ਹਰ ਮੌਸਮ ''ਚ ਉਬਲਦਾ ਹੈ ਇਸ ਨਦੀ ਦਾ ਪਾਣੀ

03/25/2017 12:58:58 PM

ਜਲੰਧਰ— ਦੁਨੀਆ ''ਚ ਬਹੁਤ ਨਦੀਆਂ, ਝੀਲਾਂ, ਸਾਗਰ ਅਤੇ ਝਰਨੇ ਹਨ। ਜੋ ਆਪਣੀ ਖੂਬਸੂਰਤੀ ਕਰਕੇ ਮਸ਼ਹੂਰ ਹਨ। ਅੱਜ ਅਸੀਂ ਜਿਸ ਨਦੀ ਦੀ ਗੱਲ ਕਰ ਰਹੇ ਹਾਂ ਉਹ ਦੱਖਣੀ ਅਮਰੀਕਾ ਦੇ ਅਮੇਜਨ ਵੇਸਿਨ ''ਚ ਸਥਿਤ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਨਦੀ ਦਾ ਪਾਣੀ ਹਰ ਮੌਸਮ ''ਚ ਗਰਮ ਹੀ ਰਹਿੰਦਾ ਹੈ। ਇਸ ਕੁਦਰਤੀ ਰੂਪ ''ਚ ਉਬਲਦੇ ਪਾਣੀ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਸ ਨਦੀ ਦਾ ਪਾਣੀ ਇਨ੍ਹਾਂ ਜ਼ਿਆਦਾ ਗਰਮ ਹੁੰਦਾ ਹੈ ਕਿ ਹੱਥ ਲਗਾਉਣ ਨਾਲ ਹੱਥ ਦੇ ਸੜਣ ਦਾ ਡਰ ਰਹਿੰਦਾ ਹੈ। 
ਨਦੀ ਦੀ ਖੋਜ ਐਂਡਰਸ ਰੂਜ਼ੋ ਨਾਂ ਦੇ ਇਕ ਵਿਅਕਤੀ ਨੇ ਕੀਤੀ। ਇਸ ਨਦੀ ਦੀ ਲੰਬਾਈ 6.4 ਕਿਲੋਮੀਟਰ, ਚੋੜਾਈ 82 ਫੁੱਟ ਅਤੇ ਡੂੰਘਾਈ 20 ਫੁੱਟ ਹੈ ਕਿਹਾ ਜਾਂਦਾ ਹੈ ਕਿ ਰੂਜ਼ੋ ਨੇ ਇਸ ਦੀ ਖੋਜ਼ 2011 ''ਚ ਕੀਤੀ ਸੀ। ਨਦੀ ਦਾ ਪਾਣੀ ਇਨ੍ਹਾਂ ਗਰਮ ਹੁੰਦਾ ਹੈ ਕਿ ਇਸਦੀ ਚਾਹ ਵੀ ਬਣ ਸਕਦੀ ਹੈ। ਗਲਤੀ ਨਾਲ ਵੀ ਇਸ ਪਾਣੀ ਨੂੰ ਹੱਥ ਲਗਾਉਣਾ ਮਹਿੰਗਾ ਪੈ ਸਕਦਾ ਹੈ। 
ਬੋਇਲਿੰਗ ਰਿਵਰ ਦੇ ਨਾਂ ਦੇ ਨਾਲ ਮਸ਼ਹੂਰ ਇਸ ਝੀਲ ਦੇ ਚਾਰੇ ਪਾਸੇ ਭਾਫ ਦਿਖਾਈ ਦਿੰਦੀ ਹੈ। ਇੰਝ ਮੰਨਿਆ ਜਾਂਦਾ ਹੈ ਕਿ ਪਾਣੀ ਦੇ ਗਰਮ ਹੋਣ ਦਾ ਕਾਰਨ ਜਵਾਲਾਮੁਖੀ ਵੀ ਹੋ ਸਕਦਾ ਹੈ। ਇਸ ਪਾਣੀ ਅਤੇ ਕੁਦਰਤ ਦੇ ਨਜ਼ਾਰੇ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਇੱਥੇ ਲੱਗੀ ਹੀ ਰਹਿੰਦੀ ਹੈ।