ਇਸ ਤਰ੍ਹਾਂ ਦੇ ਲੜਕਿਆਂ ਨੂੰ ਲੜਕੀਆਂ ਕਦੀ ਨਾ ਕਰਨ Date

06/22/2017 8:35:17 AM

ਜਲੰਧਰ— ਕਾਲਜ ਅਤੇ ਦਫਤਰ 'ਚ ਨਾਲ ਕੰਮ ਕਰਦੇ ਲੜਕੇ-ਲੜਕੀਆਂ ਇਕ-ਦੂਜੇ ਵੱਲ ਆਕਰਸ਼ਿਤ ਹੋ ਜਾਂਦੇ ਹਨ ਅਤੇ ਇਕ-ਦੂਜੇ ਨੂੰ ਮਿਲਣਾ ਸ਼ੁਰੂ ਕਰਦੇ ਹਨ ਪਰ ਲੜਕੀਆਂ ਨੂੰ ਹਮੇਸ਼ਾ ਆਪਣਾ ਜੀਵਨਸਾਥੀ ਦੀ ਚੋਣ ਕਰਦੇ ਸਮੇਂ ਉਸਦੇ ਸੁਭਾਅ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਤਾਂ ਕਿ ਅੱਗੇ ਚੱਲ ਕੇ ਕੋਈ ਪਰੇਸ਼ਾਨੀ ਨਾ ਆਵੇ। ਜੇਕਰ ਤੁਸੀਂ ਵੀ ਕਿਸੇ ਲੜਕੇ ਨੂੰ ਡੇਟ ਕਰ ਰਹੀ ਹੋ ਤਾਂ ਉਸਦੇ ਸੁਭਾਅ ਬਾਰੇ ਜ਼ਰੂਰ ਜਾਣਕਾਰੀ ਰੱਖੋ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਲੜਕਿਆਂ ਨੂੰ ਡੇਟ ਕਰਨ ਤੋਂ ਬਚਨਾ ਚਾਹੀਦਾ ਹੈ।
1. ਜਾਸੂਸੀ ਕਰਨ ਵਾਲੇ
ਕਈ ਲੜਕਿਆਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਗੱਲ 'ਤੇ ਆਪਣੇ ਪਾਰਟਨਰ 'ਤੇ ਸ਼ੱਕ ਕਰਦੇ ਹਨ ਅਤੇ ਮਿਲਣ 'ਤੇ ਸਭ ਤੋਂ ਪਹਿਲਾਂ ਫੋਨ ਚੈੱਕ ਕਰਦੇ ਹਨ। ਜੇਕਰ ਤੁਹਾਡਾ ਵੀ ਫ੍ਰੈੱਡ ਅਜਿਹਾ ਹੀ ਕੁੱਝ ਕਰਦਾ ਹੈ ਤਾਂ ਉਸ ਨੂੰ ਛੱਡ ਦੇਣਾ ਹੀ ਵਧੀਆ ਹੋਵੇਗਾ ਕਿਉਂਕਿ ਇਹੋ ਜਿਹੇ ਵਿਅਕਤੀ ਨਾਲ ਰਿਸ਼ਤਾ ਨਿਭਾਉਣਾ ਮੁਸ਼ਕਲ ਹੋ ਜਾਂਦਾ ਹੈ।
2. ਜਿਮੇਦਾਰੀ ਨਾ ਲੈਣ ਵਾਲਾ
ਜੇਕਰ ਤੁਹਾਡਾ ਵੀ ਪਾਰਟਨਰ ਹਰ ਗੱਲ 'ਤੇ ਬਚਪਨਾ ਦਿਖਾਉਂਦਾ ਹੈ ਅਤੇ ਕੋਈ ਵੀ ਜਿਮੇਦਾਰੀ ਲੈਣ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਅਜਿਹੇ ਲੜਕੇ ਅੱਗੇ ਚੱਲ ਕੇ ਵੀ ਕੋਈ ਫੈਸਲਾ ਨਹੀਂ ਲੈ ਪਾਉਂਦੇ। 
3. ਫਲਰਟ ਕਰਨ ਵਾਲੇ
ਕਈ ਲੜਕੇ ਆਪਣੀ ਪਾਰਟਨਰ ਹੋਣ 'ਤੇ ਵੀ ਦੂਜੀਆਂ ਲੜਕੀਆਂ ਨਾਲ ਫਲਰਟ ਕਰਦੇ ਰਹਿੰਦੇ ਹਨ ਅਤੇ ਬਾਅਦ 'ਚ ਗੱਲ ਨੂੰ ਹੱਸੀ 'ਚ ਟਾਲ ਦਿੰਦੇ ਹਨ ਤਾਂ ਅਜਿਹੇ ਲੜਕਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਇਹੋ ਜਿਹੇ ਲੜਕੇ ਵਿਸ਼ਵਾਸ ਦੇ ਕਾਬਲ ਨਹੀਂ ਹੁੰਦੇ।
4. ਦੋਸਤਾਂ ਨਾਲ ਪਿਆਰ
ਲੜਕੇ ਆਪਣੇ ਦੋਸਤਾਂ ਨਾਲ ਰਹਿਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨਾਲ ਹਰ ਗੱਲ ਸ਼ੇਅਰ ਕਰਦੇ ਹਨ ਪਰ ਜਦੋਂ ਉਨ੍ਹਾਂ ਦੀ ਕੋਈ ਗਰਲਫ੍ਰੈੱਡ ਬਣ ਜਾਵੇ ਤਾਂ ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਮਿਲਣ-ਜੁਲਣਾ ਥੋੜ੍ਹਾ ਘੱਟ ਕਰ ਦੇਣਾ ਚਾਹੀਦਾ ਹੈ ਪਰ ਜੋ ਲੜਕੇ ਇਸ ਤਰ੍ਹਾਂ ਨਹੀਂ ਕਰਦੇ ਅਤੇ ਪਾਰਟਨਰ ਨਾਲੋਂ ਜ਼ਿਆਦਾ ਸਮਾਂ ਦੋਸਤਾਂ ਨਾਲ ਬਿਤਾਉਂਦੇ ਹਨ ਤਾਂ ਉਨ੍ਹਾਂ ਤੋਂ ਵੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।