ਫੈਸ਼ਨ ਟ੍ਰੈਂਡ ਬਣ ਰਿਹੈ ਇਨ੍ਹਾਂ ਅਭਿਨੇਤਰੀਆਂ ਦਾ ਦੇਸੀ ਅੰਦਾਜ

02/21/2018 3:22:42 PM

ਮੁੰਬਈ —ਜਦੋਂ ਬਾਲੀਵੁੱਡ ਅਭਿਨੇਤਰੀਆਂ ਨੂੰ ਨਵੇਂ ਡ੍ਰੈਸਿੰਗ ਸ਼ੈਲੀ 'ਚ ਦੇਖਿਆ ਜਾਂਦਾ ਹੈ ,ਉੱਥੇ ਹੀ  ਸਟਾਰ ਕਿਡਸ ਫਿਰ ਤੋਂ ਪੁਰਾਣਾ ਸਟੇਟਮੈਂਨ ਬਣਾ ਰਹੇ ਹਨ। ਜੀ ਹਾਂ, ਸਟਾਰ ਕਿਡਸ ਜਾਨਵੀ ਕਪੂਰ ਅਤੇ ਸਾਰਾ ਅਲੀ ਖਾਨ ਵੈਸਟਰਨ ਨੂੰ ਛੱਡ ਕੇ ਦੇਸੀ ਅੰਦਾਜ 'ਚ ਜ਼ਿਆਦਾ ਦਿਖਾਈ ਦਿੰਦੀਆਂ ਹਨ।



ਦੇਸੀ ਅੰਦਾਜ 'ਚ ਤੁਸੀਂ ਆਰਾਮਦਾਇਕ ਅਤੇ ਸਟਾਈਲਿਸ਼ ਦਿਖ ਸਕਦੇ ਹੋ। ਜੇਕਰ ਤੁਸੀਂ ਵੀ ਸਾਰਾ ਅਲੀ ਖਾਨ ਅਤੇ ਜਾਹਨਵੀ ਕਪੂਰ ਦੀ ਤਰ੍ਹਾਂ ਆਪਣਾ ਅਲੱਗ ਹੀ ਸਟਾਇਲ ਬਣਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਸਟਾਇਲ ਨੂੰ ਫੋਲੋ ਕਰ ਸਕਦੇ ਹੋ।


ਜੇਕਰ ਤੁਸੀਂ ਕਾਲਜ ਜਾਂਦੇ ਹੋ ਤਾਂ ਜਾਹਨਵੀ ਅਤੇ ਸਾਰਾ ਦਾ ਇਹ ਦੇਸੀ ਅੰਦਾਜ ਤੁਹਾਡੇ ਲਈ ਬਿਲਕੁਲ ਪ੍ਰਫੈਕਟ ਹੈ। ਕਿਉਂਕਿ ਇਹ ਨਾ ਤਾਂ ਜ਼ਿਆਦਾ ਓਵਰ ਹੈ, ਅਤੇ ਨਾ ਹੀ ਆਓਟ ਆਫ ਫੈਸ਼ਨ। ਬਲਕਿ ਸੂਟ ਸਲਵਾਰ 'ਚ ਤੁਹਾਨੂੰ ਆਮ ਲੁਕ ਮਿਲੇਗੀ।