ਤੁਹਾਡੇ ਸਿਰਹਾਣੇ ਦਾ ਕਵਰ ਵਾਲਾਂ ਤੇ ਸਕਿਨ ਨੂੰ ਪਹੁੰਚਾ ਰਿਹੈ ਨੁਕਸਾਨ!

07/17/2019 9:01:16 AM

ਨਵੀਂ ਦਿੱਲੀ(ਇੰਟ.)- ਆਮ ਤੌਰ ’ਤੇ ਘਰਾਂ ’ਚ ਕਾਟਨ ਬੈੱਡਸ਼ੀਟ ਅਤੇ ਸਿਰਹਾਣੇ ਦੇ ਕਵਰ ਵਰਤੋਂ ’ਚ ਲਿਆਂਦੇ ਜਾਂਦੇ ਹਨ। ਕਾਟਨ ਭਾਵੇਂ ਹੀ ਕੱਪੜਿਆਂ ਅਤੇ ਬੈੱਡਸ਼ੀਟ ਲਈ ਵਧੀਆ ਹੋਵੇ ਪਰ ਜਦੋਂ ਗੱਲ ਇਸ ਦੇ ਸਿਰਹਾਣੇ ਦੇ ਕਵਰ ਦੀ ਆਉਂਦੀ ਹੈ ਤਾਂ ਇਹ ਸਕਿਨ ਅਤੇ ਵਾਲਾਂ ਲਈ ਨੁਕਸਾਨਦਾਇਕ ਬਣ ਜਾਂਦਾ ਹੈ।

ਸਕਿਨ ਡੀਹਾਈਡ੍ਰੇਸ਼ਨ

ਕਾਟਨ ’ਚ ਆਬਜ਼ਰਬ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇਹੋ ਕਾਰਨ ਹੈ ਕਿ ਇਸ ਨੂੰ ਗਰਮੀਆਂ ਜਾਂ ਹੁਮਸ ਭਰੇ ਮੌਸਮ ਲਈ ਵਧੀਆ ਫੈਬਰਿਕ ਮੰਨਿਆ ਜਾਂਦਾ ਹੈ ਪਰ ਇਸ ਦੀ ਇਹੋ ਕੁਆਲਿਟੀ ਸਕਿਨ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਕਿਨ ’ਤੇ ਲੱਗੇ ਮੁਆਇਸਰਾਈਜ਼ਰ ਅਤੇ ਨੈਚੂਰਲ ਆਇਲ ਨੂੰ ਕਾਟਨ ਸੋਕ ਲੈਂਦਾ ਹੈ, ਇਸ ਨਾਲ ਸਕਿਨ ਬੇਜਾਨ ਜਿਹੀ ਹੋ ਜਾਂਦੀ ਹੈ।

ਵਾਲਾਂ ਨੂੰ ਨੁਕਸਾਨ

ਕਾਟਨ ਪਿੱਲੋ ਕਵਰ ਸਿਰਫ ਸਕਿਨ ਹੀ ਨਹੀਂ ਬਲਕਿ ਵਾਲਾਂ ਤੋਂ ਵੀ ਉਸ ਦਾ ਮੁਆਇਸਰਾਈਜ਼ਰ ਚੋਰੀ ਕਰ ਲੈਂਦਾ ਹੈ। ਇੰਨਾ ਹੀ ਨਹੀਂ ਨੀਂਦ ’ਚ ਤੁਸੀਂ ਜਿੰਨੀ ਵਾਰ ਪਾਸਾ ਪਲਟੋਗੇ, ਵਾਲ ਓਨੇ ਹੀ ਫ੍ਰਿਜੀ ਅਤੇ ਉਲਝਦੇ ਜਾਣਗੇ। ਇਸ ਨਾਲ ਵਾਲਾਂ ਦੀ ਕੁਆਲਿਟੀ ਖਰਾਬ ਹੋ ਜਾਏਗੀ।

ਝੁਰੜੀਆਂ ਜਾਂ ਫਾਈਨ ਲਾਈਨਜ਼

ਕਾਟਨ ਦੇ ਪਿੱਲੋ ਕਵਰ ਦਾ ਫੈਬ੍ਰਿਕ ਇਕੱਠਾ ਹੋ ਜਾਂਦਾ ਹੈ, ਉਸ ਵਿਚ ਫੋਲਡਸ ਬਣ ਜਾਂਦੇ ਹਨ। ਇਸ ਕਾਰਨ ਕਈ ਵਾਰ ਤੁਹਾਡੇ ਚਿਹਰੇ ’ਤੇ ਲਕੀਰਾਂ ਬਣ ਜਾਂਦੀਆਂ ਹਨ। ਇਹ ਲਕੀਰਾਂ ਭਾਵੇਂ ਹੀ ਕੁਝ ਦੇਰ ’ਚ ਹਟ ਜਾਣ ਪਰ ਇਹ ਸਕਿਨ ਨੂੰ ਡੈਮੇਜ ਕਰ ਚੁੱਕੀਆਂ ਹੁੰਦੀਆਂ ਹਨ। ਨਾਲ ਹੀ ਤੁਹਾਡਾ ਮੁਆਇਸਰਾਈਜ਼ਰ ਵੀ ਕਵਰ ਸੋਕ ਲੈਂਦਾ ਹੈ, ਜਿਸ ਨਾਲ ਸਕਿਨ ਰੁੱਖੀ ਜਿਹੀ ਹੋਣ ਲੱਗਦੀ ਹੈ।

ਸਕਿਨ ਪ੍ਰਾਬਲਮ

ਕਾਟਨ ਦੇ ਸਿਰਹਾਣੇ ਦਾ ਕਵਰ ਉਂਝ ਕ੍ਰੀਮ ਤੋਂ ਲੈ ਕੇ ਮੁਆਇਸਰਾਈਜ਼ਰ ਤੱਕ ਨੂੰ ਸੋਕ ਲੈਂਦਾ ਹੈ। ਇਸ ਕਾਰਨ ਉਸ ਵਿਚ ਬੈਕਟੀਰੀਆ ਵੀ ਜਲਦੀ ਜਨਮ ਲੈਂਦੇ ਹਨ। ਇਹ ਸਕਿਨ ਪ੍ਰਾਬਲਮ ਦਾ ਵੱਡਾ ਕਾਰਨ ਬਣ ਜਾਂਦੇ ਹਨ। ਪਿੰਪਲ ਅਤੇ ਸਕਿਨ ਐਲਰਜੀ ਤੱਕ ਇਨ੍ਹਾਂ ਪਿਲੋ ਕਵਰ ਕਾਰਨ ਹੋ ਸਕਦੀ ਹੈ।

ਕੀ ਕਰੀਏ-

ਚੰਗੀ ਨੀਂਦ ਦੇ ਨਾਲ ਹੀ ਵਾਲਾਂ ਅਤੇ ਸਕਿਨ ਨੂੰ ਕਾਟਨ ਪਿੱਲੋ ਕਵਰ ਤੋਂ ਡੈਮੇਜ ਹੋਣ ਤੋਂ ਬਚਾਉਣ ਲਈ ਸਿਲਕ ਪਿੱਲੋ ਦੀ ਵਰਤੋਂ ਕਰੋ। ਇਸ ਕਵਰ ’ਤੇ ਵਾਲ ਚੁੰਬੜਦੇ ਨਹੀਂ ਹਨ, ਜਿਸ ਵਿਚ ਫ੍ਰਿਜੀ ਅਤੇ ਵਾਲ ਉਲਝਣ ਦੀ ਪ੍ਰੇਸ਼ਾਨੀ ਨਹੀਂ ਹੁੰਦੀ। ਸਿਲਕ ਸਕਿਨ ’ਤੇ ਮੁਲਾਇਮ ਹੁੰਦਾ ਹੈ। ਇਹ ਮੁਆਇਸਰਾਈਜ਼ਰ ਵੀ ਨਹੀਂ ਸੋਕਦਾ। ਇਸ ਨਾਲ ਤੁਹਾਡੀ ਸਕਿਨ ਦਾ ਹਾਈਡ੍ਰੇਸ਼ਨ ਲੇਵਲ ਮੇਨਟੇਨ ਰਹਿੰਦਾ ਹੈ।

manju bala

This news is Content Editor manju bala