ਬੱਚਿਆਂ ਨੂੰ ਸਿਖਾਓ ਇਹ ਚੰਗੀਆਂ ਆਦਤਾਂ

07/07/2017 6:23:53 PM

ਨਵੀਂ ਦਿੱਲੀ— ਬੱਚਿਆਂ ਦੀ ਪਹਿਲੀ ਪਾਠਸ਼ਾਲਾ ਉਨ੍ਹਾਂ ਦਾ ਘਰ ਹੀ ਹੁੰਦਾ ਹੈ ਅਜਿਹੇ ਵਿਚ ਛੋਟੀ-ਛੋਟੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਬੱਚੇ ਉਹੀ ਗੱਲਾਂ ਸਿੱਖਦੇ ਹਨ ਜੋ ਉਹ ਘਰ ਵਿਚ ਦੇਖਦੇ ਹਨ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਚੰਗਾ ਇਨਸਾਨ ਬਣੇ ਤਾਂ ਖੁਦ ਵੀ ਕੁਝ ਗੱਲਾਂ ਦਾ ਰੱਖੋ ਧਿਆਨ
1. ਖਾਣੇ ਤੋਂ ਪਹਿਲਾਂ ਹੱਥ ਧੋਣਾ
ਬੱਚੇ ਬਾਹਰ ਮਿੱਟੀ ਵਿਚ ਖੇਡਦੇ ਹਨ ਇਸ ਨਾਲ ਉਨ੍ਹਾਂ ਦੇ ਹੱਥਾਂ 'ਤੇ ਬੈਕਟੀਰੀਆ ਲਗ ਜਾਂਦੇ ਹਨ ਅਤੇ ਖਾਣਾ ਖਾਂਦੇ ਸਮੇਂ ਬੈਕਟੀਰੀਆ ਪੇਟ ਵਿਚ ਚਲੇ ਜਾਂਦੇ ਹਨ ਅਜਿਹੇ ਹਾਲਾਤਾਂ ਵਿਚ ਉਸ ਦੇ ਬੀਮਾਰ ਪੈਣ ਦਾ ਖਤਰਾ ਰਹਿੰਦਾ ਹੈ। ਇਸ ਲਈ ਬੱਚਿਆਂ ਨੂੰ ਸਿਖਾਓ ਕਿ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋਵੇ।
3. ਜਲਦੀ ਉੱਠਣਾ
ਸਵੇਰੇ ਜਲਦੀ ਉੱਠਣਾ 
ਸਵੇਰੇ ਜਲਦੀ ਉੱਠਣ ਨਾਲ ਸਿਹਤ ਚੰਗੀ ਰਹਿੰਦੀ ਹੈ ਬੱਚਿਆਂ ਨੂੰ ਸ਼ੁਰੂ ਤੋਂ ਜਲਦੀ ਉੱਠਣ ਦੀ ਆਦਤ ਪਾਓ। ਇਸ ਨਾਲ ਇਹ ਆਦਤ ਹਮੇਸ਼ਾ ਬਣੀ ਰਹੇਗੀ। ਸਵੇਰ ਦੀ ਤਾਜ਼ੀ ਹਵਾ ਲੈਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਪੜਾਈ ਵੀ ਚੰਗੀ ਤਰ੍ਹਾਂ ਨਾਲ ਹੁੰਦੀ ਹੈ।
3. ਛਿੱਕ ਆਉਣ 'ਤੇ 
ਬੱਚਿਆਂ ਨੂੰ ਸਿਖਾਓ ਕਿ ਜਦੋਂ ਵੀ ਛਿੱਕ ਆਵੇ ਤਾਂ ਰੁਮਾਲ ਦਾ ਇਸਤੇਮਾਲ ਕਰੋ। 
4. ਗਲਤ ਭਾਸ਼ਾ ਦਾ ਇਸਤੇਮਾਲ ਨਾ ਕਰੋ
ਇਸ ਗੱਲ ਦਾ ਧਿਆਨ ਰੱਖੋ ਕਿ ਬੱਚਿਆਂ ਦੇ ਸਾਹਮਣੇ ਗਲਤ ਭਾਸ਼ਾ ਦਾ ਇਸਤੇਮਾਲ ਨਾ ਕਰੋ। ਬੱਚੇ ਬਹੁਤ ਆਸਾਨੀ ਨਾਲ ਗਲਤ ਭਾਸ਼ਾ ਬੋਲਣਾ ਸਿੱਖ ਜਾਂਦੇ ਹਨ। 
5. ਵੱਡਿਆਂ ਵਿਚ ਨਾ ਬੋਲੋ
ਬੱਚਿਆਂ ਨੂੰ ਦੱਸੋ ਕਿ ਜਦੋਂ ਵੱਡੇ ਆਪਸ ਵਿਚ ਗੱਲ ਕਰ ਰਹੇ ਹਾਂ ਤਾਂ ਉਨ੍ਹਾਂ ਵਿਚ ਨਹੀਂ ਬੋਲਣਾ ਚਾਹੀਦਾ।