ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਅਪਣਾਓ ਇਹ ਟਿਪਸ

04/26/2018 1:25:56 PM

ਨਵੀਂ ਦਿੱਲੀ— ਘਰ 'ਚ ਰਹਿਣ ਵਾਲੇ ਲੋਕਾਂ 'ਤੇ ਉਸ ਘਰ ਦੀ ਬਨਾਵਟ ਅਤੇ ਉਸ 'ਚ ਰੱਖੀਆਂ ਚੀਜ਼ਾਂ ਦਾ ਚੰਗਾ ਅਤੇ ਮਾੜਾ ਦੋਹਾਂ ਤਰ੍ਹਾਂ ਦੇ ਪ੍ਰਭਾਵ ਪੈਂਦਾ ਹੈ। ਕੁਝ ਲੋਕ ਨਾ ਤਾਂ ਘਰ ਬਣਾਉਂਦੇ ਸਮੇਂ ਵਾਸਤੂ ਦਾ ਧਿਆਨ ਰੱਖਦੇ ਹਨ ਅਤੇ ਨਾ ਹੀ ਉਸ ਨੂੰ ਸਜਾਉਂਦੇ ਸਮੇਂ। ਅਜਿਹਾ ਕਰਨ ਨਾਲ ਘਰ ਦੇ ਲੋਕਾਂ 'ਤੇ ਨਕਾਰਾਤਮਕ ਅਸਰ ਹੁੰਦਾ ਹੈ। ਵਾਸਤੂ ਮੁਤਾਬਕ ਘਰ ਸਜਾਉਣ ਅਤੇ ਬਣਾਉਣ ਲਈ ਤੁਹਾਡੇ ਘਰ 'ਚ ਸਾਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ।
1. ਕਦੇ ਵੀ ਭੁੱਲ ਕੇ ਰਸੋਈ ਦੇ ਆਲੇ-ਦੁਆਲੇ ਮੰਦਰ ਨਾ ਬਣਵਾਓ ਕਿਉਂਕਿ ਇਸ ਨਾਲ ਪਰਿਵਾਰ ਦੇ ਲੋਕਾਂ ਨੂੰ ਗੁੱਸਾ ਬਹੁਤ ਆਉਂਦਾ ਹੈ ਇਸ ਨਾਲ ਹੀ ਹੈਲਥ ਸਮੱਸਿਆ ਵੀ ਰਹਿੰਦੀ ਹੈ।
2. ਰਸੋਈ 'ਚ ਰੱਖੇ ਜਾਣ ਵਾਲੇ ਡਸਟਬੀਨ ਦੀ ਦਿਸ਼ਾ ਸਾਉਥ ਜਾਂ ਸਾਉਥ ਵੈਸਟ 'ਚ ਹੋਣੀ ਚਾਹੀਦੀ ਹੈ।
3. ਬਾਥਰੂਮ ਦੇ ਨਾਲ ਵੀ ਰਸੋਈ ਨਾ ਬਣਵਾਓ। ਬਾਥਰੂਮ ਦੇ ਨਾਲ ਰਸੋਈ ਬਣਾਉਣ ਨਾਲ ਪਰਿਵਾਰ ਦੇ ਲੋਕਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
4. ਇਹ ਵਾਸਤੂ ਟਿਪਸ ਦੇ ਦੋਸ਼ ਨੂੰ ਖਤਮ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਸਭ ਤੋਂ ਪਹਿਲਾਂ ਇਕ ਬਾਊਲ 'ਚ ਨਮਕ ਮਿਲਾ ਕੇ ਇਸ ਨੂੰ ਰਸੋਈ ਦੇ 1 ਕੋਨੇ 'ਚ ਰੱਖ ਦਿਓ। ਹਫਤੇ 'ਚ 1 ਵਾਰ ਜ਼ਰੂਰ ਇਸ ਪਾਣੀ ਨੂੰ ਬਦਲਦੇ ਰਹੇ। ਅਜਿਹਾ ਕਰਨ ਨਾਲ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ।
5. ਵਾਸਤੂ ਮੁਤਾਬਕ ਰਸੋਈ ਦੇ ਉਪਰ ਜਾਂ ਆਲੇ-ਦੁਆਲੇ ਕਦੇ ਵੀ ਪਾਣੀ ਵਾਲਾ ਟੈਂਕ ਨਾ ਰੱਖੋ। ਪਾਣੀ ਦੇ ਟੈਂਕ ਨੂੰ ਰਸੋਈ ਦੇ ਉਪਰ ਰੱਖਣ ਨਾਲ ਰਿਸ਼ਤਿਆਂ 'ਤੇ ਮਾੜਾ ਅਸਰ ਪੈਂਦਾ ਹੈ।
6. ਸਾਰੇ ਲੋਕ ਆਪਣੇ ਘਰਾਂ ਨੂੰ ਡੈਕੋਰੇਟ ਕਰਨ ਲਈ ਐਕੂਵੇਰਿਅਮ ਰੱਖਦੇ ਹਨ ਪਰ ਹਮੇਸ਼ਾ ਦੱਖਣ ਦਿਸ਼ਾਂ 'ਚ  ਐਕੂਵੇਰਿਅਮ ਰੱਖੋ ਕਿਉਂਕਿ ਇਸ ਨਾਲ ਘਰ 'ਚ ਸਾਕਾਰਾਤਮਕ ਊਰਜਾ ਬਣੀ ਰਹੇਗੀ,ਜੋ ਧਨ ਅਤੇ ਸੁੱਖ-ਸਮਰਿੱਧੀ ਬਣਾਈ ਰੱਖਦਾ ਹੈ।
7. ਘਰ ਦੇ ਮੁੱਖ ਦੁਆਰ 'ਤੇ ਗੇਂਦੇ ਦੇ ਫੁੱਲ ਅਤੇ ਅੰਬ ਦੇ ਪੱਤਿਆਂ ਨੂੰ ਡੋਰੀ 'ਚ ਪਿਰੋਹ ਕੇ ਲਗਾਓ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਨਹੀਂ ਆਵੇਗੀ ਅਤੇ ਕਿਸਮਤ ਹਮੇਸ਼ਾ ਸਾਥ ਦੇਵੇਗੀ।
8. ਬੈਡਰੂਮ 'ਚ ਲਾਈਟਿੰਗ ਦਾ ਵੀ ਖਾਸ ਧਿਆਨ ਰੱਖੋ। ਲਾਈਟ ਇੰਝ ਲਗਵਾਓ ਕਿ ਸਿੱਧੀ ਰੋਸ਼ਨੀ ਬੈੱਡ 'ਤੇ ਨਾ ਰੱਖੋ। ਇਸ ਨਾਲ ਸਿਹਤ ਖਰਾਬ ਰਹਿੰਦੀ ਹੈ।
9. ਜੇ ਤੁਹਾਡਾ ਘਰ ਮੇਨ ਗੇਟ ਪੂਰਵ ਮਤਲੱਬ ਈਸਟ ਦਿਸ਼ਾ ਵੱਲ ਹੈ ਤਾਂ ਵਾਸਤੂ ਦੇ ਹਿਸਾਬ ਨਾਲ ਇਸ ਦਾ ਰੰਗ ਸੁਨਿਹਰਾ ਜਾਂ ਫਿਰ ਨਾਰੰਗੀ ਹੋਣਾ ਚਾਹੀਦਾ ਹੈ। ਕਿਸੇ ਕਾਰਨ ਵੱਖ ਤਰ੍ਹਾਂ ਦਾ ਪੇਂਟ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਇਨ੍ਹਾਂ ਰੰਗਾਂ ਦੀਆਂ ਤਸਵੀਰਾਂ ਵੀ ਗੇਟ 'ਤੇ ਲਗਵਾ ਸਕਦੇ ਹੋ। ਇਸ ਨਾਲ ਵੀ ਫਾਇਦਾ ਮਿਲੇਗਾ।
10. ਘਰਾਂ 'ਚ ਭਗਵਾਨ ਦੀਆਂ ਮੂਰਤੀਆਂ ਰੱਖਣਾ ਚੰਗਾ ਹੁੰਦਾ ਹੈ ਪਰ ਘਰ 'ਚ ਭਗਵਾਨ ਸ਼ਿਵ ਦੀ ਨਟਰਾਜ਼ ਪ੍ਰਤੀਮਾ ਰੱਖਣ ਨਾਲ ਸ਼ਾਂਤੀ ਚਲੀ ਜਾਂਦੀ ਹੈ ਅਤੇ ਘਰ 'ਚ ਹਮੇਸ਼ਾ ਕਲੇਸ਼ ਹੁੰਦਾ ਰਹਿੰਦਾ ਹੈ।
11. ਤਾਜ ਮਹਿਲ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਸ ਵਜ੍ਹਾ ਨਾਲ ਕਈ ਲੋਕ ਘਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਤਾਜ ਮਹਿਲ ਦੀ ਤਸਵੀਰ ਜਾਂ ਛੋਟੀ ਪ੍ਰਤੀਮਾ ਘਰ 'ਚ ਲਿਆ ਕੇ ਰੱਖ ਲੈਂਦੇ ਹਨ ਪਰ ਕਿਹਾ ਜਾਂਦਾ ਹੈ ਕਿ ਤਾਜਮਹਿਲ ਬੇਗਮ ਮੁਮਤਾਜ ਦਾ ਮਕਬਰਾ ਹੈ ਅਤੇ ਮਕਬਰੇ ਨੂੰ ਘਰ 'ਚ ਰੱਖਣਾ ਅਸ਼ੁੱਭ ਹੁੰਦਾ ਹੈ।