ਲਾੜੀ ਦੀ ਖੂਬਸੁਰਤੀ ਨੂੰ ਚਾਰ ਚੰਨ ਲਗਾਉਂਦੇ ਹਨ ਇਹ ਸਲੀਵਸ ਸਟਾਈਲ

07/14/2017 4:56:48 PM

ਨਵੀਂ ਦਿੱਲੀ— ਜਦੋਂ ਵੀ ਕਿਸੀ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਉਹ ਆਪਣੇ ਅਰਮਾਨਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ। ਵੈਡਿੰਗ ਰਿਸੈਪਸ਼ਨ ਤੋਂ ਲੈ ਕੇ ਆਪਣੇ ਡਿਜ਼ਾਈਨਰ ਲਹਿੰਗੇ ਤੱਕ ਸਭ ਕੁਝ ਪਰਫੈਕਟ ਚਾਹੁੰਦੀ ਹੈ। ਜੇ ਵੈਡਿੰਗ ਲਹਿੰਗੇ ਦੀ ਗੱਲ ਕਰੀਏ ਤਾਂ ਉਸ ਦੇ ਨਾਲ ਪਹਿਨੇ ਜਾਣ ਵਾਲੇ ਬਲਾਊਜ਼ ਜਾਂ ਚੋਲੀ ਕੁਝ ਖਾਸ ਹੋਣੀ ਚਾਹੀਦੀ ਹੈ। ਤੁਸੀਂ ਵੀ ਆਪਣੇ ਵੈਡਿੰਗ ਆਊਟਫਿਟਸ ਨੂੰ ਕੁਝ ਵੱਖਰਾ ਲੁਕ ਦੇ ਸਕਦੇ ਹੋ। ਪੁਰਾਣੇ ਸਟਾਈਲ ਨੂੰ ਬਦਲ ਕੇ ਆਪਣੇ ਆਊਟਫਿਟ ਨੂੰ ਐਕਪੈਂਸਿਵ ਰੂਪ ਨਾਲ ਅਪਗ੍ਰੇਡ ਕਰੋ। ਇਸ ਲਈ ਆਪਣੇ ਬਲਾਊਜ਼ 'ਤੇ ਫੋਕਸ ਕਰੋ। ਬਲਾਊਜ਼ ਦੇ ਸਲੀਵਸ ਨੂੰ ਵੱਖ-ਵੱਖ ਸਟਾਈਲ ਨਾਲ ਡਿਜ਼ਾਈਨ ਦੇ ਕੇ ਆਪਣੇ ਲੁਕ ਨੂੰ ਹੋਰ ਵੀ ਆਕਰਸ਼ਤ ਬਣਾਓ।
1. ਸ਼ੀਅਰ ਸਲੀਵਸ 
ਸ਼ੀਅਰ ਮਤਲੱਬ ਪਾਰਦਰਸ਼ੀ। ਇਸ ਸਲੀਵਸ ਦੇ ਬਲਾਊਜ ਜ਼ਿਆਦਾਤਰ ਟੀ. ਵੀ. ਸੀਰੀਅਲ ਦੇ ਨਹੁੰਆ ਨੇ ਪਹਿਨੇ ਹੁੰਦੇ ਹਨ। ਜੇ ਤੁਸੀਂ ਵੀ ਐਲੀਗੇਂਟ ਤਰੀਕੇ ਨਾਲ ਆਪਣੀ ਸਕਿਨ ਨੂੰ ਸ਼ੋ ਕਰਨਾ ਚਾਹੁੰਦੀ ਹੋ ਤਾਂ ਸ਼ੀਅਰ ਸਲੀਵਸ ਵਾਲੇ ਬਲਾਊਜ਼ ਨੂੰ ਆਪਣੇ ਲਹਿੰਗੇ ਜਾਂ ਸਾੜੀ ਨਾਲ ਕੈਰੀ ਕਰੋ। 


2. ਕੋਲਡ ਸ਼ੋਲਡਰ 
ਇਨ੍ਹਾਂ ਦਿਨਾਂ ਕੋਲਡ ਸ਼ੋਲਡਰ ਦਾ ਟ੍ਰੈਂਡ ਕਾਫੀ ਜੋਰਾਂ-ਸ਼ੋਰਾਂ ਨਾਲ ਹੈ। ਸਲੀਵਸ ਦਾ ਇਹ ਤਰੀਕਾ ਕਰੀਬ 90 ਦੇ ਸਨ ਦਾ ਹੈ ਜੋ ਅੱਜ ਫਿਰ ਟ੍ਰੈਂਡ ਵਿਚ ਆਇਆ ਹੈ। ਇਸ ਡਿਜ਼ਾਈਨ ਵਾਲੇ ਬਲਾਊਜ਼ ਵਿਚ ਮੋਢੇ 'ਤੇ ਥੋੜ੍ਹਾ ਜਿਹਾ ਕੱਟ ਲੱਗਿਆ ਹੁੰਦਾ ਹੈ। ਲਹਿੰਗੇ ਅਤੇ ਸਾੜੀ ਨਾਲ ਇੰਡੋ ਵੇਸਟਰਨ ਲੁਕ ਦੇ ਲਈ ਕੋਲਡ ਸ਼ੋਲਡਰ ਸਲੀਵਸ ਪਰਫੈਕਟ ਰਹੇਗੀ।
3. ਲੇਸ ਸਲੀਵਸ 
ਲੇਸ ਸਲੀਵਸ ਵਾਲੇ ਬਲਾਊਜ਼ ਰੋਮਾਂਟਿਕ ਆਕਰਸ਼ਨ ਦਿੰਦੀ ਹੈ। ਫਲੇਟਰਿੰਗ ਲੇਸ ਵਾਲੀ ਸਲੀਵਸ ਲਾੜੀ ਨੂੰ ਗਲੈਮਰਸ ਲੁਕ ਦਿੰਦੇ ਹਨ। ਇਸ ਤਰ੍ਹਾਂ ਦੇ ਸਲੀਵਸ ਵਾਲੇ ਬਲਾਊਜ਼ ਨਾਲ ਤੁਸੀਂ ਬੇਫਿਕਰੇ ਹੋ ਕੇ ਆਪਣੀ ਸਕਿਨ ਸ਼ੋ ਕਰ ਸਕਦੇ ਹੈ ਨਾਲ ਹੀ ਇਹ ਵਿਆਹ ਦੇ ਹਿਸਾਬ ਨਾਲ ਟੈਂ੍ਰਡੀ ਵੀ ਲੱਗੇਗੀ।