ਗੁਜਰਾਤ ''ਚ ਘੁੰਮਣ ਦੇ ਲਈ ਬੈਸਟ ਹਨ ਇਹ ਥਾਵਾਂ

08/17/2017 3:03:04 PM

ਨਵੀਂ ਦਿੱਲੀ— ਭਾਰਤ 'ਚ ਘੁੰਮਣ ਦੇ ਲਈ ਬਹੁਤ ਸਾਰੀਆਂ ਥਾਵਾਂ ਹਨ। ਜਿਨ੍ਹਾਂ 'ਚੋਂ ਇਕ ਹੈ ਗੁਜਰਾਤ, ਜੋ ਭਾਰਤ ਦੇ ਉੱਤਰ ਪੱਛਮੀ ਭਾਗ 'ਚ ਸਥਿਤ ਹੈ। ਇੱਥੇ ਘੁੰਮਣ ਦੇ ਲਈ ਕ੍ਰਿਸ਼ਨ ਦੀ ਦੁਵਾਰਕਾ ਨਗਰੀ ਦੇ ਨਾਲ-ਨਾਲ ਪਿਆਰ ਦਾ ਮਕਵਰਾ ਵੀ ਹੈ। ਗੁਜਰਾਤ 'ਚ ਰਾਜਿਆਂ ਮਹਾਰਾਜਿਆ ਦੇ ਕਈ ਕਿਲੇ ਵੀ ਹਨ ਜਿਨ੍ਹਾਂ ਨੂੰ ਦੇਖਣ ਦੇ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ। ਜੇਕਰ ਤੁਸੀ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਗੁਜਰਾਤ ਜ਼ਰੂਰੀ ਜਾਓ। ਆਓ ਜਾਣਦੇ ਹਾਂ ਇੱਥੇ ਘੁੰਮਣ ਲਈ ਕਿਹੜੀਆਂ-ਕਿਹੜੀਆਂ ਥਾਵਾਂ ਹਨ।
1. ਸਿਦੀ ਸਈਦ ਮਸਜਿਦ
ਇਹ ਮਸਜਿਦ ਗੁਜਰਾਤ ਦੇ ਅਹਿਮਦਾਬਾਦ 'ਚ ਸਥਿਤ ਹੈ ਅਤੇ ਇਸਦਾ ਨਿਰਮਾਣ 1573 'ਚ ਹੋਇਆ ਸੀ। ਇਸਨੂੰ ਇਕ ਏਬੀਸੀਅਨਿਯਨ ਸਿਦੀ ਸਈਦ ਨੇ ਬਣਵਾਇਆ ਸੀ ਜੋ ਸੁਲਤਾਨ ਸ਼ਮਸ-ਉਦ-ਦੀਨ ਮੁਜਫੱਰ ਸ਼ਾਹ ਦੇ ਅਧੀਨ ਕੰਮ ਕਰਦਾ ਸੀ। ਇਹ ਅਹਿਮਦਾਬਾਦ ਦੀ ਸਭ ਤੋਂ ਪ੍ਰਸਿੱਧ ਮਸਜਿਦਾਂ 'ਚੋਂ ਇਕ ਹੈ।


2. ਅਦਾਲਜ ਸਟੇਪਵੇਲ
ਰਾਸ਼ਟਰੀ ਰਾਜਮਾਰਗ 'ਤੇ ਗਾਂਦੀਨਗਰ ਤੋਂ 15 ਕਿ.ਮੀ ਦੂਰ ਅਦਾਲਜ ਸਟੇਪ ਵੈਲ ਨਾਮ ਦਾ ਇਕ ਖੂਹ ਹੈ ਜੋ ਆਪਣੀ ਅਦਭੁੱਦ ਵਾਸਤੂਕਲਾ ਅਤੇ ਨਕਕਾਸ਼ੀ ਦੇ ਲਈ ਮਸ਼ਹੂਰ ਹੈ। ਇਸ ਨੂੰ ਇਕ ਮੁਸਲਮ ਰਾਜਾ ਮਹੋਮਦ ਵੇਗਦਾ ਨੇ ਆਪਣੀ ਪਤਨੀ ਰਾਣੀ ਰੂਦਾਬਾਈ ਲਈ 1499 'ਚ ਬਣਵਾਇਆ ਸੀ। ਇਸ ਖੂਹ ਦੀਆਂ ਦੀਵਾਰਾਂ 'ਤੇ ਪੈਰਾਣਿਕ ਪੱਤਰ ਅਤੇ ਕਥਾਵਾਂ ਦੀ ਕਲਾਕਾਰੀ ਕੀਤੀ ਗਈ ਹੈ।


3. ਸਾਬਰਮਤੀ ਆਸ਼ਰਮ
ਇਸ ਆਸ਼ਰਮ ਦਾ ਨਿਰਮਾਣ ਮਹਾਤਮਾ ਗਾਂਧੀ ਨੇ 1917 'ਚ ਕੋਚਰਵ 'ਚ ਕਰਵਾਇਆ ਸੀ ਜਿਸ ਨੂੰ ਉਨ੍ਹਾਂ ਨੇ ਸੱਤਿਆਗ੍ਰਹਿ ਆਸ਼ਰਮ ਦਾ ਨਾਮ ਦਿੱਤਾ ਸੀ। ਇਸਦੇ ਬਾਅਦ ਜਦੋਂ ਇਹ ਆਸ਼ਰਮ ਸਾਵਰਮਤੀ ਨਦੀ ਦੇ ਕਿਨਾਰੇ 'ਤੇ ਪਰਿਵਰਤਨ ਹੋਇਆ ਤਾਂ ਇਸਦਾ ਨਾਮ ਸਾਵਰਮਤੀ ਆਸ਼ਰਮ ਰੱਖ ਦਿੱਤਾ ਗਿਆ।
4.ਦਵਾਰਕਾ

ਗੁਜਰਾਤ ਦੇ ਦਵਾਰਕਾ ਸ਼ਹਿਰ ਨੂੰ 5000 ਸਾਲ ਪਹਿਲਾ ਭਗਵਾਨ ਕ੍ਰਿਸ਼ਨ ਨੇ ਵਸਾਇਆ ਸੀ ਜਿਸ ਨੂੰ ਦਵਾਰਕਾ ਨਗਰੀ ਵੀ ਕਿਹਾ ਜਾਂਦਾ ਸੀ। ਇੱਥੇ ਜਿਸ ਸਥਾਨ 'ਤੇ ਭਗਵਾਨ ਕ੍ਰਿਸ਼ਨ ਦਾ ਮਹਿਲ ਸੀ ਉੱਥੇ ਅੱਜ ਪ੍ਰਸਿੱਧ ਦਵਾਰਕਾਧੀਸ਼ ਮੰਦਰ ਹੈ।



5. ਮਾਂਡਵੀਗੁਜਰਾਤ ਦਾ ਸਭ ਤੋਂ ਸ਼ਾਨਦਾਰ ਸਮੁੰਦਰ ਤਟ ਮਾਂਡਵੀ ਬੀਚ ਹੈ। ਜਿੱਥੇ ਘੁੰਮਣ ਦਾ ਆਪਣਾ ਹੀ ਮਜ੍ਹਾਂ ਹੈ। ਇਹ ਬੀਚ ਅਹਿਮਦਾਬਾਦ ਤੋਂ 298 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਤੈਰਾਕੀ ਦੇ ਸ਼ੌਕੀਨ ਲੋਕ ਇਸ ਸਮੁੰਦਰ 'ਚ ਸਵੀਮਿੰਗ ਵੀ ਕਰ ਸਕਦੇ ਹਨ। ਇਸੇ ਦੇ ਨਾਲ ਹੀ ਮਾਂਡਵੀ 'ਚ ਵਿਜੈਵਿਲਾਸ ਪੈਲੇਸ, ਤੋਪਨਸਰ ਝੀਲ ਅਤੇ ਕਾਸ਼ੀ ਵਿਸ਼ਵਨਾਥ ਬੀਚ ਵੀ ਦੇਖਣ ਲਾਇਕ ਹੈ।


6. ਮਹੋਬਤ ਦਾ ਮਕਬਰਾ
ਗੁਜਰਾਤ ਦੇ ਜੂਨਾਗੜ੍ਹ 'ਚ ਸਥਿਤ ਇਹ ਪਿਆਰ ਦਾ ਮਕਬਰਾ ਇੱਥੇ ਦਾ ਸਭ ਤੋਂ ਮਸ਼ਹੂਰ ਸੈਲਾਨੀਆਂ ਦਾ ਸਥਾਨ ਹੈ। ਇਸ ਨੂੰ 1878 'ਚ ਮਹਾਵਤ ਖਾਨਜੀ ਨੇ  ਇਸਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਅਤੇ 1892 'ਚ ਬਹਾਦੁਰ ਕਾਂਜੀ ਨੇ ਇਸਦਾ ਕੰਮ ਪੂਰਾ ਕੀਤਾ। ਇਸ ਮਕਬਰੇ ਦੀ ਵਾਸਤੂਕਲਾ ਦੇ ਲਈ ਇਹ ਗੁਜਰਾਤ ਦੇ ਸਭ ਤੋਂ ਖੂਬਸੂਰਤ ਇਤਿਹਾਸਿਕ ਸਥਲਾਂ 'ਚ ਤੋਂ ਇਕ ਹੈ।