ਦੁਨੀਆਂ ਦੇ ਸਭ ਤੋਂ ਲੰਬੇ ਰੇਲ ਸਫਰ

01/18/2017 12:49:55 PM

ਮੁੰਬਈ— ਹਰ ਕਿਸੇ ਦੇ ਵੱਖ-ਵੱਖ ਸ਼ੌਕ ਹੁੰਦੇ ਹਨ। ਸੰਗੀਤ ਸੁਣਨਾ, ਡਾਂਸ, ਫਿਲਮਾਂ ਦੇਖਣਾ ਜਾਂ ਫਿਰ ਲੰਬੀ ਯਾਤਰਾ ਕਰਨਾ। ਜੀ ਹਾਂ, ਕੁਝ ਲੋਕ ਅਜਿਹੇ ਵੀ ਹਨ ਜੋ ਲੰਬਾ ਸਫਰ ਕਰਨ ਦੇ ਸ਼ੌਕੀਨ ਹੁੰਦੇ ਹਨ। ਅੱਜ ਅਸੀਂ ਦੁਨੀਆਂ ਦੇ ਅਜਿਹੇ ਸਫਰ ਦੇ ਬਾਰੇ ਗੱਲ ਕਰ ਰਹੇ ਹਾਂ ਜੋ ਬਹੁਤ ਲੰਬੇ ਹਨ। ਉਹ ਹਨ ਟਰੇਨ ਦੇ ਸਫਰ। ਲੰਬੇ ਸਮੇਂ ''ਚ ਕੁਦਰਤੀ ਨਜ਼ਾਰਿਆਂ ਦਾ ਅਨੰਦ ਸਿਰਫ ਟਰੇਨ ''ਚ ਸਫਰ ਕਰ ਕੇ ਹੀ ਲਿਆ ਜਾ ਸਕਦਾ ਹੈ। ਆਓ ਜਾਣੀਦੇ ਹਾਂ ਕਿਹੜੇ ਦੇਸ਼ਾਂ ''ਚ ਤੁਸੀਂ ਕਰ ਸਕਦੇ ਹੋ 
1. ਟ੍ਰਾਂਸ ਸਾਈਬੇਰੀਅਨ, ਰੂਸ
ਇਸ ਟਰੇਨ ''ਚ ਮਾਸਕੋ ਤੋਂ ਵਲਾਵੋਸਤੋਕ ਤੱਕ ਦਾ ਸਫਰ ਕਰਨ ''ਚ 1 ਜਾਂ 2 ਦਿਨ ਨਹੀਂ ਬਲਕਿ ਪੂਰੇ 6 ਦਿਨ ਦਾ ਸਮਾਂ 
ਲੱਗਦਾ। ਰੂਸ ਦੇ ਮਾਸਕੋ ਦੇ ਵਲਾਦੀਵੋਸਤੋਕ ਦੀ ਦੂਰੀ 9258 ਕਿ.ਮੀ ਦੀ ਹੈ। 
2. ਚੀਨ
ਤੁਸੀਂ ਚੀਨ ''ਚ ਵੀ ਟਰੇਨ ਦੇ ਲੰਬੇ ਸਫ਼ਰ ਦਾ ਮਜ਼ਾ ਲੈਣ ਲਈ ਜਾ ਸਕਦੇ ਹੋ। ਚੀਨ ਦੇ ਸ਼ੰਘਾਈ ਦੇ ਲਹਾਸਾ ਤੱਕ ਟਰੇਨ ''ਚ ਸਫਰ ਤੈਅ ਕਰਨ ''ਚ 2 ਦਿਨ ਦਾ ਸਮਾਂ ਲੱਗਦਾ ਹੈ। ਸ਼ੰਘਾਈ ਤੋਂ ਲਹਾਸਾ ਦੀ ਦੂਰੀ 4372 ਕਿ.ਮੀ ਹੈ। 
3. ਦ ਕੈਨੇਡਿਅਨ, ਕੈਨੇਡਾ
ਕੈਨੇਡਾ ''ਚ ਵੀ ਤੁਸੀਂ ਟਰੇਨ ਦੇ ਸਫ਼ਰ ਦਾ ਮਜ਼ਾ ਲੈਣ ਲਈ ਜਾ ਸਕਦੇ ਹੋ। ਟੋਰੰਟੋ ਤੋਂ ਵੈਂਕੂਵਰ ਤੱਕ ਦਾ ਸਫ਼ਰ ਕਰਨ ਲਈ 
3 ਦਿਨ ਦਾ ਸਮਾਂ ਲੱਗਦਾ ਹੈ। ਇਸ ਸਫ਼ਰ ਦੀ ਲੰਬਾਈ 4465 ਕਿ.ਮੀ ਦੇ ਕਰੀਬ ਹੈ।
4. ਇੰਡਿਅਨ ਪੈਸਿਫਿਕ, ਆਸਟਰੇਲੀਆ 
ਆਸਟਰੇਲੀਆ ''ਚ  ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਲੋਕ ਹਵਾਈ ਜ਼ਹਾਜ ਦਾ ਸਫ਼ਰ ਕਰਦੇ ਹਨ, ਤਾਂ ਕਿ ਜੋ 
ਸਮੇ ਦੀ ਬੱਚਤ ਹੋਵੇ ਪਰ ਸਿਡਨੀ ਤੋਂ ਪ੍ਰਥ ਤੱਕ ਦਾ ਸਫ਼ਰ ਟਰੇਨ ''ਚ ਕਰਨ ਲਈ 65 ਘੰਟੇ ਲੱਗਦੇ ਹਨ। ਇਸ ਸਫ਼ਰ ਦੀ 
ਦੂਰੀ ਲਗਭਗ 4351 ਕਿ.ਮੀ ਹੈ। 
5.ਕੈਲੀਫੋਰਨੀਆ ਸਾਈਫਰ, ਅਮਰੀਕਾ
ਅਮਰੀਕਾ ''ਚ ਵੀ ਲੋਕ ਟਰੇਨ ਦਾ ਸਫਰ ਤੈਅ ਕਰਨ ਦੇ ਲਈ ਤਿਆਰ ਰਹਿੰਦੇ ਹਨ। ਏਮੇਰੀਵਿਲੇ ਤੋਂ ਸ਼ਿਕਾਗੋ ਦਾ ਸਫਰ ਟਰੇਨ ''ਚ ਤੈਅ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 51 ਘੰਟੇ ਦਾ ਸਫਰ ਤੈਅ ਕਰਨਾ ਪਵੇਗਾ । ਇਸ ਸਫਰ ਦੀ ਦੂਰੀ 3923 ਕਿ.ਮੀ ਹੈ।  
6. ਪੈਰਿਸ - ਮਾਸਕੋ ਐੱਕਸਪ੍ਰੈਸ, ਫਰਾਂਸ
ਪੈਰਿਸ ਤੋਂ ਮਾਸਕੋ ਤੱਕ ਦਾ ਸਫਰ ਟਰੇਨ ''ਚ ਤੈਅ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ 48 ਘੰਟੇ ਦਾ ਸਮਾਂ ਲੱਗਦਾ ਹੈ। ਇਥੇ ਦੀ ਦੂਰੀ 3215 ਕਿ.ਮੀ ਹੈ। 
7. ਵਿਵੇਕ ਐੱਕਸਪ੍ਰੈਸ ਭਾਰਤ 
ਤੁਸੀਂ ਵਿਦੇਸ਼ ''ਚ ਹੀ ਨਹੀਂ ਦੇਸ਼ ''ਚ ਵੀ ਟਰੇਨ ਦੀ ਲੰਬੀ ਦੂਰੀ ਤੈਅ ਕਰ ਸਕਦੇ ਹੋ । ਇਥੇ ਤੁਸੀਂ ਵਿਵੇਕ ਐੱਕਸਪ੍ਰੈਸ ''ਚ ਡਿਬਰੂਗੜ ਤੋਂ ਕੰਨਿਆਕੁਮਾਰੀ ਤੱਕ ਦਾ ਸਫਰ ਤੈਅ ਕਰਨ ਦੇ ਲਈ ਕਰੀਬ 82 ਘੰਟੇ ਦਾ ਸਫਰ ਤੈਅ ਕਰਨਾ ਪੈਂਦਾ ਹੈ । 
ਓਰੀਐਂਟਲ ਐੱਕਸਪ੍ਰੈਸ, ਥਾਈਲੈਂਡ 
ਤੁਹਾਨੂੰ ਕਿਹਾ ਜਾਵੇ ਕਿ ਬੈਂਕਕਾਗ ਤੋਂ ਸਿੰਗਾਪੁਰ ਤੱਕ ਦਾ ਸਫਰ ਟਰੇਨ ''ਤੇ ਕਰਨਾ ਹੈ ਤਾਂ ਸ਼ਾਹਿਦ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਸ ਦੇ ਲਈ ਤੁਹਾਨੂੰ 3 ਦਿਨ ਅਤੇ 2 ਰਾਤ ਦਾ ਸਫਰ ਤੈਅ ਕਰਨਾ ਪਵੇਗਾ। ਇਸ ਸਫਰ ਦੀ ਦੂਰੀ ਲਗਭਗ 2180 ਕਿ.ਮੀ ਹੈ।