ਇਸ ਤਰ੍ਹਾਂ ਦੀ ਲੜਕੀ ਨੂੰ ਕਰੋ ਡੇਟ, ਜਿੰਦਗੀ ਭਰ ਦੇਵੇਗੀ ਸਾਥ

02/15/2017 10:02:15 AM

ਮੁੰਬਈ—ਪੰਜਾਬੀ ਲੋਕ ਆਪਣੇ ਸੁਭਾਅ ਅਤੇ ਜੋਰ ਨਾਲ ਗੱਲ ਕਰਨ ਦੇ ਤਰੀਕੇ ਨਾਲ ਦੁਨੀਆ ਭਰ ''ਚ ਮਸ਼ਹੂਰ ਹਨ। ਚਾਹੇ ਇਹ ਲੋਕ ਜੋਰ ਨਾਲ ਬੋਲਦੇ ਹਨ ਪਰ ਫਿਰ ਵੀ ਲੋਕ ਇਨ੍ਹਾਂ ਨੂੰ ਪਸੰਦ ਕਰਦੇ ਹਨ। ਪੰਜਾਬੀ ਲੋਕ ਉੱਪਰ ਤੋਂ ਸਖਤ ਪਰ ਦਿਲ ਤੋਂ ਬਹੁਤ ਨਰਮ ਹੁੰਦੇ ਹਨ। ਪੰਜਾਬੀ ਲੜਕੀਆਂ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਅਲੱਗ ਹੁੰਦੀਆਂ ਹਨ। ਵੈਸੇ ਇਨ੍ਹਾਂ ਨੂੰ ਡੇਟ ਕਰਨ ਦੇ ਕਈ ਫਾਇਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾਂ ਰਹੇ ਹਾਂ ਕਿਸ ਤਰ੍ਹਾਂ ਪੰਜਾਬੀ ਲੜਕੀਆਂ ਬਾਕੀ ਲੜਕੀਆਂ ਨਾਲੋ ਖਾਸ ਹੁੰਦੀਆਂ ਹਨ।
1. ਪੰਜਾਬੀਆਂ ਨੂੰ ਖਾਣਾ ਬਣਾਉਣ ਅਤੇ ਖਾਣ ਦਾ ਬਹੁਤ ਸ਼ੌਕ ਹੁੰਦਾ ਹੈ। ਜੇਕਰ ਤੁਸੀਂ ਪੰਜਾਬੀ ਲੜਕੀ ਨੂੰ ਡੇਟ ਕਰੋਗੇ ਤਾਂ ਕਦੀ ਭੁੱਖੇ ਨਹੀਂ ਰਹੋਗੇ।
2. ਆਪਣੇ ਦਿਲ ਦੀ ਗੱਲ ਦੂਸਰਿਆਂ ਦੇ ਸਾਹਮਣੇ ਕਿਵੇ ਰੱਖੀ ਜਾਂਦੀ ਹੈ ਇਹ ਪੰਜਾਬੀ ਲੜਕੀਆਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ।
3. ਹਰ ਲੜਕਾ ਚਾਹੁੰਦਾ ਹੈ ਕਿ ਉਸਦੀ ਸਾਥੀ ਦਾ ਪਰਿਵਾਰ  ਉਸਨੂੰ ਸਵੀਕਾਰ ਕਰੇ, ਜਿਸ ਨਾਲ ਉਸਦੇ ਰਿਸ਼ਤੇ ''ਚ ਕਦੀ ਵੀ ਕੋਈ ਮੁਸ਼ਕਲ ਨਾ ਆਵੇ । ਜੇਕਰ ਤੁਸੀਂ ਪੰਜਾਬੀ ਲੜਕੀ ਨੂੰ ਡੇਟ ਕਰਦੇ ਹੋ ਤਾਂ ਉਸਦੇ ਪਰਿਵਾਰ ਨੂੰ ਅਪਨਾਉਣ ''ਚ ਤੁਹਾਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ।
4. ਪੰਜਾਬੀ ਲੜਕੀਆਂ ਬਹੁਤ ਹੀ ਖੂਬਸੂਰਤ ਹੁੰਦੀਆਂ ਹਨ। ਚਾਹੇ ਉਹ ਟ੍ਰੈਡਿਸ਼ਨਲ ਪਾਉਂਣ ਜਾਂ ਵੇਸਟਨ ਹਰ ਡਰੈਸ ''ਚ ਖੂਬਸੂਰਤ ਲੱਗਦੀਆਂ ਹਨ। ਇਨ੍ਹਾਂ ਲੜਕੀਆਂ ਦੇ ਚਿਹਰੇ ''ਤੇ ਅਲੱਗ ਹੀ ਚਮਕ ਹੁੰਦੀ ਹੈ।
5. ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਾਥੀ ਕਦੀ ਵੀ ਤੁਹਾਡੇ ਤੋਂ ਕੁਝ ਨਾ ਛੁਪਾਵੇ ਤਾਂ ਪੰਜਾਬੀ ਲੜਕੀ ਨੂੰ ਡੇਟ ਕਰੋ। ਉਹ ਹਮੇਸ਼ਾ ਉਹੀ ਕਹਿੰਦੀਆਂ ਜੋ ਉਨ੍ਹਾਂ ਦੇ ਦਿਲ ''ਚ ਹੁੰਦਾ ਹੈ। ਉਹ ਦੂਸਰੀ ਲੜਕੀਆਂ ਦੀ ਤਰ੍ਹਾਂ ਦਿਖਾਵਾ ਨਹੀਂ ਕਰਦੀਆਂ।
6. ਪੰਜਾਬੀ ਲੜਕੀਆਂ ਪਰਿਵਾਰ ਦੇ ਹਰ ਮੈਂਬਰ ਨੂੰ ਖੁਸ਼ ਰੱਖਣਾ ਜਾਣਦੀਆਂ ਹਨ ਫਿਰ ਉਹ ਘਰ ਦੇ ਵੱਡੇ ਹੋਣ ਜਾਂ ਛੋਟੇ। 
7. ਪੰਜਾਬੀ ਲੜਕੀਆਂ ਮਸਤੀ ਕਰਨਾ ਬਹੁਤ ਪਸੰਦ ਹੁੰਦਾ ਹੈ । ਇਨਾਂ ਦੇ ਨਾਲ ਵਿਅਕਤੀ ਖੁਸ਼ ਰਹਿੰਦਾ ਹੈ।