ਘਰ ''ਚ ਬਣਾਈ ਗਈ ਕੈਮੀਕਲ ਫ੍ਰੀ ਬਲੀਚ ਨਾਲ ਚਿਹਰੇ ''ਤੇ ਆਉਂਦਾ ਹੈ ਨਿਖਾਰ

03/14/2018 12:05:41 PM

ਨਵੀਂ ਦਿੱਲੀ— ਚਿਹਰੇ ਨੂੰ ਬੇਦਾਗ ਅਤੇ ਖੂਬਸੂਰਤ ਬਣਾਉਣ ਲਈ ਲੜਕੀਆਂ ਅੱਜਕਲ ਬਲੀਚ ਕਰਵਾਉਂਦੀਆਂ ਹਨ ਪਰ ਕੈਮੀਕਲਸ ਵਾਲੀਆਂ ਬਲੀਚ ਚਿਹਰੇ 'ਤੇ ਐਲਰਜੀ ਅਤੇ ਇਨਫੈਕਸ਼ਨ ਦਾ ਕਾਰਨ ਬਣ ਸਕਦੀਆਂ ਹਨ। ਇਸ ਦੀ ਬਜਾਏ ਤਸੀਂ ਘਰ 'ਤੇ ਖੁਦ ਕੁਦਰਤੀ ਬਲੀਚ ਬਣ ਕੇ ਚਿਹਰੇ ਦੀ ਰੰਗਤ ਨੂੰ ਵਧਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ 'ਤੇ ਹੀ ਕੈਮੀਕਲਸ ਫ੍ਰੀ ਬਲੀਚ ਪੈਕਸ ਬਣਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਇਸ ਕੈਮੀਕਲਸ ਫ੍ਰੀ ਬਲੀਚ ਨਾਲ ਤੁਸੀਂ ਬਿਨਾਂ ਕਿਸੇ ਨੁਕਸਾਨ ਦੇ ਚਿਹਰੇ ਦੀ ਖੂਬਸੂਰਤੀ ਨੂੰ ਵਧਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
1. ਸੰਤਰੇ ਦਾ ਛਿਲਕਾ
ਸੰਤਰੇ ਦੇ ਛਿਲਕੇ 'ਚ ਮੌਜੂਦ ਸਾਈਟ੍ਰਿਕ ਐਸਿਡ ਕੁਦਰਤੀ ਬਲੀਚ ਹੁੰਦਾ ਹੈ। ਇਸ ਦੇ ਛਿਲਕੇ ਨੂੰ ਧੁੱਪ 'ਚ ਸੁੱਕਾ ਕੇ ਪਾਊਡਰ ਬਣਾ ਲਓ। ਇਸ ਤੋਂ ਬਾਅਦ ਇਸ 'ਚ 1 ਚੱਮਚ ਦੁੱਧ, ਸ਼ਹਿਦ, ਸੰਤਰੇ ਜਾਂ ਨਿੰਬੂ ਦਾ ਰਸ ਮਿਲਾ ਕੇ ਮਿਕਸ ਕਰੋ। ਚਿਹਰੇ ਨੂੰ ਧੋ ਕੇ ਪੈਕ ਨੂੰ 10 ਤੋਂ 15 ਮਿੰਟ ਤਕ ਲਗਾਓ।


2. ਟਮਾਟਰ
ਟਮਾਟਰ ਦਾ ਗੂਦਾ ਕੱਢ ਕੇ ਇਸ 'ਚ 1 ਚੱਮਚ ਨਿੰਬੂ ਦਾ ਰਸ ਅਤੇ ਗੁਲਾਬਜਲ ਮਿਕਸ ਕਰੋ। ਇਸ ਨੂੰ ਚਿਹਰੇ 'ਤੇ ਲਗਾ ਕੇ ਸੁੱਕਣ ਦਿਓ। ਫਿਰ ਇਸ ਨੂੰ ਸਾਫ ਕਰਕੇ ਚਿਹਰੇ ਨੂੰ ਧੋ ਲਓ। ਹਫਤੇ 'ਚ 1 ਵਾਰ ਹੀ ਇਸ ਕੁਦਰਤੀ ਬਲੀਚ ਦੀ ਵਰਤੋਂ ਕਰੋ।


3. ਖੀਰੇ ਅਤੇ ਨਿੰਬੂ ਦਾ ਰਸ
1 ਚੱਮਚ ਖੀਰੇ ਦੇ ਰਸ 'ਚ 1 ਚੱਮਚ ਨਿੰਬੂ ਦਾ ਰਸ ਮਿਕਸ ਕਰੋ। ਇਸ ਤੋਂ ਬਾਅਦ 5 ਮਿੰਟ ਤਕ ਇਸ ਨੂੰ ਚਿਹਰੇ 'ਤੇ ਲਗਾ ਲਓ। ਇਸ ਨਾਲ ਤੁਹਾਡੇ ਚਿਹਰੇ 'ਤੇ ਇੰਸਟੈਂਟ ਨਿਖਾਰ ਆ ਜਾਵੇਗਾ।


4. ਜੌਂ ਅਤੇ ਦੁੱਧ
1 ਚੱਮਚ ਜੌਂ 'ਚ ਦੁੱਧ ਮਿਕਸ ਕਰਕੇ ਸਮੂਦ ਪੇਸਟ ਬਣਾ ਲਓ। ਇਸ ਨੂੰ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਫੇਸਵਾਸ਼ ਨਾਲ ਧੋ ਲਓ। ਇਸ ਤੋਂ ਬਾਅਦ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਸਾਫ ਕਰਕੇ ਸਾਦੇ ਪਾਣੀ ਨਾਲ ਚਿਹਰੇ ਨੂੰ ਧੋ ਲਓ।


5. ਪਪੀਤਾ
ਇਕ ਚੌਥਾਈ ਕੱਪ ਪੱਕੇ ਪਪੀਤੇ ਦੇ ਪਲਪ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰੋ। ਇਸ ਤੋਂ ਬਾਅਦ ਇਸ 'ਚ 1 ਚੱਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ 15 ਮਿੰਟ ਲਈ ਲਗਾਓ। ਸੁੱਕਣ ਤੋਂ ਬਾਅਦ ਪਾਣੀ ਨਾਲ ਚਿਹਰੇ ਨੂੰ ਧੋ ਲਓ।


6. ਹਲਦੀ
1/4 ਚੱਮਚ ਹਲਦੀ 'ਚ 1 ਚੱਮਚ ਵੇਸਣ ਅਤੇ 2 ਚੱਮਚ ਦੁੱਧ ਮਿਕਸ ਕਰਕੇ ਗਾੜ੍ਹਾ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ਨੂੰ ਚਿਹਰੇ 'ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਇਸ ਪੈਕ ਨੂੰ ਲਗਾਉਣ ਨਾਲ ਤੁਹਾਡੇ ਚਿਹਰੇ 'ਤੇ ਕੁਦਰਤੀ ਗਲੋ ਵੀ ਆਵੇਗਾ ਅਤੇ ਚਿਹਰੇ ਦੇ ਦਾਗ-ਧੱਬੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।