍ਰੈਡ ਅਤੇ ਪਿੱਜ਼ਾ ਵਰਗੇ ਫੂਡਸ ਕੁਝ ਲੋਕਾਂ ਨੂੰ ਹਜ਼ਮ ਕਰਨ ''ਚ ਸਮੱਸਿਆ ਆਉਂਦੀ ਹੈ। ਇਨ੍ਹਾਂ ਦੀ ਐਲਰਜ਼ੀ ਹੋਣ ਦੀ ਵਜ੍ਹਾ ਨਾਲ ਵੀ ਗੈਸ ਦੀ ਸਮੱਸਿਆ ਹੋ ਜਾਂਦੀ ਹੈ।
6. ਹਾਰਮੋਨ ''ਚ ਬਦਲਾਅ
ਕਈ ਵਾਰ ਉਮਰ ਦੇ ਨਾਲ ਸਰੀਰ ''ਚ ਹੋਣ ਵਾਲੇ ਹਾਰਮੋਨ ''ਚ ਬਦਲਾਅ ਦੇ ਕਾਰਨ ਡਾਈਜੇਸ਼ਨ ਖਰਾਬ ਹੋਣ ਲਗਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। 
7. ਮਾਸਾਹਾਰੀ ਭੋਜਨ
ਮਾਸਾਹਾਰੀ ਭੋਜਨ ਨੂੰ ਪਚਾਉਣ ਦੇ ਲਈ ਜ਼ਿਆਦਾ ਸਮਾਂ ਲਗਦਾ ਹੈ। ਜੇ ਇਹ ਠੀਕ ਤਰ੍ਹਾਂ ਨਾਲ ਪੱਕਿਆ ਨਾ ਹੋਵੇ ਤਾਂ ਵੀ ਇਹ ਹੋਲੀ-ਹੋਲੀ ਹਜ਼ਮ ਹੁੰਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। 
ਗੈਸ ਤੋਂ ਬਚਣ ਦੇ ਤਰੀਕੇ
1. ਲਸਣ, ਪਿਆਜ ਵਰਗੇ ਫੂਡ ਖਾਣ ਤੋਂ ਬਚੋ। ਨਾਲ ਹੀ ਡਾਕਟਰ ਦੀ ਸਲਾਹ ਨਾਲ ਦਵਾਈ ਵੀ ਲਓ।
2. 45 ਪਲਸ ਲੋਕ ਡਾਈਟ ''ਚ ਸਿਰਫ ਦਹੀ ਹੀ ਸ਼ਾਮਲ ਕਰੋ। ਬਾਕੀ ਡੇਅਰੀ ਪ੍ਰੋਡਕਟ ਦੀ ਵਰਤੋ ਘੱਟ ਕਰ ਦੇਣ।
3. ਸਾਰੇ ਦਿਨ ''ਚ ਘੱਟੋ-ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਓ। ਡਾਈਟ ''ਚ ਫਾਈਵਰ ਵਾਲੇ ਫੂਡਸ ਦੀ ਮਾਤਰਾ ਵਧਾਓ।
4. ਖਾਣਾ ਆਰਾਮ ਨਾਲ ਅਤੇ ਚਬਾਕੇ ਖਾਓ ਤਾਂ ਕਿ ਉਹ ਆਸਾਨੀ ਨਾਲ ਪਚ ਸਕੇ। ਖਾਂਦੇ ਸਮੇਂ ਗੱਲਾਂ ਨਾ ਕਰੋ।
5. ਮੈਦੇ ਨਾਲ ਬਣੀਆਂ ਚੀਜ਼ਾਂ ਜੰਕ ਫੂਡ ਅਤੇ ਬਾਹਰ ਦੀ ਤਲੇ ਹੋਏ ਭੋਜਨ ਨੂੰ ਨਜ਼ਰਅੰਦਾਜ਼ ਕਰੋ।
6. ਮਾਸਾਹਾਰੀ ਖਾਣਾ ਨਜ਼ਰਅੰਦਾਜ਼ ਕਰੋ। ਜੇ ਖਾਣਾ ਹੀ ਹੈ ਤਾਂ ਚੰਗੀ ਤਰ੍ਹਾਂ ਪਕਾ ਕੇ ਫਿਕ ਹੀ ਇਸ ਭੋਜਨ ਦੀ ਵਰਤੋ ਕਰੋ।