..ਤਾਂ ਕਾਨਸ ''ਚ ਅਦਾਕਾਰਾਂ ਦੇ ਪਹਿਰਾਵੇ ਸੀ ਇਨ੍ਹਾਂ ਡੈਜ਼ਰਟ ਤੋਂ ਪ੍ਰਭਾਵਿਤ!

05/29/2017 3:35:36 PM

ਨਵੀਂ ਦਿੱਲੀ— ਮੁੰਬਈ ਦੀ ਸ਼ੈੱਫ ਨੇ ਰੈੱਡ ਕਾਰਪੇਟ 'ਤੇ ਜਲਵਾ ਦਿਖਾਉਣ ਵਾਲੀ ਅਦਾਕਾਰਾਂ ਦੀ ਡ੍ਰੈਸਸ ਤੋਂ ਪ੍ਰਭਾਵਿਤ ਹੋ ਕੇ ਡਿਸ਼ਸ਼ ਬਣਾਈਆਂ। ਉਨ੍ਹਾਂ ਨੇ ਇਨ੍ਹਾਂ ਡਰੈੱਸਾਂ ਨੂੰ ਡੈਸਜ਼ਟ ਦੇ ਰੂਪ 'ਚ ਨਵਾਂ ਰੂਪ ਦੇ ਦਿੱਤਾ। ਡੈਜ਼ਰਟ ਦੇ ਰੂਪ 'ਚ ਪੂਜਾ ਢੀਂਗਰਾ ਨੇ ਪੇਸਟਰੀਜ਼ ਤਿਆਰ ਕੀਤੀਆਂ। ਉਸ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ। 
ਇਨ੍ਹਾਂ ਫੈਸ਼ਨ ਦੀਆਂ ਡਰੈੱਸਾਂ ਦੇ ਨਾਲ ਦੇ ਡੈਜ਼ਰਟ ਸੋਸ਼ਲ ਮੀਡਿਆ 'ਤੇ ਕਾਫੀ ਪਸੰਦ ਕੀਤੇ ਗਏ। ਇਹ ਡੈਜ਼ਰਟ ਡਰੈੱਸਾਂ ਨਾਲੋ ਜ਼ਿਆਦਾ ਸੋਹਣੇ ਲੱਗ ਰਹੇ ਸਨ। 

ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾਂ ਸੋਨਮ ਕਪੂਰ ਅਤੇ ਉਨ੍ਹਾਂ ਦੀ ਭੈਣ ਰਹੀਆ ਨੇ ਪੂਜਾ ਢੀਂਗਰਾ ਦੀ ਬਣਾਈ ਹੋਈ ਡਿਸ਼ 'ਤੇ ਕਮੈਂਟ ਵੀ ਕੀਤਾ। 


ਐਸ਼ਵਰਿਆ ਰਾਏ ਬੱਚਨ ਨੇ ਕਾਨਸ ਦੌਰਾਨ ਹਰੇ ਰੰਗ ਦਾ ਗਾਊਨ ਪਹਿਨੀਆ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਪੂਜਾ ਨੇ ਡਰੈੱਸ ਦੇ ਨਾਲ ਦਾ ਕੇਕ ਬਣਾਇਆ ਅਤੇ ਇਸ ਨੂੰ ਬਣਾਉਣ ਦੇ ਲਈ ਉਸ ਨੇ ਵੱਖ-ਵੱਖ ਰੰਗਾਂ ਦੀ ਕਰੀਮ ਦੀ ਵਰਤੋ ਕੀਤੀ।


ਦੀਪਿਕਾ ਪਾਦੁਕੋਨ ਦੁਆਰਾ ਪਹਿਨੇ ਗਾਊਨ ਨੂੰ ਉਸ ਨੇ ਡਿਸ਼ ਦੇ ਰੂਪ 'ਚ ਡਾਰਕ ਚਾਕਲੇਟ ਦਾ ਰੂਪ ਦਿੱਤਾ ਜੋ ਕਿ ਦੇਖਣ 'ਚ ਕਾਫੀ ਸੋਹਣੀ ਲੱਗ ਰਹੀ ਸੀ। 


ਇਹ ਖੂਬਸੂਰਤ ਪੰਜ ਪਰਤਾਂ ਦਾ ਰੇਂਬੋ ਕੇਕ ਉਸ ਨੇ ਹਾਲੀਵੁੱਡ ਦੀ ਅਦਾਕਾਰਾ ਹੈਰੀਸ ਦੀ ਡ੍ਰੈਸ ਤੋਂ ਪ੍ਰਭਾਵਿਤ ਹੋ ਕੇ ਬਣਾਇਆ।


ਇਨ੍ਹਾਂ ਨੂੰ ਦੇਖਕੇ ਕਾਫੀ ਲੋਕਾਂ ਨੇ ਇੰਸਟਾਗ੍ਰਾਮ 'ਤੇ ਕਿਹਾ ਕਿ ਇਹ ਡਿਸ਼ਸ਼ ਡ੍ਰੈਸਸ ਦੇ ਨਾਲੋ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਹਨ।