ਇਸ ਪਿੰਡ ਦੀਆਂ ਔਰਤਾਂ ਸਿਰਫ ਇਕ ਵਾਰ ਹੀ ਕੱਟਵਾ ਸਕਦੀਆਂ ਹਨ ਵਾਲ, ਜਾਣੋ ਕਾਰਨ

08/24/2017 2:19:31 PM

ਨਵੀਂ ਦਿੱਲੀ— ਪਰੰਪਰਾਵਾਂ ਅਤੇ ਰੀਤੀ ਰਿਵਾਜ ਦੁਨੀਆ ਵਿਚ ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਦੇ ਮੁਕਾਬਲੇ ਹੁਣ ਲੋਕਾਂ ਦਾ ਲਾਈਫ ਸਟਾਇਲ ਬਿਲਕੁਲ ਬਦਲ ਗਿਆ ਹੈ। ਜਿੱਥੇ ਲੋਕ ਪਹਿਲਾਂ ਸਾਧਾਰਨ ਤਰੀਕੇ ਨਾਲ ਰਹਿੰਦੇ ਸੀ ਉਂਝ ਹੀ ਅੱਜ ਦੇ ਮਾਡਰਨ ਜੰਮਾਣੇ ਵਿਚ ਲੋਕਾਂ ਦੀ ਸੋਚ ਨੂੰ ਵੀ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਕੁਝ ਲੋਕ ਪੁਰਾਣੇ ਰਸਮਾਂ-ਰਿਵਾਜਾਂ 'ਤੋਂ ਬਿਲਕੁਲ ਪਰੇ ਹਨ ਪਰ ਕੁਝ ਇਲਾਕਿਆਂ ਵਿਚ ਅੱਜ ਵੀ ਸਦੀਆ ਤੋਂ ਪੁਰਾਣੀਆਂ ਪਰੰਪਰਾਵਾਂ ਨੂੰ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਬਾਰੇ ਸੁਣ ਕੇ ਅਸੀਂ ਲੋਕ ਹੈਰਾਨ ਰਹਿ ਜਾਂਦੇ ਹਾਂ ਕਿ ਅਜਿਹਾ ਕਿਵੇਂ ਹੋ ਸਕਦਾ ਹੈ। 
ਚੀਨ ਦੇ ਯਾਵੋ ਟ੍ਰਾਈਬ ਦੀਆਂ ਔਰਤਾਂ ਨੂੰ ਵਾਲ ਕੱਟਣ ਦੀ ਮਨਾਹੀ ਹੈ। ਇੱਥੇ ਔਰਤਾਂ ਜ਼ਿੰਦਗੀ ਵਿਚ ਸਿਰਫ ਇਕ ਵਾਰ ਹੀ ਵਾਲ ਕੱਟ ਸਕਦੀਆਂ ਹਨ, ਜਿਸ ਕਾਰਨ ਇਨ੍ਹਾਂ ਦੇ ਵਾਲਾਂ ਦੀ ਲੰਬਾਈ 6 ਤੋਂ 8 ਫੁੱਟ ਤੱਕ ਵਧ ਜਾਂਦੀ ਹੈ। 


ਗੁਆਂਗਸੀ ਪ੍ਰਾਂਤ ਦੇ ਹੁਆਂਗਲੁਅੋ ਪਿੰਡ ਵਿਚ ਰਹਿਣ ਵਾਲੇ ਇਹ ਲੋਕ ਆਪਣੇ ਵਾਲਾਂ ਨੂੰ ਬਹੁਤ ਪਵਿਤਰ ਮੰਣਦੇ ਹਨ। ਇਸੇ ਕਾਰਨ ਇੱਥੇ ਔਰਤਾਂ ਆਪਣੇ ਵਾਲਾਂ ਨੂੰ ਹਮੇਸ਼ਾ ਢੱਕ ਕੇ ਰੱਖਦੀਆਂ ਹਨ। ਇੱਥੋਂ ਦੀ ਮਾਨਤਾਂ ਹੈ ਕਿ ਸਾਲ ਵਿਚ ਸਿਰਫ ਇਕ ਵਾਰ ਇਸ ਕਬੀਲੇ ਦੀਆਂ ਸਾਰੀਆਂ ਔਰਤਾਂ ਵਾਲ ਖੋਲ ਕੇ ਨਦੀਂ 'ਤੇ ਵਾਲ ਧੋਂਦੀਆਂ ਹਨ ਅਤੇ ਕੰਘੀ ਵੀ ਕਰਦੀਆਂ ਹਨ। ਅਜਿਹੀ ਪੁਰਾਣੀ ਪਰੰਪਰਾ ਦੇ ਕਾਰਨ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕਿਸਮਤ ਚਮਕਦੀ ਹੈ ਅਤੇ ਪੈਸੇ ਦੀ ਕਮੀ ਵੀ ਨਹੀਂ ਹੁੰਦੀ। ਇੱਥੋਂ ਦੇ ਲੋਕ ਅੱਜ ਵੀ ਇਸ ਪਰੰਪਰਾ ਨੂੰ ਮਣਾ ਰਹੇ ਹਨ। ਲੰਬੇ ਵਾਲਾਂ ਦੇ ਕਾਰਨ ਇਸ ਪਿੰਡ ਦਾ ਨਾਂ ਗਿਨੀਜ ਬੁੱਕ ਆਫ ਰਿਕਾਰਡ ਵਿਚ ਵੀ ਦਰਜ ਹੋ ਚੁੱਕਾ ਹੈ।