ਪਪੀਤੇ ਦਾ ਜੂਸ ਕਰਦਾ ਹੈ ਸਰੀਰ ਦੀ ਇਨ੍ਹਾਂ ਸਮੱਸਿਆਵਾਂ ਨੂੰ ਦੂਰ

05/13/2017 12:34:39 PM

ਨਵੀਂ ਦਿੱਲੀ— ਪਪੀਤੇ ਅਤੇ ਇਸ ਦੇ ਰਸ ''ਚ ਪਪਾਇਨ ਹੁੰਦਾ ਹੈ ਇਹ ਪੇਟ ਦੀਆਂ ਬੀਮਾਰੀਆਂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। ਕਬਜ਼ ਜਾਂ ਭੁੱਖ ਨਾ ਲਗਣਾ ਅਤੇ ਗਰਮੀ ''ਚ ਹੋਣ ਵਾਲੀਆਂ ਆਮ ਸਮੱਸਿਆਵਾਂ ਨੂੰ ਪਪੀਤੇ ਦੇ ਰਸ ਨਾਲ ਦੂਰ ਕੀਤਾ ਜਾ ਸਕਦਾ ਹੈ। ਪਪੀਤੇ ਦੇ ਰਸ ''ਚ ਨਿੰਬੂ ਦਾ ਰਸ ਮਿਲਾਕੇ ਪੀਣ ਨਾਲ ਕਾਫੀ ਲਾਭ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦਾ ਰਸ ਪੀਣ ਦਾ ਫਾਇਦਿਆਂ ਬਾਰੇ।
1. ਪਪੀਤੇ ''ਚ ਮੋਜੂਦ ਐਂਟੀਆਕਸੀਡੇਂਟ ਅਤੇ ਬਲੱਡ ਸਰਕੁਲੇਸ਼ਨ ਚੰਗਾ ਹੁੰਦਾ ਹੈ ਅਤੇ ਦਿਲ ਦੇ ਦੋਰੇ ਦਾ ਖਤਰਾ ਘੱਟ ਹੋ ਜਾਂਦਾ ਹੈ। 
2. ਇਸ ਜੂਸ ਨੂੰ ਪੀਣ ਨਾਲ ਟਾਕਸਿੰਸ ਦੂਰ ਹੋ ਜਾਂਦੇ ਹਨ। ਇਹ ਚਮੜੀ ਅਤੇ ਵਾਲਾਂ ਦੇ ਲਈ ਫਾਇਦੇਮੰਦ ਹੈ। 
3. ਇਸ ਜੂਸ ''ਚ ਪਪਾਈਨ ਹੁੰਦੇ ਹਨ ਜਿਸ ਨਾਲ ਪੇਟ ਦੀ ਸਮੱਸਿਆਵਾਂ ਗੈਸ ਅਤੇ ਕਬਜ਼ ਆਦਿ ਦੂਰ ਰਹਿੰਦੀਆਂ ਹਨ। 
4. ਇਸ ''ਚ ਵਿਟਾਮਿਨ ਸੀ ਹੁੰਦਾ ਹੈ ਜਿਸ ਨਾਲ ਊਰਜਾ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ। 
5. ਇਸ ''ਚ ਐਂਟੀ ਇੰਫਲੇਮੇਟਰੀ ਮੋਜੂਦ ਹੁੰਦੀ ਹੈ। ਜਿਸ ਨਾਲ ਜੋੜਾ ਦਾ ਦਰਦ ਦੂਰ ਹੋ ਜਾਂਦਾ ਹੈ। 
6. ਇਸ ''ਚ ਮੋਜੂਦ ਪਪਾਈਨ ਮਾਹਾਵਾਰੀ ਨੂੰ ਨਿਯਮਤ ਕਰਦਾ ਹੈ। ਇਹ ਮਾਹਾਵਾਰੀ ''ਚ ਹੋਣ ਵਾਲੇ ਦਰਦ ਤੋਂ ਬਚਾਉਂਦਾ ਹੈ। 
7. ਇਸ ''ਚ ਵਿਟਾਮਿਨਸ, ਮਿਨਰਲਸ ਹੁੰਦੇ ਹਨ। ਜਿਸ ਨਾਲ ਸਰੀਰ ਦੀ ਇਮਯੂਨਿਟੀ ਵਧਦੀ ਹੈ। ਇਹ ਸਰਦੀ ਖਾਂਸੀ ਵਰਗੀ ਇੰਨਫੈਕਸ਼ਨ ਤੋਂ ਬਚਾਉਂਦਾ ਹੈ। 
8. ਇਸ ''ਚ ਮੋਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। 
9. ਪਪੀਤੇ ''ਚ ਮੋਜੂਦ ਐਂਟੀਆਕਸਡੇਂਟ ਕੈਂਸਰ ਦੇ ਇਲਾਜ ''ਚ ਮਦਦਗਾਰ ਸਾਬਤ ਹੁੰਦੇ ਹੈ। 
10. ਇਸ ''ਚ ਲਾਈਕੋਪਿਨ ਹੁੰਦਾ ਹੈ ਜਿਸ ਨਾਲ ਮਸਲਸ ਮਜ਼ਬੂਤ ਹੁੰਦੇ ਹਨ।