ਮਾਮੂਲੀ ਜਿਹੀ ਦਿਖਣ ਵਾਲੀ ਇਸ ਝੋਪੜੀ ਦੇ ਅੰਦਰ ਵਸਿਆ ਹੈ ਰਾਜ ਮਹਿਲ

04/23/2018 3:32:13 PM

ਨਵੀਂ ਦਿੱਲੀ— ਦੁਨੀਆ 'ਚ ਤੁਸੀਂ ਬਹੁਤ ਸਾਰੇ ਖੂਬਸੂਰਤ ਅਤੇ ਅਜੀਬੋ-ਗਰੀਬ ਘਰ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਘਰ ਦਿਖਾਵਾਂਗੇ ਜੋ ਬਾਹਰ ਤੋਂ ਝੋਪੜੀ ਹੈ ਪਰ ਅੰਦਰੋ ਕਿਸੇ ਰਾਜ ਮਹਿਲ ਤੋਂ ਘੱਟ ਨਹੀਂ ਹੈ। ਆਓ ਜਾਣਦੇ ਹਾਂ ਇਸ ਘਰ ਦੀ ਖਾਸੀਅਤ।
ਇੰਗਲੈਂਡ ਦੇ ਕਾਰਨਵਾਲ ਨਦੀ ਦੇ ਕਿਨਾਰੇ ਬਣੀ ਇਕ ਝੋਪੜੀ 10 ਕਰੋੜ ਰੁਪਏ 'ਚ ਵਿਕੀ ਹੈ। ਇਸ ਦੇ ਬਾਅਦ ਤੋਂ ਹੀ ਇਹ ਝੋਪੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਇਕ ਮਾਮੂਲੀ ਜਿਹੀ ਝੋਪੜੀ ਇੰਨੇ ਪੈਸਿਆਂ 'ਚ ਕਿਵੇਂ ਵਿਕ ਸਕਦੀ ਹੈ।


ਪਿਛਲੇ 40 ਸਾਲਾਂ ਤੋਂ ਲੋਕ ਇਸ ਝੋਪੜੀ 'ਚ ਕਿਰਾਏ 'ਤੇ ਰਹਿਣ ਲਈ ਆਉਂਦੇ ਸੀ। ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਤਾਲਾਬ ਦੀ ਖੂਬਸੂਰਤੀ ਅਤੇ ਫੁਰਸਤ ਦੇ ਪਲ ਬਿਤਾਉਣ ਲਈ ਉਹ ਇੱਥੇ ਆਉਂਦੇ ਹਨ ਪਰ ਜਦੋਂ ਇਹ ਝੋਪੜੀ 10 ਕਰੋੜ ਦੀ ਬਿਕੀ ਤਾਂ ਲੋਕ ਹੈਰਾਨ ਰਹਿ ਗਏ।


ਜਦੋਂ ਝੋਪੜੀ ਦੀ ਫੋਟੋਜ਼ ਸ਼ੋਸ਼ਲ ਮੀਡਿਆ 'ਤੇ ਵਾਇਰਲ ਹੋਏ ਤਾਂ ਇਸ ਦੇ ਅੰਦਰ ਬਣੇ ਆਲੀਸ਼ਾਨ ਘਰ ਦੇ ਬਾਰੇ 'ਚ ਪਤਾ ਚਲਿਆ। ਇਸ ਝੋਪੜੀ 'ਚ ਤਿੰਨ ਬੈੱਡਰੂਮ ਬਣੇ ਹੋਏ ਹਨ। ਇਸ ਦਾ ਇੰਟੀਰੀਅਰ ਵੀ ਫਾਈਵ ਸਟਾਰ ਹੋਟਲ ਦੀ ਤਰ੍ਹਾਂ ਹੈ। ਇੱਥੇ ਐਸ਼ੋ-ਆਰਾਮ ਦੀ ਹਰ ਸੁਵਿਧਾ ਮੌਜੂਦ ਹੈ।


3 ਬੈੱਡਰੂਮ ਵਾਲੇ ਇਸ ਘਰ ਦੇ ਖਿੜਕੀਆਂ ਦੇ ਨਾਲ-ਨਾਲ ਇਨ੍ਹਾਂ ਦੀਆਂ ਛੱਤਾ ਅਤੇ ਦਰਵਾਜ਼ਿਆਂ 'ਤੇ ਵੀ ਕੱਚ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਪੂਰੀ ਤਰ੍ਹਾਂ ਨਾਲ ਸਫੈਦ ਰੰਗ ਨਾਲ ਡੈਕੋਰੇਟ ਕੀਤਾ ਗਿਆ ਹੈ।