ਅਨੋਖੀ ਝੀਲ : ਇੱਥੋਂ ਚੰਦ ਤੇ ਸੂਰਜ ਦਿੱਸਦੇ ਹਨ ਇਕੱਠੇ, ਦੇਖ ਹੋ ਜਾਓਗੇ ਹੈਰਾਨ

01/16/2019 1:52:00 PM

ਨਵੀਂ ਦਿੱਲੀ— ਦੁਨੀਆ 'ਚ ਅਜਿਹੀਆਂ ਕਈ ਅਜੀਬੋ-ਗਰੀਬ ਚੀਜ਼ਾਂ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਆਪਣੀਆਂ ਅਨੋਖੀ ਅਤੇ ਵੱਖਰੀ ਖਾਸੀਅਤ ਕਾਰਨ ਅਜਿਹੀਆਂ ਥਾਂਵਾ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਦੁਨੀਆ ਦੇ ਅਜਿਹੇ ਹੀ ਅਜੂਬਿਆਂ 'ਚੋਂ ਇਕ ਹੈ ਤਾਈਵਾਨ ਦੀ ਸਨਮੂਨ ਝੀਲ। ਅੱਜ ਅਸੀਂ ਤੁਹਾਨੂੰ ਜਿਸ ਝੀਲ ਬਾਰੇ ਦੱਸਣ ਜਾ ਰਹੇ ਹਾਂ ਉਥੋਂ ਧਰਤੀ ਦਾ ਸ਼ਾਇਦ ਸਭ ਤੋਂ ਮਨਮੋਹਕ ਅਤੇ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਆਓ ਜਾਣਦੇ ਹਾਂ ਇਸ ਝੀਲ ਦਾ ਰਹੱਸਮਈ ਰਾਜ ਅਤੇ ਖਾਸੀਅਤ ਬਾਰੇ...

ਤਾਈਵਾਨ ਸਨਮੂਨ ਝੀਲ ਦੀ ਖੂਬਸੂਰਤੀ ਦੀ ਚਰਚਾ ਦੁਨੀਆਭਰ 'ਚ ਹੁੰਦੀ ਹੈ ਅਤੇ ਇਸ ਨੂੰ ਦੇਖਣ ਲਈ ਟੂਰਿਸਟ ਵੀ ਦੂਰ-ਦੂਰ ਤੋਂ ਆਉਂਦੇ ਹਨ। ਇੱਥੋਂ ਦੀ ਖਾਸ ਗੱਲ ਇਹ ਹੈ ਕਿ ਇਸ ਝੀਲ ਨੂੰ ਜੇਕਰ ਕੋਈ ਪੂਰਬ ਦਿਸ਼ਾ ਤੋਂ ਦੇਖੇ ਤਾਂ ਇਹ ਸੂਰਜ ਅਤੇ ਪੱਛਮ ਦਿਸ਼ਾ ਤੋਂ ਦੇਖਣ 'ਤੇ ਇਹ ਅੱਧੇ ਚੰਦਰਮਾ ਦੀ ਤਰ੍ਹਾਂ ਦਿਖਾਈ ਦਿੰਦੀ ਹੈ।

ਸਨਮੂਨ ਝੀਲ ਦੇ ਹੀ ਨਾਂ ਨਾਲ ਜਾਣੀ ਜਾਣ ਵਾਲੀ ਇਸ ਝੀਲ ਦੇ ਚਾਰੇ ਪਾਸੇ ਰੁਖ ਅਤੇ ਝਾੜ ਲੱਗੇ ਹੋਏ ਹਨ, ਜਿਸ ਕਾਰਨ ਇਹ ਸੂਰਜ-ਚੰਦਰਮਾ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਵਾਕਈ 'ਚ ਕੋਈ ਅਜੂਬਾ ਦੇਖ ਰਹੇ ਹੋਈਏ। ਇਸ ਦੇ ਆਲੇ-ਦੁਆਲੇ ਦਾ ਮਾਹੌਲ ਇਸ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ।

ਉਂਝ ਤਾਂ ਹਰ ਸੀਜ਼ਨ 'ਚ ਸਨਮੂਨ ਝੀਲ ਦਾ ਨਜ਼ਾਰਾ ਵੱਖ ਹੀ ਹੁੰਦਾ ਹੈ ਪਰ ਠੰਡ ਕਾਰਨ ਇਸ ਦਾ ਨਜ਼ਾਰਾ ਦੇਖਦੇ ਹੀ ਬਣਦਾ ਹੈ। ਤੁਸੀਂ ਇਸ ਝੀਲ ਦੇ ਕਿਨਾਰੇ ਬੈਠ ਕੇ ਆਪਣੇ ਪਾਰਟਨਰ ਦੇ ਨਾਲ ਰੋਮਾਂਟਿਕ ਪਲ ਬਿਤਾ ਸਕਦੇ ਹੋ। ਕਾਲੇ ਸੰਘਣੇ ਬੱਦਲਾਂ ਦੇ ਵਿਚਕਾਰ ਇਹ ਮੌਸਮ ਤੁਹਾਨੂੰ ਅਤੇ ਤੁਹਾਡੇ ਪਾਰਟਨਰ ਨੂੰ ਇਕ-ਦੂਜੇ ਦੇ ਕਰੀਬ ਲੈ ਆਵੇਗਾ।

ਰਾਤ ਦੇ ਸਮੇਂ ਦਾ ਇੱਥੋਂ ਦਾ ਨਜ਼ਾਰਾ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਖਾਸ ਕਰਕੇ ਸ਼ਾਮ ਦੇ ਸਮੇਂ। ਤੁਸੀਂ ਇਸ ਝੀਲ ਦੇ ਕਿਨਾਰੇ ਬਣੇ ਆਲੀਸ਼ਾਨ ਹੋਟਲਾਂ 'ਚ ਰੁੱਕ ਕੇ ਇਸ ਪੂਰੇ ਦਿਨ ਇਸ ਨਦੀ ਦੇ ਕਈ ਰੰਗ ਅਤੇ ਆਕਾਰ ਬਦਲਦੇ ਦੇਖ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਇੱਥੇ ਵੋਟਿੰਗ ਦਾ ਵੀ ਮਜ਼ਾ ਲੈ ਸਕਦੇ ਹੋ।

ਦੁਨੀਆਭਰ 'ਚ ਨਵੇਂ ਵਿਆਹੁਤਾ ਜੋੜੇ ਇਸ ਝੀਲ 'ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਆਉਂਦੇ ਹਨ, ਜਿਸ ਕਾਰਨ ਇਹ ਹਨੀਮੂਨ ਝੀਲ ਅਤੇ ਲਵਰਸ ਝੀਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਜੇਕਰ ਤੁਸੀਂ ਵੀ ਤਾਈਵਾਨ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਸਨਮੂਨ ਝੀਲ ਨੂੰ ਦੇਖਣਾ ਨਾ ਭੁੱਲੋ।

Neha Meniya

This news is Content Editor Neha Meniya