ਬੁੱਲਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਤਰੀਕੇ

01/17/2017 2:20:50 PM

ਜਲੰਧਰ— ਸੁੰਦਰ ਚਮੜੀ ਦੇ ਨਾਲ ਬੁੱਲਾਂ ਦਾ ਸੁੰਦਰ ਹੋਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਬੁੱਲ ਕਿਸੇ ਕਾਰਨ ਕਾਲੇ ਹੋ ਜਾਂਦੇ ਹਨ, ਜਿਸ ਕਾਰਨ ਬੁੱਲ ਬਹੁਤ ਗੰਦੇ ਲੱਗਦੇ ਹਨ। ਬੁੱਲਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਲੜਕੀਆਂ ਬਹੁਤ ਸਾਰੇ ਪ੍ਰੋਡਰਟਾਂ ਦੀ ਵਰਤੋਂ ਕਰਦੀਆਂ ਹਨ ਪਰ ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਤੁਸੀਂ ਚਾਹੋਂ ਤਾਂ ਘਰੇਲੂ ਤਰੀਕੇ ਅਪਣਾ ਕੇ ਵੀ ਦੇਖ ਸਕਦੇ ਹੋ ਅਤੇ ਕਾਲੇ ਬੁੱਲਾਂ ਨੂੰ ਗੁਲਾਬੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਬੁੱਲਾਂ ਦੇ ਕਾਲੇਪਨ ਨੂੰ ਦੂਰ ਕਰਨ ਦੇ ਘਰੇਲੂ ਤਰੀਕੇ
1. ਨਿੰਬੂ
ਨਿੰਬੂ ਦੀ ਵਰਤੋਂ ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਨਿੰਬੂ ਦੇ ਰਸ ਨੂੰ ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਆਪਣੇ ਬੁੱਲਾਂ ''ਤੇ ਲਗਾਓ।
2. ਚਕੁੰਦਰ ਦਾ ਰਸ
ਚਕੁੰਦਰ ਦੇ ਰਸ ਦੀ ਵਰਤੋਂ ਕਰਨ ਨਾਲ ਬੁੱਲਾਂ ਦਾ ਰੰਗ ਗੁਲਾਬੀ ਹੁੰਦਾ ਹੈ। ਚਕੁੰਦਰ ''ਚ ਲਾਲ ਰੰਗ ਕੁਦਰਤੀ ਰੂਪ ''ਚ ਮੌਜੂਦ ਹੁੰਦਾ ਹੈ, ਜਿਸ ਨਾਲ ਬੁੱਲ ਗੁਲਾਬੀ ਹੁੰਦੇ ਹਨ।
3. ਸੰਤਰਾ 
ਸੰਤਰੇ ਦੀ ਵਰਤੋਂ ਨਾਲ ਵੀ ਬੁੱਲਾਂ ਦਾ ਕਾਲਾਪਨ ਦੂਰ ਹੁੰਦਾ ਹੈ। ਸੰਤਰੇ ਨੂੰ ਆਪਣੇ ਬੁੱਲਾਂ ''ਤੇ ਰਗੜੋ। ਇਸ ਦਾ ਰਸ ਬੁੱਲ ਨੂੰ ਕੋਮਲ ਅਤੇ ਸੁੰਦਰ ਬਣਾਉਦਾ ਹੈ।
4. ਨਾਰੀਅਲ 
ਨਾਰੀਅਲ ਪਾਣੀ ''ਚ ਖੀਰੇ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਓ ਇਸ ਨਾਲ ਬੁੱਲਾਂ ਦਾ ਕਾਲਾਪਨ ਦੂਰ ਹੋ ਜਾਵੇਗਾ ਅਤੇ ਬੁੱਲ ਕੋਮਲ ਹੋ ਜਾਣਗੇ।
5. ਹਲਦੀ ਪਾਊਡਰ
ਹਲਦੀ ਪਾਊਡਰ ਨੂੰ ਮਲਾਈ ਦੇ ਨਾਲ ਮਿਲਾ ਕੇ ਬੁੱਲਾਂ ''ਤੇ ਲਗਾਉਣ ਨਾਲ ਵੀ ਬੁੱਲਾਂ ਦਾ ਕਾਲਾਪਨ ਦੂਰ ਹੁੰਦਾ ਹੈ।