ਕੋਸੇ ਪਾਣੀ ਨਾਲ ਕੇਲਾ ਖਾਣ ਦੇ ਹੁੰਦੇ ਹਨ ਕਈ ਫਾਇਦੇ

03/20/2017 11:28:02 AM

ਨਵੀਂ ਦਿੱਲੀ— ਹਰ ਕਿਸੇ ਨੂੰ ਕੇਲਾ ਖਾਣਾ ਪਸੰਦ ਹੈ। ਕੇਲੇ ''ਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਾਏ ਜਾਂਦੇ ਹਨ। ਬੱਚਿਆਂ ਲਈ ਵੀ ਕੇਲਾ ਖਾਣਾ ਲਾਭਕਾਰੀ ਹੁੰਦਾ ਹੈ। ਕੇਲਾ ਭਾਰ ਘਟਾਉਣ ਅਤੇ ਵਧਾਉਣ ਦੋਹਾਂ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਅਕਸਰ ਤੁਸੀਂ ਦੁੱਧ ਨਾਲ ਕੇਲਾ ਖਾਣ ਬਾਰੇ ਸੁਣਿਆ ਹੋਵੇਗਾ ਪਰ ਕੋਸੇ ਪਾਣੀ ਨਾਲ ਇਸ ਨੂੰ ਖਾਣ ਦੇ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।  ਅੱਜ ਅਸੀਂ ਤੁਹਾਨੂੰ ਕੋਸੇ ਪਾਣੀ ਨਾਲ ਕੇਲੇ ਨੂੰ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਮੋਟਾਪਾ
ਕੋਸਾ ਪਾਣੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ । ਪਾਣੀ ਪੀਣ ਦੇ ਅੱਧੇ ਘੰਟੇ ਬਾਅਦ ਕੇਲਾ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਜ਼ਲਦੀ ਭੁੱਖ ਵੀ ਨਹੀਂ ਲੱਗਦੀ। ਇਸ ਤਰ੍ਹਾਂ ਮੋਟਾਪਾ ਘੱਟ ਕਰਨ ''ਚ ਮਦਦ ਮਿਲਦੀ ਹੈ।
2. ਗੁਰਦਾ
ਕੇਲੇ ''ਚ ਪੋਟਾਸ਼ੀਅਮ, ਕੈਲਸ਼ੀਅਮ ਅਤੇ ਵਿਟਾਮਿਨ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ। ਕੋਸਾ ਪਾਣੀ ਪੀਣ ਨਾਲ ਗੁਰਦੇ ਦੀ ਸਮੱਸਿਆ ਨਹੀਂ ਹੁੰਦੀ ।
3. ਪੇਟ ਦੀ ਸੱਮਸਿਆ
ਕੇਲੇ ਨਾਲ ਕੋਸਾ ਪਾਣੀ ਪੀਣ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਪਾਚਨ ਸ਼ਕਤੀ ਠੀਕ ਹੁੰਦੀ ਹੈ, ਜਿਸ ਨਾਲ ਕਬਜ ਅਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ।
4. ਦਿਲ
ਰੋਜ਼ਾਨਾ ਕੋਸੇ ਪਾਣੀ ਦੇ ਨਾਲ ਕੇਲਾ ਖਾਣ ਨਾਲ ਸਰੀਰ ''ਚ ਕੋਲੈਸਟਰੌਲ ਦੀ ਮਾਤਰਾ ਘੱਟਦੀ ਹੈ, ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਨਹੀਂ ਹੁੰਦਾ।
5. ਊਰਜਾ
ਰੋਜ਼ਾਨਾ ਸਵੇਰੇ ਕੇਲੇ ਨਾਲ ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਮਨੁੱਖ ਸਾਰਾ ਦਿਨ ਚੁਸਤ ਰਹਿੰਦਾ ਹੈ।
6. ਚਮਕਦਾਰ ਚਮੜੀ
ਕੋਸਾ ਪਾਣੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਕੇਲੇ ''ਚ ਭਰਪੂਰ ਮਾਤਰਾ ''ਚ ਵਿਟਾਮਿਨ ਸੀ ਅਤੇ ਬੀ ਮਿਲਦਾ ਹੈ। ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਚਮੜੀ ਦੇ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਚਮੜੀ ਚਮਕਦਾਰ ਹੋ ਜਾਂਦੀ ਹੈ।
7. ਖੂਨ ਦੀ ਘਾਟ
ਕੇਲਾ ਖਾਣ ਨਾਲ ਖੂਨ ''ਚ ਹੀਮੋਗਲੋਬਿਨ ਵੱਧਦਾ ਹੈ ਅਤੇ ਕੋਸੇ ਪਾਣੀ ਨਾਲ ਸਰੀਰ ਦੇ ਫਾਲਤੂ ਪਦਾਰਥ ਬਾਹਰ ਨਿਕਲਦੇ ਹਨ, ਜਿਸ ਨਾਲ ਖੂਨ ਸਾਫ ਰਹਿੰਦਾ ਹੈ। ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਖੂਨ ਦੀ ਘਾਟ ਨਹੀਂ ਹੁੰਦੀ ।
8. ਖੂਨ ਦਾ ਦਬਾਅ
ਇਸ ਨਾਲ ਸਰੀਰ ''ਚ ਸੋਡੀਅਮ ਦਾ ਮਾਤਰਾ ਸੰਤੁਲਿਤ ਰਹਿੰਦੀ ਹੈ, ਜਿਸ ਨਾਲ ਖੂਨ ਦਾ ਦਬਾਅ ਠੀਕ ਰਹਿੰਦਾ ਹੈ।
9. ਰੋਗਾਂ ਨਾਲ ਲੜਨ ਦੀ ਸ਼ਕਤੀ
ਕੋਸੇ ਪਾਣੀ ਨਾਲ ਕੇਲਾ ਖਾਣ ਨਾਲ ਸਰੀਰ ਦੀ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਵੱਧਦੀ ਹੈ ਅਤੇ ਕੋਈ ਬੀਮਾਰੀ ਵੀ ਨਹੀਂ ਹੁੰਦੀ ।
10. ਵਾਲ
ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਵਾਲ ਸੰਘਣੇ ਹੁੰਦੇ ਹਨ।