ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨੁਕਸਾਨ

01/19/2017 11:34:44 AM

ਜਲੰਧਰ— ਪਾਣੀ ਸਾਡੇ ਸਰੀਰ ਲਈ ਅਮ੍ਰਿਤ ਦੇ ਬਰਾਬਰ ਹੈ। ਇਹ ਸਾਡੇ ਸਰੀਰ ਨੂੰ ਕਈ ਰੋਗਾਂ ਤੋਂ ਦੂਰ ਰੱਖਦਾ ਹੈ। ਉਂਝ ਤਾਂ ਤੁਸੀਂ ਦਿਨ ''ਚ ਜਿੰਨਾ ਪਾਣੀ ਪੀਓ, ਤੁਹਾਡੇ ਲਈ ਉਨ੍ਹਾਂ ਹੀ ਚੰਗਾ ਹੈ ਕਿਉਂਕਿ ਇਹ ਸਰੀਰ ਦੇ ਗੰਦੇ ਟਾਕਸਿਨ ਨੂੰ ਪੇਸ਼ਾਬ ਰਾਹੀ ਬਾਹਰ ਕੱਢਦਾ ਹੈ, ਜਿਸ ਨਾਲ ਤੁਸੀਂ ਸਿਹਤਮੰਦ ਰਹਿੰਦੇ ਹੋ ਪਰ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਰਹਿਣਾ ਸਿਹਤ ਲਈ ਫਾਇਦੇਮੰਦ ਨਹੀਂ ਸਗੋਂ ਹਾਨੀਕਾਰਕ ਹੈ। ਇਹ ਸਿੱਧਾ ਤੁਹਾਡੀ ਪਾਚਨ ਕਿਰਿਆ ''ਤੇ ਅਸਰ ਕਰਦਾ ਹੈ। ਘੱਟ ਤੋਂ ਘੱਟ ਖਾਣਾ ਖਾਣ ਤੋਂ 45 ਮਿੰਟ ਦਾ ਫਰਕ ਪਾ ਕੇ ਪਾਣੀ ਪੀਓ।
- ਖਾਣੇ ਦੌਰਾਨ ਪਾਣੀ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ
ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਪੇਟ ''ਚ ਮੌਜੂਦ ਖਾਣਾ ਸੰਘਣਾ ਹੋ ਜਾਂਦਾ ਹੈ। ਫਲਸਰੂਪ ਖਾਧਾ ਹੋਇਆ ਖਾਣਾ ਛੇਤੀ ਪਚਦਾ ਨਹੀਂ ਅਤੇ ਛਾਤੀ ''ਚ ਜਲਨ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਕਈ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।  
1. ਪਾਚਨ ਕਿਰਿਆ ਦੀ ਗੜਬੜੀ 
ਖਾਣਾ ਪਚਣ ''ਚ ਜ਼ਿਆਦਾ ਸਮਾਂ ਲੈਂਦਾ ਹੈ, ਜਿਸ ਨਾਲ ਪੇਟ ਦਰਦ, ਪੇਟ ਖਰਾਬ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।
2. ਕਬਜ਼ 
ਖਾਣੇ ਦੌਰਾਨ ਪਾਣੀ ਪੀਣ ਨਾਲ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ ਹੈ। ਇਸ ਨਾਲ ਕਬਜ਼ ਦੀ ਪਰੇਸ਼ਾਨੀ ਹੋ ਸਕਦੀ ਹੈ।
3. ਪੋਸ਼ਕ ਤੱਤਾਂ ਦੀ ਕਮੀ
ਖਾਣੇ ''ਚ ਮੌਜੂਦ ਪੋਸ਼ਕ ਤੱਤਾਂ ਨੂੰ ਸਰੀਰ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਕਰ ਪਾਉਂਦਾ, ਜਿਸ ਨਾਲ ਬਾਡੀ ''ਚ ਨਿਊਟ੍ਰੀਐਂਟਸ ਦਾ ਸੰਤੁਲਨ ਵਿਗੜ ਸਕਦਾ ਹੈ।
4. ਭਾਰ ਵੱਧਣਾ 
ਖਾਣੇ ਦੇ ਨਾਲ ਪਾਣੀ ਪੀਣ ਨਾਲ ਸਰੀਰ ''ਚ ਮੈਟਾਬਾਲਿਜ਼ਮ ਦਾ ਪੱਧਰ ਘੱਟ ਹੋ ਜਾਂਦਾ ਹੈ। ਸਰੀਰ ਲੋੜੀਂਦੀ ਮਾਤਰਾ ''ਚ ਕੈਲੋਰੀ ਖਰਚ ਨਹੀਂ ਕਰ ਪਾਉਂਦਾ ਅਤੇ ਜਿਸ ਕਾਰਨ ਭਾਰ ਵੱਧਣ ਲੱਗਦਾ ਹੈ।
5. ਯੂਰਿਕ ਐਸਿਡ
ਸਰੀਰ ''ਚ ਯੂਰਿਕ ਐਸਿਡ ਦਾ ਪੱਧਰ ਵਧਦਾ ਹੈ। ਇਸ ਨਾਲ ਕਿਡਨੀ ਅਤੇ ਦਿਲ ਸੰਬੰਧੀ ਬੀਮਾਰੀਆਂ ਦੀ ਪਰੇਸ਼ਾਨੀ ਹੋ ਸਕਦੀ ਹੈ।
6. ਸ਼ੂਗਰ
ਖਾਣੇ ਦੌਰਾਨ ਪਾਣੀ ਪੀਣ ਨਾਲ ਭਾਰ ਤਾਂ ਵੱਧਦਾ ਹੀ ਹੈ, ਨਾਲ ਹੀ ਟਾਈਪ-2 ਡਾਇਬਟੀਜ਼ ਦਾ ਖਤਰਾ ਵੀ ਵੱਧ ਜਾਂਦਾ ਹੈ।
7. ਐਸੀਡਿਟੀ
ਖਾਣੇ ਦੌਰਾਨ ਪਾਣੀ ਪੀਣ ਨਾਲ ਪੇਟ ''ਚ ਐਸਿਡ ਦੀ ਮਾਤਰਾ ਵੱਧਦੀ ਜਾਂਦੀ ਹੈ। ਇਸ ਨਾਲ ਗੈਸ ਹੋ ਸਕਦੀ ਹੈ।
- ਯਾਦ ਰੱਖੋ ਇਹ ਗੱਲਾਂ
ਜੇਕਰ ਤੁਸੀਂ ਖਾਣੇ ਨਾਲ ਹੋਰ ਕੋਈ ਤਰਲ ਪਦਾਰਥ ਜਿਵੇਂ ਕੋਲਡ ਡ੍ਰਿਕ ਜਾਂ ਦੁੱਧ ਲੈਂਦੇ ਹੋ ਤਾਂ ਇਹ ਵੀ ਤੁਹਾਡੀ ਪਾਚਨ ਸ਼ਕਤੀ ਲਈ ਠੀਕ ਨਹੀਂ ਹੈ ਕਿਉਂਕਿ ਖਾਣਾ ਖਾਣ ਦੇ ਨਾਲ ਇਹ ਤਰਲ ਪਦਾਰਥ ਵੀ ਕੁਝ ਹੱਦ ਤੱਕ ਪਾਣੀ ਵਾਂਗ ਹੀ ਕੰਮ ਕਰਦੇ ਹਨ।