ਤਣਾਅ ''ਚ ਹੈ ਬੱਚਾ ਤਾਂ ਸ਼ਾਇਦ ਤੁਸੀਂ ਆਪ ਹੋ ਉਸਦੀ ਵਜ੍ਹਾ

03/29/2017 3:56:13 PM

ਜਲੰਧਰ— ਤਣਾਅ ਸਿਰਫ ਵੱਡਿਆਂ ''ਚ ਹੀ ਨਹੀਂ ਬਲਕਿ ਬੱਚਿਆਂ ''ਚ ਵੀ ਦੇਖਣ ਨੂੰ ਮਿਲ ਰਿਹਾ ਹੈ ਅੱਜ-ਕੱਲ੍ਹ ਇਹ ਸਮੱਸਿਆ ਬੱਚਿਆਂ ''ਚ ਆਮ ਦੇਖਣ ਨੂੰ ਮਿਲ ਰਹੀ ਹੈ। ਬੱਚਿਆਂ ''ਤੇ ਤਣਾਅ ਜ਼ਿਆਦਾ ਪੜਾਈ ਦੇ ਜ਼ੋਰ ਨਾਲ, ਸ਼ੋਸ਼ਲ ਸਾਈਟਸ ਅਤੇ ਸਭ ਤੋਂ ਵੱਡਾ ਕਾਰਨ ਆਪ ਮਾਤਾ-ਪਿਤਾ ਹਨ। ਮਾਤਾ-ਪਿਤਾ ਦੀ ਛੋਟੀ ਜਿਹੀ ਗਲਤੀ ਉਨ੍ਹਾਂ ਨੂੰ ਤਣਾਅ ''ਚ ਪਾ ਦਿੰਦੀ ਹੈ, ਜਿਸ ਦੇ ਨਾਲ ਆਉਣ ਵਾਲੇ ਭਵਿੱਖ ''ਚ ਉਨ੍ਹਾਂ ''ਤੇ ਮਾੜਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਕਿਵੇਂ ਬਣਦੇ ਹਨ ਮਾਤਾ-ਪਿਤਾ ਬੱਚੇ ਦੇ ਤਣਾਅ ਦਾ ਕਾਰਨ
ਮਾਤਾ-ਪਿਤਾ ਦਾ ਝਗੜਾ
ਘਰੇਲੂ ਹਿੰਸਾ ਸਭ ਤੋਂ ਵੱਡਾ ਕਾਰਨ ਹੈ ਬੱਚਿਆ ਦੇ ਤਣਾਅ ਦਾ। ਅਕਸਰ ਮਾਤਾ-ਪਿਤਾ ਬੱਚਿਆਂ ਦੇ ਸਾਹਮਣੇ ਹੀ ਝਗੜਣ ਲੱਗ ਜਾਂਦੇ ਹਨ, ਜਿਸ ਨਾਲ ਬੱਚੇ ਦੇ ਦਿਮਾਗ ''ਤੇ ਮਾੜਾ ਅਸਰ ਪੈਂਦਾ ਹੈ। ਹੌਲੀ-ਹੌਲੀ ਉਹ ਤਣਾਅ ''ਚ ਬੱਚੇ ''ਚ ਚਲਾ ਜਾਂਦਾ ਹੈ। ਬੱਚਿਆਂ ਨੂੰ ਖੂਸ਼ੀ ਦਾ ਮਾਹੋਲ ਨਹੀਂ ਮਿਲ ਪਾਉਂਦਾ। ਉਹ ਪਿਆਰ ਦੇ ਲਈ ਤਰਸਣ ਲੱਗਦਾ ਹੈ। 
1. ਬੱਚੇ ਦਾ ਡਰ ਕੇ ਰਹਿਣਾ
ਮਾਤਾ-ਪਿਤਾ ਬੱਚਿਆਂ ਦੇ ਸਾਹਮਣੇ ਮਾਰਕੁੱਟ, ਬਹਿਸ, ਗਾਲੀ-ਗਲੋਚ ਕਰਦੇ ਹਨ ਅਤੇ ਇਸ ਗੱਲ ਨੂੰ ਭੁੱਲ ਜਾਂਦੇ ਹਨ ਇਨ੍ਹਾਂ ਦੀ ਇਹ ਗਲਤੀ ਬੱਚਿਆਂ ਦੇ ਲਈ ਸਾਰੀ ਜ਼ਿੰਦਗੀ ਭਰ ਦਾ ਦੁੱਖ ਬਣ ਜਾਂਦੀ ਹੈ। ਮਾਤਾ-ਪਿਤਾ ਦੀ ਇਨ੍ਹਾਂ ਗਲਤੀਆਂ ਕਰਕੇ ਬੱਚੇ ਡਰੇ ਹੋਏ ਰਹਿੰਦੇ ਹਨ।
2. ਬਚਪਨ ਗੁਆਚ ਜਾਂਦਾ ਹੈ
ਇਸ ਤਰ੍ਹਾਂ ਦੇ ਮਾਹੌਲ ''ਚ ਲੱਗਦਾ ਹੈ ਜਿਵੇਂ ਬੱਚੇ ਦਾ ਬਚਪਨ ਕਿਤੇ ਗੁਆਚ ਹੀ ਜਾਂਦਾ ਹੈ। ਮਾਰਕੁੱਟ ਦੇ ਮਾਹੋਲ ''ਚ ਉਹ ਆਪਣੇ ਆਪ ਨੂੰ ਉਮਰ ਤੋਂ ਪਹਿਲਾਂ ਹੀ ਵੱਡਾ ਕਰ ਲੈਂਦਾ ਹੈ। ਵੱਡੀ ਸੋਚ ਰੱਖਣ ਲੱਗਦਾ ਹੈ ਅਤੇ ਬਚਪਨ ਦੀਆਂ ਮਸਤੀਆਂ ਨੂੰ ਭੁੱਲ ਜਾਂਦਾ ਹੈ। 
3. ਆਪਣੇ ਆਪ ਨੂੰ ਮੰਨਦਾ ਹੈ ਵਜ੍ਹਾ
ਮਾਤਾ-ਪਿਤਾ ਨੂੰ ਲਗਾਤਾਰ ਲੜਾਈ ਝਗੜਾ ਕਰਦੇ ਦੇਖ ਕੇ ਬੱਚੇ ਦੇ ਮਨ ''ਚ ਕੁਝ ਸਵਾਲ ਉੱਠਣ ਲੱਗਦੇ ਹਨ। ਉਹ ਮਨ ਹੀ ਮਨ ''ਚ ਆਪਣੇ ਆਪ ਨੂੰ ਇਸ ਦੀ ਵਜ੍ਹਾ ਮੰਨਣ ਲੱਗਦਾ ਹੈ ਅਤੇ ਆਪਣੇ ਆਪ ਤੋਂ ਨਫਰਤ ਕਰਨ ਲੱਗਦਾ ਹੈ। 
4. ਦੋਸਤਾਂ ਤੋਂ ਦੂਰ
ਡਿਪਰੈਸ਼ਨ ਦੀ ਵਜ੍ਹਾ ਨਾਲ ਉਹ ਗੱਲ-ਬਾਤ ਕਰਨਾ ਬੰਦ ਕਰ ਦਿੰਦਾ ਹੈ। ਇਨ੍ਹਾਂ ਹੀ ਨਹੀਂ ਉਹ ਆਪਣੇ ਦੋਸਤਾ ਤੋਂ ਵੀ ਹੋਲੀ-ਹੋਲੀ ਦੂਰ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਇਕੱਲਾ ਸਮਝ ਲੈਂਦਾ ਹੈ।
5. ਚਿੜਚਿੜਾ ਅਤੇ ਗੁੱਸੇਵਾਲਾ
ਰੋਜ਼ ਘਰ ''ਚ ਝਗੜਾ ਦੇਖ ਕੇ ਬੱਚਾ ਇਨ੍ਹਾਂ ਚਿੜਚਿੜਾ ਹੋ ਜਾਂਦਾ ਹੈ ਕਿ ਛੋਟੀ-ਛੋਟੀ ਗੱਲਾਂ ਤੋਂ ਗੁੱਸਾ ਕਰਨ ਲੱਗਦਾ ਹੈ। ਇਸ ਗੁੱਸੇ ਵਾਲੇ ਸੁਭਾਅ ਕਾਰਨ ਉਹ ਦੂਜਿਆਂ ਨੂੰ ਨੁਕਸਾਨ ਵੀ ਪਹੁੰਚਾ ਦਿੰਦਾ ਹੈ। 
6. ਸਫਲਤਾ ''ਚ ਰੁਕਾਵਟ
ਡਿਪਰੈਸ਼ਨ ਬੱਚੇ ਨੂੰ ਇਸ ਕਦਰ ਘੇਰ ਲੈਂਦਾ ਹੈ ਕਿ ਉਸ ਦਾ ਕਿਸੇ ਵੀ ਚੀਜ਼ ''ਚ ਮਨ ਨਹੀਂ ਲੱਗਦਾ। ਹੋਲੀ-ਹੋਲੀ ਬੱਚਾ ਪੜਾਈ ਲਿਖਾਈ ਦੇ ਮਾਮਲੇ ''ਚ ਕਮਜ਼ੋਰ ਪੈ ਜਾਂਦਾ ਹੈ ਉਸ ਦੇ ਮਨ ''ਚ ਇਹ ਗੱਲ ਬੈਠ ਜਾਂਦੀ ਹੈ ਕਿ ਉਹ ਹੁਣ ਕੁਝ ਨਹੀਂ ਕਰ ਸਕਦਾ।