ਇਹ ਹੈ ਇਟਲੀ ਦਾ ਅਨੋਖਾ Residential Towers, ਜਿਸ ''ਚ ਲੱਗੇ ਹਨ ਹਜ਼ਾਰਾਂ ਰੁੱਖ ਅਤੇ ਪੌਦੇ (ਦੇਖੋ ਤਸਵੀਰਾਂ)

12/04/2017 5:01:03 PM

ਨਵੀਂ ਦਿੱਲੀ— ਘੁੰਮਣ-ਫਿਰਨ ਦੇ ਸ਼ੌਕੀਨ ਅਕਸਰ ਹਰਿਆਲੀ ਵਾਲੇ ਸ਼ਹਿਰ 'ਚ ਜਾਣਾ ਪਸੰਦ ਕਰਦੇ ਹਨ। ਜੇ ਗੱਲ ਇਟਲੀ ਦੀ ਕਰੀਏ ਤਾਂ ਇਸ ਨੂੰ ਗ੍ਰੀਨ ਸਿਟੀ ਬਣਾਉਣ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ। ਖੂਬਸੂਰਤੀ ਦੇ ਮਾਮਲੇ 'ਚ ਵੀ ਇਟਲੀ ਕਾਫੀ ਮਸ਼ਹੂਰ ਹੈ। ਇੱਥੇ ਇਕ ਤੋਂ ਵਧ ਕੇ ਇਕ ਬਿਲਡਿੰਗ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਦੇ ਡਿਜ਼ਾਈਨ ਕਾਫੀ ਵੱਖ ਅਤੇ ਖੂਬਸੂਰਤ ਹੁੰਦੇ ਹਨ ਪਰ ਅੱਜ ਅਸੀਂ ਜਿਸ ਬਿਲਡਿੰਗ ਦੀ ਗੱਲ ਕਰ ਰਹੇ ਹਾਂ, ਉਹ ਇਟਲੀ ਦੇ ਮਿਲਾਨ ਸ਼ਹਿਰ 'ਚ ਮੌਜੂਦ ਹੈ। ਇਹ ਬਿਲਡਿੰਗ ਦੁਨੀਆ ਭਰ 'ਚ ਕਾਫੀ ਮਸ਼ਹੂਰ ਹੋ ਰਹੀ ਹੈ। 


ਇਸ ਸ਼ਹਿਰ ਨੂੰ ਜੈਵ ਵਿਵਧਤਾ ਦੇ ਹਿਸਾਬ ਨਾਲ ਇਕ ਬਿਹਤਰੀਨ ਅਤੇ ਟਿਕਾਉ ਸ਼ਹਿਰ ਬਣਾਉਣ ਲਈ ਇਕ ਪ੍ਰਾਜੈਕਟ 'ਤੇ ਕੰਮ ਕੀਤਾ ਗਿਆ ਹੈ, ਜਿਸ ਨੂੰ ਅਧਿਕਾਰਿਕ ਤੌਰ 'ਤੇ ਅਕਤੂਬਰ 2014 'ਚ ਖੋਲ੍ਹਿਆ ਗਿਆ, ਬਾਸਕੋ ਵਰਟੀਕਲ ਨੂੰ ਬੋਅਰੀ ਸਟੂਡਿਓ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। 2015 'ਚ ਇਸ ਟਾਵਰ ਨੂੰ ਸੀਟੀਬੀਯੂਐਚ ਅਵਾਰਡ ਦਿੱਤਾ ਗਿਆ। 


ਇਸ ਬਿਲਡਿੰਗ ਨੂੰ ਖਾਸ ਤੌਰ 'ਤੇ ਵਾਤਾਵਰਣ ਨੂੰ ਧਿਆਨ 'ਚ ਰੱਖ ਕੇ ਬਣਾਇਆ, ਜਿਸ 'ਚ ਦੋ ਬਿਲਡਿੰਗਸ ਨੂੰ ਸ਼ਾਮਲ ਕੀਤਾ ਗਿਆ ਹੈ। ਬਿਲਡਿੰਗਸ ਦੇ ਹਰ ਫਲੋਰ 'ਤੇ ਕਾਫੀ ਵੱਡੀ ਬਾਲਕਨੀ ਬਣਾਈ ਗਈ ਹੈ ਜਿੱਥੇ ਕਰੀਬ 900 ਰੁੱਖ ਅਤੇ 2000 ਪੌਦਿਆਂ ਨੂੰ ਲਗਾਇਆ ਗਿਆ ਹੈ। 


ਇਸ ਬਿਲਡਿੰਗ ਟਾਵਰ ਦੀ ਲੰਬਾਈ 110 ਅਤੇ ਚੌੜਾਈ 76 ਮੀਟਰ ਹੈ ਇਸ ਬਿਲਡਿੰਗ ਦੀ ਜੜ੍ਹਾਂ 'ਚ ਵੀ ਹਵਾ ਅਤੇ ਸੋਲਰ ਐਨਰਜੀ ਮੌਜੂਦ ਹੈ ਜੋ ਬਿਲਡਿੰਗ ਨੂੰ ਬਿਜਲੀ ਦੀ ਸੁਵਿਧਾ ਵੀ ਉਪਲੱਬਧ ਕਰਵਾਉਂਦੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਬਿਲਡਿੰਗਸ 'ਚ ਬਾਰਿਸ਼ ਦੇ ਪਾਣੀ ਨੂੰ ਬਚਾ ਕੇ ਉਨ੍ਹਾਂ ਨੂੰ ਵਰਤੋਂ ਕਰਨ ਦੇ ਜੋਗ ਬਣਾਇਆ ਜਾਂਦਾ ਹੈ। 


ਬਿਲਡਿੰਗ 'ਚ ਲੱਗੇ ਹਜ਼ਾਰਾਂ ਪੌਦੇ ਗਰਮੀਆਂ 'ਚ ਰੌਸ਼ਨੀ ਨੂੰ ਫਿਲਟਰ ਕਰ ਦਿੰਦੇ ਹਨ ਅਤੇ ਸਰਦੀਆਂ ਨੂੰ ਇਸ ਨੂੰ ਅੰਦਰ ਆਉਣ ਦਿੰਦੇ ਹਨ। ਇਹ ਧੂਲ ਦੇ ਕਣਾਂ ਨੂੰ ਸੋਖ ਲੈਂਦੇ ਹਨ ਅਤੇ ਘੁਟਣ ਤੋਂ ਬਚਾਅ ਕਰਦੇ ਹਨ। ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਪ੍ਰਕੋਪ 'ਚ ਇਹ ਬਿਲਡਿੰਗ ਕਾਫੀ ਲੋਕਪ੍ਰਿਅ ਹੈ।