ਕਿਤੇ ਤੁਸੀਂ ਤਾਂ ਨਹੀਂ ਪਾਉਂਦੇ ਬੱਚੇ ''ਤੇ ਪੜ੍ਹਾਈ ਦਾ ਬੋਝ

02/27/2018 4:25:02 PM

ਨਵੀਂ ਦਿੱਲੀ —ਮਾਪਿਆਂ ਦੀ ਭੂਮਿਕਾ ਨਿਭਾਉਣਾ ਕੋਈ ਆਸਾਨ ਕੰਮ ਨਹੀਂ ਹੈ। ਬੱਚਿਆਂ ਦਾ ਸਹੀ ਪਾਲਨ ਪੋਸ਼ਣ ਕਰਦੇ ਸਮੇਂ ਮਾਪਿਆਂ ਨੂੰ ਕੋਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਉਨ੍ਹਾਂ ਨੂੰ ਆਪਣੇ ਤੋਂ ਜ਼ਿਆਦਾ ਬੱਚਿਆਂ ਦੀ ਖੁਸ਼ੀ ਦੇਖਣੀ ਪੈਂਦੀ ਹੈ। ਕਹਿੰਦੇ ਹਨ ਕਿ ਬੱਚਿਆਂ ਦੇ ਪਹਿਲੇ ਅਧਿਆਪਕ ਮਾਪੇ ਹੁੰਦੇ ਹਨ। ਬੱਚਾ ਸਕੂਲ ਜਾਣ ਤੋਂ ਪਹਿਲਾਂ ਜੋ ਕੁਝ ਸਿੱਖ ਦਾ ਹੈ ਉਹ ਮਾਪੇ ਹੀ ਸਿਖਾਉਂਦੇ ਹਨ। ਜ਼ਿਆਦਾਤਰ ਮਾਪੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਪੇਰਸ਼ਾਨ ਰਹਿੰਦੇ ਹਨ। ਪੇਪਰ ਆਉਣ 'ਤੇ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ ਪਾਉਂਦੇ ਰਹਿੰਦੇ ਹਨ, ਜਿਸ ਨਾਲ ਬੱਚਿਆਂ ਦੇ ਦਿਮਾਗ 'ਤੇ ਗਲਤ ਅਸਰ ਪੈਂਦਾ ਹੈ। ਇਸ ਲਈ ਬੱਚਿਆਂ ਨਾ ਕੋਈ ਵੀ ਗੱਲ ਕਰਦੇ ਸਮੇਂ ਸਮਝਦਾਰੀ ਤੋਂ ਕੰਮ ਲਓ, ਤਾਂ ਕਿ ਬੱਚਾ ਉਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਵੇ ਅਤੇ ਉਸਦੇ ਦਿਮਾਗ 'ਤੇ ਗਹਿਰਾ ਅਸਰ ਵੀ ਨਾ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਦੋ ਬੱਚਿਆਂ ਦੇ ਦਿਮਾਗ 'ਤੇ ਬੁਰਾ ਅਸਰ ਪਾਉਂਦੀਆਂ ਹਨ।
1. ਖੁਦ ਨਾਲ ਤੁਲਨਾ ਕਰਨਾ
ਬੱਚਾ ਜਿਦਾ ਦਾ ਵੀ ਹੈ , ਉਸ 'ਤੇ ਪੜ੍ਹਾਈ ਨੂੰ ਲੈ ਕੇ ਜ਼ਿਆਦਾ ਪ੍ਰੈਸ਼ਰ ਨਾ ਪਾਓ। ਇਸਦੇ ਇਲਾਵਾ ਉਸਦੇ ਨਾਲ ਆਪਣੀ ਤੁਲਨਾ ਕਰਦੇ ਹੋਏ ਇਹ ਨਾ ਕਹੋ ਕਿ ਮੈਂ ਤੇਰੀ ਉਮਰ 'ਚ ਕਲਾਸ 'ਚ ਪਹਿਲੀ ਨੰਬਰ 'ਤੇ ਆਇਆ ਕਰਦਾ ਸੀ। ਬੱਚੇ ਇਸ ਗੱਲ ਨੂੰ ਗੰਭੀਰਤਾ ਨਾ ਲੈ ਕੇ ਦਿਮਾਗ 'ਤੇ ਜ਼ਿਆਦਾ ਜ਼ੋਰ ਪਾ ਸਕਦੇ ਹਨ, ਜਿਸਦਾ ਗਲਤ ਨਤੀਜਾ ਵੀ ਨਿਕਲ ਸਕਦਾ ਹੈ। ਇਸ ਲਈ ਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਰੇ ਬੱਚਿਆਂ ਦਾ ਦਿਮਾਗ ਇਕੋਂ ਜਿਹਾ ਨਹੀਂ ਹੁੰਦਾ।
2. ਆਉਣ ਦਿਓ ਤੁਹਾਡੇ ਪਾਪਾ ਨੂੰ..
ਅਕਸਰ ਮਾਵਾਂ ਬੱਚਿਆਂ ਨੂੰ ਪਾਪਾ ਦਾ ਡਰਾਵਾ ਦੇ ਕੇ ਉਸਨੂੰ  ਪੜ੍ਹਨ ਨੂੰ ਕਹਿੰਦੀਆਂ ਹਨ ਪਰ ਪਾਪਾ ਦੇ ਨਾਮ ਦਾ ਇਹ ਅਨੁਸ਼ਾਸ਼ਨ ਕਈ ਬਾਰ ਬੱਚਿਆਂ ਨੂੰ ਡਰਪੋਕ ਬਣਾ ਦਿੰਦਾ ਹੈ। ਬੱਚਿਆਂ ਦੇ ਮਨ 'ਚ ਪਾਪ ਪ੍ਰਤੀ ਪਿਆਰ ਦੀ ਥਾਂ ਖੋਫ,ਡਰ ਵਧ ਜਾਂਦਾ ਹੈ।
3. ਹਰ ਸਮੇਂ ਤਾਨਾ ਦੇਣਾ
ਬੱਚਿਆਂ ਨੂੰ ਹਮੇਸ਼ਾ ਪੜ੍ਹਾਈ ਨੂੰ ਲੈ ਕੇ ਤਾਨੇ ਮਾਰਦੇ ਰਹਿਣਾ, ਇਹ ਆਦਤ ਬਿਲਕੁਲ ਗਲਤ ਹੈ। ਤੁਹਾਨੂੰ ਇਹੀ ਤਾਨੇ ਬੱਚਿਆਂ ਨੂੰ ਗੁਸਸੈਲ ਅਤੇ ਚਿੜਚਿੜਾ ਬਣਾ ਦਿੰਦੇ ਹਨ। ਅਜਿਹੇ 'ਚ ਬੱਚਿਆਂ ਨੂੰ ਤਾਨੇ ਦੇਣ ਦੀ ਵਜਾਏ, ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰੋ। ਉਨ੍ਹਾਂ ਦਾ ਪੜ੍ਹਾਈ 'ਚ ਕਮਜ਼ੋਰੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ।