ਦੁਨੀਆ ਦੀਆਂ ਪਹਿਲੀਆਂ ਅਜਿਹੀਆਂ ਸੜਕਾਂ ਜੋ ਖੁਦ ਭਰ ਲੈਂਦੀਆਂ ਹਨ ਆਪਣੇ ਟੋਏ

05/19/2017 5:55:10 PM

ਮੁੰਬਈ— ਸੜਕਾਂ ''ਤੇ ਟੋਏ ਡਰਾਈਵਰਾਂ ਲਈ ਸਭ ਤੋਂ ਵੱਡਾ ਸਿਰ ਦਰਦ ਹੁੰਦੇ ਹਨ। ਉਂਝ ਤਾਂ ਸਾਰੀ ਦੁਨੀਆ ਦੀਆਂ ਸੜਕਾਂ ''ਤੇ ਟੋਏ ਬਣਦੇ ਹਨ ਪਰ ਭਾਰਤ ''ਚ ਇਹ ਸਮੱਸਿਆ ਜ਼ਿਆਦਾ ਹੈ। ਇਸ ਹਿਸਾਬ ਨਾਲ ਭਾਰਤੀਆਂ ਲਈ ਇਹ ਖਬਰ ਖੁਸ਼ੀ ਵਾਲੀ ਆਈ ਹੈ ਨੀਦਰਲੈਂਡ ਤੋਂ। ਇੱਥੋਂ ਦੇ ਵਿਗਿਆਨੀਆਂ ਨੇ ਅਜਿਹੀਆਂ ਸੜਕਾਂ ਬਣਾਈਆਂ ਹਨ ਜੋ ਖੁਦ ਨੂੰ ਠੀਕ ਕਰ ਲੈਣ ਲੈਂਦੀਆਂ ਹਨ। ਮਤਲਬ ਇਹ ਸੜਕਾਂ ਟੋਏ ਅਤੇ ਦਰਾੜਾਂ ਖੁਦ ਭਰ ਲੈਂਦੀਆਂ ਹਨ। ਬਸ, ਇਨ੍ਹਾਂ ਦੇ ਉੱਤੇ ਇੰਡਕਸ਼ਨ ਰੋਲਰ ਚਲਾਉਣਾ ਹੁੰਦਾ ਹੈ। ਡਚ ਵਿਗਿਆਨੀ ਸੜਕਾਂ ਨੂੰ ਟੋਇਆਂ ਮੁਕਤ ਰੱਖਣ ਲਈ ਬੈਕਟੀਰੀਆ ਦੀ ਵੀ ਮਦਦ ਲੈਂਦੇ ਹਨ।
ਕੋਲਤਾਰ ਦੀਆਂ ਸੜਕਾਂ ਕਿਉਂ ਹੁੰਦੀਆਂ ਹਨ ਖਰਾਬ?
ਕੋਲਤਾਰ ਮਤਲਬ ਡਾਮਰ ਦੀਆਂ ਸੜਕਾਂ ''ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ। ਇਹ ਕੋਲਤਾਰ ਦੀ ਖੂਬੀ ਹੈ ਅਤੇ ਉਸ ਦੀ ਕਮੀ ਵੀ। ਛੇਕਾਂ ਦੇ ਕਾਰਨ ਅਜਿਹੀਆਂ ਸੜਕਾਂ ਸ਼ੋਰ ਅਤੇ ਗਰਮੀ ਸੋਖ ਲੈਂਦੀਆਂ ਹਨ ਪਰ ਦੂਜੇ ਪਾਸੇ ਇਨ੍ਹਾਂ ਛੇਦਾਂ ਕਾਰਨ ਉਨ੍ਹਾਂ ''ਚ ਦਰਾੜਾਂ ਅਤੇ ਟੋਏ ਜਲਦੀ ਪੈ ਜਾਂਦੇ ਹਨ।
ਸੈਲਫ ਹੀਲਿੰਗ ਡਾਮਰ ਕਿਵੇਂ ਕੰਮ ਕਰਦਾ ਹੈ?
1. ਨਿਊਜੀਲੈਂਡ ਸਥਿਤ ਡੇਲਫਟ ਯੂਨੀਵਰਸਿਟੀ ''ਚ ਐਕਸਪੈਰੀਮੈਂਟਲ ਮਾਈਕ੍ਰੋ-ਮਕੈਨਿਕਸ ਦੇ ਪ੍ਰਮੁੱਖ ਡਾਕਟਰ ਏਰਿਕ ਸੈਲਫ ਹੀਲਿੰਗ ਡਾਮਰ ''ਤੇ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਨੇ ਸਟੀਲ ਫਾਈਬਰ ਮਿਲਾ ਕੇ ਡਾਮਰ ਦੀ ਇਕ ਨਵੀਂ ਕਿਸਮ ਤਿਆਰ ਕੀਤੀ ਹੈ। ਇਹ ਕੰਡਕਟਿਵ (ਸੁਚਾਲਕ) ਹੁੰਦੀ ਹੈ।
2. ਜਦੋਂ ਇਸ ਤਰ੍ਹਾਂ ਦੇ ਡਾਮਰ ਨਾਲ ਬਣੀ ਸੜਕ ''ਤੇ ਸਧਾਰਨ ਇੰਡਕਸ਼ਨ ਰੋਲਰ ਚਲਾਇਆ ਜਾਂਦਾ ਹੈ ਤਾਂ ਸੜਕ ਆਪਣੇ ਟੋਏ ਅਤੇ ਦਰਾੜਾਂ ਖੁਦ ਭਰ ਲੈਂਦੀ ਹੈ।
3. ਨੀਦਰਲੈਂਡ ''ਚ ਇਸ ਤਰ੍ਹਾਂ ਦੇ ਖਾਸ ਡਾਮਰ ਨਾਲ 12 ਸੜਕਾਂ ਬਣਾਈਆਂ ਗਈਆਂ ਹਨ। ਜੋ ਸਾਲ 2010 ਤੋਂ ਕੰਮ ਕਰ ਰਹੀਆਂ ਹਨ। ਹੁਣ ਤੱਕ ਇਨ੍ਹਾਂ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
4. ਸਟੀਲ ਫਾਈਬਰ ਮਿਸ਼ਰਿਤ ਡਾਮਰ ਸਧਾਰਨ ਡਾਮਰ ਤੋਂ 25 ਪ੍ਰਤੀਸ਼ਤ ਮਹਿੰਗਾ ਹੁੰਦਾ ਹੈ ਪਰ ਲੰਬੇ ਸਮੇਂ ਤੱਕ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਸਧਾਰਨ ਸੜਕਾਂ ਦੀ ਜਿੰਦਗੀ ਜਿੱਥੇ ਸੱਤ-ਅੱਠ ਸਾਲ ਦੀ ਹੁੰਦੀ ਹੈ, ਉੱਥੇ ਇਸ ਡਾਮਰ ਨਾਲ ਬਣੀਆਂ ਸੜਕਾਂ ਇਨ੍ਹਾਂ ਨਾਲੋਂ ਦੁਗੁਣਾ ਚੱਲਦੀਆਂ ਹਨ।
ਬੈਕਟੀਰੀਆ ਵੀ ਬਚਾਏਗਾ ਸੜਕਾਂ
1. ਡਾਕਟਰ ਸ਼ਲੇਨਜਨ ਦੀ ਟੀਮ ਕੰਕਰੀਟ ਦੀਆਂ ਸੜਕਾਂ ਨੂੰ ਲੈ ਕੇ ਪ੍ਰਯੋਗ ਕਰ ਰਹੀ ਹੈ। ਉਨ੍ਹਾਂ ਨੂੰ ਇਕ ਖਾਸ ਬੈਕਟੀਰੀਆ ਦੀ ਮਦਦ ਨਾਲ ਕੰਕਰੀਟ ਰੋਡ ਦੀ ਮੁਰੰਮਤ ਕਰਨ ''ਚ ਸਫਲਤਾ ਮਿਲੀ ਹੈ।
2. ਇਹ ਬੈਕਟੀਰੀਆ ਕੈਲਸ਼ੀਅਮ ਕਾਰਬੋਨੇਟ ਪੈਦਾ ਕਰਦਾ ਹੈ। ਇਸ ਨਾਲ ਸੜਕਾਂ ਦੀਆਂ ਦਰਾੜਾਂ ਅਤੇ ਟੋਏ ਖੁਦ ਹੀ ਭਰ ਜਾਂਦੇ ਹਨ। ਉਨ੍ਹਾਂ ''ਚ ਕੋਈ ਮਟੀਰੀਅਲ ਨਹੀਂ ਮਿਲਾਉਣਾ ਪੈਂਦਾ।
3. ਚੰਗੀ ਗੱਲ ਇਹ ਹੈ ਕਿ ਇਸ ਕਿਸਮ ਦਾ ਬੈਕਟੀਰੀਆ 200 ਸਾਲ ਜਿਉਂਦਾ ਰਹਿੰਦਾ ਹੈ ਅਤੇ ਮਨੁੱਖਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ।