ਟੈਕਸਟਾਈਲ ਇੰਡੀਆ 2017 : ਫੈਬਰਿਕ ਤੋਂ ਲੈ ਕੇ ਇੰਬ੍ਰਾਇਡਰੀ ਵਰਕ ''ਚ ਨਜ਼ਰ ਆਇਆ ਇੰਡੀਅਨ ਹੈਂਡਲੂਮ ਦਾ ਜਾਦੂ

07/02/2017 3:25:53 PM

ਮੁੰਬਈ— ਕੱਪੜੇ ਸਾਡੀ ਸੰਸਕ੍ਰਿਤੀ ਨੂੰ ਵੱਖਰੀ ਪਛਾਣ ਦਿੰਦੇ ਹਨ। ਇੰਡੀਅਨ ਹੈਂਡਲੂਮ ਟੈਕਸਟਾਈਲ ਦੇ ਦੀਵਾਨੇ ਵੀ ਤੁਹਾਨੂੰ ਦੁਨੀਆ ਭਰ ਵਿਚ ਮਿਲ ਜਾਣਗੇ ਪਰ ਕਿਤੇ ਨਾ ਕਿਤੇ ਹੈਂਡਲੂਮ ਕਲਚਰ ਲੁਪਤ ਹੋ ਰਿਹਾ ਸੀ, ਜਿਸ ਨੂੰ ਦੁਬਾਰਾ ਉੱਨਤ ਕਰਨ ਲਈ ਸਾਡੀ ਸਰਕਾਰ ਵਲੋਂ ਉਤਸ਼ਾਹਿਤ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ 'ਚ ਪਹਿਲੀ ਵਾਰ ਮਨਿਸਟਰੀ ਆਫ ਟੈਕਸਟਾਈਲ ਵਲੋਂ ਗਲੋਬਲ ਲੈਵਲ ਦੇ ਸਭ ਤੋਂ ਵੱਡੇ ਬੀ ਟੂ ਬੀ ਇਵੈਂਟ ਟੈਕਸਟਾਈਲ ਇੰਡੀਆ 2017 ਦੀ ਸ਼ੁਰੂਆਤ ਕੀਤੀ ਗਈ। ਇਸ ਇਵੈਂਟ ਦਾ ਉਦੇਸ਼ ਇਹੀ ਹੈ ਕਿ ਇੰਡੀਅਨ ਟੈਕਸਟਾਈਲ ਦੁਨੀਆ ਭਰ 'ਚ ਫੇਮਸ ਹੋ ਸਕੇ ਅਤੇ ਇਸ ਨਾਲ ਜੁੜੇ ਕਾਰੀਗਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ।
ਗੁਜਰਾਤ ਦੇ ਗਾਂਧੀ ਨਗਰ, ਮਹਾਤਮਾ ਗਾਂਧੀ ਮੰਦਰ 'ਚ ਇਸ ਇਵੈਂਟ ਦਾ 30 ਜੂਨ ਨੂੰ ਆਯੋਜਨ ਕੀਤਾ ਗਿਆ, ਜੋ 2 ਜੁਲਾਈ ਤਕ ਚੱਲੇਗਾ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ, ਆਂਧਰਾ ਪ੍ਰਦੇਸ਼ ਦੇ ਸੀ. ਐੱਮ. ਚੰਦਰਬਾਬੂ ਨਾਇਡੂ, ਟੈਕਸਟਾਈਲ ਮਨਿਸਟਰ ਸਮ੍ਰਿਤੀ ਈਰਾਨੀ ਤੇ ਅਜੇ ਟਮਟਾ ਵੀ ਸ਼ਾਮਲ ਸਨ। ਪੀ. ਐੱਮ. ਮੋਦੀ ਨੇ ਆਪਣੇ ਭਾਸ਼ਣ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਟੈਕਸਟਾਈਲ ਇੰਡਸਟਰੀ ਵਪਾਰ ਦਾ ਮੁੱਖ ਆਧਾਰ ਹੈ, ਜਿਸ ਨਾਲ ਖੇਤੀ ਅਤੇ ਇੰਡਸਟਰੀ ਦੋਵੇਂ ਜੁੜੇ ਹਨ। ਸੰਸਕ੍ਰਿਤ ਦੀ ਪਛਾਣ ਨਾਲ ਹੈਂਡਲੂਮ ਸਾਹਿਤ 'ਚ ਵੀ ਆਪਣੀ ਖਾਸ ਅਹਿਮੀਅਤ ਰੱਖਦਾ ਹੈ। ਇਨ੍ਹਾਂ 3 ਦਿਨਾਂ ਦੀ ਐਗਜ਼ੀਬਿਸ਼ਨ 'ਚ ਕੋਨੇ-ਕੋਨੇ ਤੋਂ ਇੰਡੀਅਨ ਹੈਂਡਲੂਮ ਦੀ ਖਾਸ ਝਲਕ ਦੇਖਣ ਨੂੰ ਮਿਲੇਗੀ। ਨਾਲ ਹੀ ਭਾਰਤ ਦੇ ਨਾਮੀ ਡਿਜ਼ਾਈਨਰ ਆਪਣੀ ਕਲੈਕਸ਼ਨ ਪੇਸ਼ ਕਰਨਗੇ। ਪਹਿਲੇ ਦਿਨ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ 'ਚ ਭਾਰਤ ਦੇ ਮਸ਼ਹੂਰ ਡਿਜ਼ਾਈਨਰ ਸ਼ਾਮਲ ਹੋਏ। ਫੈਸ਼ਨ ਸ਼ੋਅ ਦੌਰਾਨ ਡਿਜ਼ਾਈਨਰ ਸਬਿਆਸਾਚੀ ਨੇ ਬਨਾਰਸੀ 'ਤੇ ਜ਼ਰਦੋਜੀ ਐਂਬ੍ਰਾਇਡਰੀ ਵਰਕ ਦੀ ਖੂਬਸੂਰਤ ਕਲੈਕਸ਼ਨ ਪੇਸ਼ ਕੀਤੀ। ਉਥੇ ਅਨੀਤਾ ਡੋਂਗਰੇ ਦੀ ਕਲੈਕਸ਼ਨ 'ਚ ਹੈਂਡਲੂਮ ਬਨਾਰਸੀ 'ਤੇ ਗੋਟਾ-ਪੱਟੀ ਹੈਂਡਕ੍ਰਾਫਟ ਐਂਬ੍ਰਾਇਡਰੀ ਵਰਕ ਦੇਖਣ ਨੂੰ ਮਿਲਿਆ। ਡਿਜ਼ਾਈਨਰ ਤਰੁਣ ਤਹਿਲਿਆਨੀ ਦੀ ਬਨਾਰਸੀ ਬ੍ਰੋਕੇਡ ਕਲੈਕਸ਼ਨ ਵੀ ਗੋਟਾ-ਪੱਟੀ ਹੈਂਡਕ੍ਰਾਫਟ ਐਂਬ੍ਰਾਇਡਰੀ ਨਾਲ ਜੁੜੀ ਸੀ, ਜਿਸ 'ਚ ਮੈਨਵੀਅਰ ਟ੍ਰੈਡੀਸ਼ਨਲ ਕਲੈਕਸ਼ਨ ਵੀ ਪੇਸ਼ ਕੀਤੀ ਗਈ। ਮਨੀਸ਼ ਮਲਹੋਤਰਾ ਦੀ ਲਾਜਵਾਬ ਕਲੈਕਸ਼ਨ 'ਚ ਖੂਬਸੂਰਤ ਚਿਕਨਕਾਰੀ ਵਰਕ ਦੇਖਣ ਨੂੰ ਮਿਲਿਆ। ਉਨ੍ਹਾਂ ਦੀ ਟ੍ਰੈਡੀਸ਼ਨਲ ਕਲੈਕਸ਼ਨ 'ਚ ਵੈਸਟਰਨ ਟਚ ਵੀ ਦਿਖਿਆ। ਡਿਜ਼ਾਈਨਰ ਅਨਾਵਿਲਾ ਦੀ ਹੈਂਡਲੂਮ ਲਿਨਨ ਪੇਸਟਲ ਸਾੜ੍ਹੀ ਨਾਲ ਮਾਡਲਸ ਦੇ ਮੈਟੇਲਿਕ ਗੋਲਡਨ ਫੁਟਵੀਅਰ ਖਾਸ ਅਟ੍ਰੈਕਸ਼ਨ ਰਹੇ।
ਡਿਜ਼ਾਈਨਰ ਪਾਇਲ ਖੰਡਵਾਲਾ ਦੀ ਕਲਰਫੁੱਲ ਸਿਲਕ ਕਲੈਕਸ਼ਨ 'ਚ ਇੰਡੋ-ਵੈਸਟਰਨ ਫਿਊਜ਼ਨ ਦੇਖਣ ਨੂੰ ਮਿਲਿਆ। ਡਿਜ਼ਾਈਨਰ ਗੌਰਾਂਗ ਦੀ ਕਲੈਕਸ਼ਨ 'ਚ ਮਾਡਲਸ ਨੇ ਜਾਮਨੀ ਵਰਕ ਲਹਿੰਗਾ ਅਤੇ ਸਾੜ੍ਹੀ 'ਚ ਰੈਂਪਵਾਕ ਕੀਤੀ। ਉਨ੍ਹਾਂ ਦੀ ਟ੍ਰੈਡੀਸ਼ਨਲ ਜਵੈਲਰੀ ਵੀ ਲੋਕਾਂ ਨੂੰ ਖੂਬ ਅਟ੍ਰੈਕਟ ਕਰ ਰਹੀ ਸੀ। ਡਿਜ਼ਾਈਨਰ ਸੰਜੇ ਗਰਗ ਨੇ ਚੰਦੇਰੀ ਬਨਾਰਸੀ ਸਿਲਕ ਨੂੰ ਵੈਸਟਰਨ ਆਊਟਫਿਟਸ ਦਾ ਟਚ ਦੇ ਕੇ ਬੜੇ ਹੀ ਮਾਡਰਨ ਤਰੀਕੇ ਨਾਲ ਪੇਸ਼ ਕੀਤਾ। 
ਡਿਜ਼ਾਈਨਰ ਰੋਹਿਤ ਬਲ ਦੀ ਕਲੈਕਸ਼ਨ ਕਸ਼ਮੀਰੀ ਐਂਬ੍ਰਾਇਡਰੀ ਤੋਂ ਇੰਸਪਾਇਰਡ ਸੀ। ਉਥੇ ਵੇਂਡੇਲ ਰਾਡ੍ਰਿਕਸ ਨੇ ਮਲੱਖਾ ਕਾਟਨ ਨੂੰ  ਪ੍ਰਮੋਟ ਕੀਤਾ। ਡਿਜ਼ਾਈਨਰ ਰਿਤੂ ਕੁਮਾਰ ਦੀ ਕਲੈਕਸ਼ਨ 'ਚ ਟ੍ਰੈਡੀਸ਼ਨਲ ਕੱਛ ਐਂਬ੍ਰਾਇਡਰੀ, ਸੁਨੀਤਾ ਸ਼ੰਕਰ ਦੀ ਕਲੈਕਸ਼ਨ 'ਚ ਬਾਗ ਪਿੰ੍ਰਟ ਕ੍ਰਾਫਟ, ਮਨਦੀਪ ਨਾਗੀ ਨੇ ਕਾਟਨ 'ਚ ਲੇਸ ਵਰਕ, ਅਨੁਜ ਭੂਟਾਨੀ ਨੇ ਜੂਟ ਫੈਬ੍ਰਿਕ, ਸਾਮੰਤ ਚੌਹਾ ਨੇ ਟੱਸਰ ਸਿਲਕ ਨਾਲ ਜੁੜੀ ਕਲੈਕਸ਼ਨ ਪੇਸ਼ ਕੀਤੀ। ਇਸ ਤੋਂ ਇਲਾਵਾ ਹੋਰ ਵੀ ਡਿਜ਼ਾਈਨਰ ਅਜਿਹੇ ਸਨ ਜੋ ਆਪਣੀ ਹੈਂਡਕ੍ਰਾਫਟਿਡ ਕਲੈਕਸ਼ਨ ਨੂੰ ਫੈਸ਼ਨ ਸ਼ੋਅ 'ਚ ਪ੍ਰਮੋਟ ਕਰਦੇ ਦਿਖਾਈ ਦਿੱਤੇ।