ਨਮਕ ਦੇ ਇਸਤੇਮਾਲ ਨਾਲ ਕਰੋ ਇਹ ਸਮੱਸਿਆਵਾਂ ਦੂਰ

02/18/2017 12:50:25 PM

ਜਲੰਧਰ— ਨਮਕ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ। ਨਮਕ ਸਿਹਤ ਅਤੇ ਚਮੜੀ ਦੋਹਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਨਮਕ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ ਇਸ ਤੋਂ ਇਲਾਵਾ ਵੀ ਨਮਕ ਦੇ ਕਈ ਫ਼ਾਇਦੇ ਹਨ ਜਿਸ ਦੇ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ। ਨਮਕ ਦਾ ਇਸਤੇਮਾਲ ਸਫ਼ਾਈ ਲਈ ਵੀ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਨਮਕ ਦੇ ਬਹੁਤ ਸਾਰੇ ਫਾਇਦਿਆ ਬਾਰੇ ਦੱਸਣ ਜਾ ਰਹੇ ਹਾਂ।
1. ਹਮੇਸ਼ਾ ਪਿਆਜ਼ ਕੱਟਣ ਤੋਂ ਬਾਅਦ ਉਸਦੀ ਖੁਸ਼ਬੂ ਸਾਡੇ ਹੱਥਾਂ ''ਚੋਂ ਨਹੀਂ ਜਾਂਦੀ। ਇਸ ਤਰ੍ਹਾਂ ਪਿਆਜ਼ ਕੱਟਣ ਤੋਂ ਬਾਅਦ ਆਪਣੇ 
ਹੱਥਾਂ ਨੂੰ ਥੋੜ੍ਹਾ ਗਿੱਲਾ ਕਰ ਲਵੋ। ਇਸ ਤੋਂ ਬਾਅਦ ਹੱਥਾਂ ''ਤੇ ਨਮਕ ਲਗਾ ਕੇ ਰਗੜੋ। ਇਸ ਤੋਂ ਬਾਅਦ ਆਪਣੇ ਹੱਥ ਸਾਫ਼ ਕਰ ਲਵੋ। 

2. ਚਿਹੜੇ ''ਤੇ ਮੁਹਾਸੇ ਹੋਣ ਤੇ ਨਮਕ ਦਾ ਉਪਯੋਗ ਕਰੋ। ਨਮਕ ਦਾ ਪਾਣੀ ਮੁਹਾਸਿਆਂ ਵਾਲੀ ਜਗ੍ਹਾ ''ਤੇ ਲਗਾਓ। ਇਸ ਨਾਲ ਕਾਫ਼ੀ ਰਾਹਤ ਮਿਲੇਗੀ। 
3. ਕਈ ਵਾਰ ਜੁੱਤੀਆਂ ''ਚੋ ਗੰਦੀ ਬਦਬੂ ਆਉਂਣ ਲੱਗਦੀ ਹੈ, ਜਿਸ ਨਾਲ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਬਦਬੂ ਨੂੰ ਦੂਰ ਕਰਨ ਲਈ ਨਮਕ ਦਾ ਇਸਤੇਮਾਲ ਕਰੋ। ਜੁੱਤੀਆਂ ''ਚ ਥੋੜ੍ਹਾ ਜਿਹਾ ਨਮਕ ਛਿੜਕ ਦਿਓ ਤੇ ਥੋੜ੍ਹੀ ਦੇਰ ਇਸ ਤਰ੍ਹਾਂ ਹੀ ਰਹਿਣ ਦਿਓ। ਇਸ ਤਰ੍ਹਾਂ ਕਰਨ ਨਾਲ ਬਦਬੂ ਦੂਰ ਹੋ ਜਾਵੇਗੀ। 
4.ਕੱਟੇ ਹੋਏ ਫਲਾਂ ਨੂੰ ਤਾਜ਼ਾ ਰੱਖਣ ਲਈ ਨਮਕ ਦਾ ਇਸਤੇਮਾਲ ਕਰੋ। ਫਲਾ ਦੇ ਉਪਰ ਨਮਕ ਛਿੜਕ ਦਿਓ। ਇਸ ਨਾਲ ਫਲ ਤਾਜ਼ਾ ਰਹਿਣਗੇ। 
5. ਨਮਕ ਦਾ ਇਸਤੇਮਾਲ ਸਿੰਕ ਨੂੰ ਸਾਫ਼ ਕਰਨ ਲਈ ਵੀ ਕੀਤਾ ਜਾਂਦਾ ਹੈ। ਨੀਬੂ ਦੇ ਰਸ ''ਚ ਨਮਕ ਮਿਲਾਕੇ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨਾਲ ਸਿੰਕ ਦੀ ਸਫ਼ਾਈ ਕਰੋ, ਇਸ ਨਾਲ ਸਾਰੀ ਚਿਕਨਾਈ ਦੂਰ ਹੋ ਜਾਏਗੀ। 
6. ਨਮਕ, ਸਿਰਕੇ ਅਤੇ ਆਟੇ ਨੂੰ ਮਿਕਸ ਕਰ ਲਵੋ। ਇਸ ਨਾਲ ਤਾਂਬੇ ਦੀ ਵਸਤੂਆ ਨੂੰ ਸਾਫ਼ ਕਰੋ। ਇਸ ਨਾਲ ਤਾਂਬੇ ਦੀ ਵਸਤੂਆਂ ਚਮਕ ਜਾਣਗੀਆਂ। 
7. ਮੱਛਰ ਕੱਟਣ ਤੇ ਨਮਕ ਦਾ ਇਸਤੇਮਾਲ ਕਰੋ। ਨਮਕ ਨੂੰ ਮੱਛਰ ਦੇ ਕੱਟਣ ਵਾਲੀ ਜਗ੍ਹਾ ''ਤੇ ਲਗਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।