ਮਿੱਠੇ ਵਿਚ ਲਓ ਠੰਡੀ-ਠੰਡੀ ਕੇਸਰ ਫਿਰਨੀ ਦਾ ਸੁਆਦ

09/13/2017 3:08:46 PM

ਨਵੀਂ ਦਿੱਲੀ— ਕਈ ਲੋਕਾਂ ਨੂੰ ਮਿੱਠਾ ਖਾਣ ਦਾ ਬਹੁਤ ਸ਼ੌਂਕ ਹੁੰਦਾ ਹੈ ਉਹ ਅਕਸਰ ਡਿਨਰ ਦੇ ਬਾਅਦ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ ਅਜਿਹੇ ਵਿਚ ਘਰ ਵਿਚ ਠੰਡੀ-ਠੰਡੀ ਫਿਰਨੀ ਬਣਾ ਸਕਦੇ ਹੋ ਜੋ ਸਾਰਿਆਂ ਨੂੰ ਖੂਬ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। 
ਸਮੱਗਰੀ
-
3 ਕੱਪ ਦੁੱਧ 
- 1 ਕੱਪ ਬਾਸਮਤੀ ਚਾਵਲ
- 400 ਮਿਲੀਲੀਟਰ ਕੰਡੈਸਡ ਮਿਲਕ
- 1 ਚਮੱਚਤ ਦੇਸੀ ਘਿਓ 
- 4-5 ਪੱਤੀਆਂ ਕੇਸਰ
- 1/2 ਕੱਪ ਬਾਰੀਕ ਕੱਟਿਆਂ ਪਿਸਤਾ
- 1/ 2 ਚਮੱਚ ਇਲਾਇਚੀ ਪਾਊਡਰ 
- ਕੁਝ ਬੂੰਦਾ ਗੁਲਾਬ ਜਲ 
- ਥੋੜ੍ਹਾ ਜਿਹਾ ਪਾਣੀ
ਬਣਾਉਣ ਦੀ ਵਿਧੀ 
1.
ਸਭ ਤੋਂ ਪਹਿਲਾਂ ਚਾਵਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਅਤੇ ਕੁਝ ਦੇਰ ਭਿਓਂ ਕੇ ਰੱਖ ਦਿਓ। 1 ਘੰਟੇ ਦੇ ਬਾਅਦ ਚਾਵਲ ਵਿਚੋਂ ਐਕਸਟਰਾ ਪਾਣੀ ਕੱਢ ਦਿਓ ਅਤੇ ਮਿਰਸੀ ਵਿਚ ਦਰਦਰਾ ਪੀਸ ਲਓ। 
2. ਇਕ ਪੈਨ ਵਿਚ ਦੁੱਧ ਅਤੇ ਦੇਸੀ ਘਿਓ ਪਾ ਕੇ ਉਬਲਣ ਲਈ ਰੱਖ ਦਿਓ। ਜਦੋਂ ਦੁੱਧ ਉਬਲ ਜਾਵੇ ਤਾਂ ਗੈਸ ਨੂੰ ਹਲਕਾ ਕਰ ਲਓ ਅਤੇ 1 ਕੋਲੀ ਵਿਚ 2-3 ਚਮੱਚ ਦੁੱਧ ਕੱਢ ਦਿਓ ਇਸ ਦੁੱਧ ਵਿਚ ਕੇਸਰ ਪਾ ਕੇ ਰੇਸ਼ੇ ਵਿਚ ਪਾਓ ਤਾਂ ਕਿ ਆਪਣਾ ਰੰਗ ਛੱਡ ਦੇਵੇ।
3. ਫਿਰ ਉਬਲਦੇ ਹੋਏ ਦੁੱਧ ਵਿਚ ਪੀਸੇ ਹੋਏ ਚਾਵਲ ਕੱਢ ਲਓ ਅਤੇ ਚੰਗੀ ਤਰ੍ਹਾਂ ਨਾਲ ਮਿਰਸ ਕਰੋ। ਇਸ ਨੂੰ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਚਾਵਲ ਪੈਨ ਦੇ ਨਾਲ ਨਾ ਚਿਪਕ ਜਾਵੇ। 
4. ਜਦੋਂ ਦੁੱਧ ਵਿਚ ਦੁਬਾਰਾ ਉਬਾਲ ਆ ਜਾਵੇ ਤਾਂ ਗੈਸ ਨੂੰ ਘੱਟ ਕਰ ਦਿਓ ਅਤੇ ਹਲਕਾ ਗਾੜਾ ਹੋਣ ਤੱਕ ਪਕਾਓ। ਜਦੋਂ ਦੁੱਧ ਗਾੜਾ ਹੋ ਜਾਵੇ ਤਾਂ ਇਸ ਵਿਚ ਕੇਸਰ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਰਸ ਕਰੋ।
5. ਫਿਰ ਇਸ ਵਿਚ ਕੰਡੈਸਡ ਮਿਲਕ ਮਿਲਾਓ ਅਤੇ ਇਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਨਾਲ ਹੀ ਇਸ ਵਿਚ ਗੁਲਾਬ ਜਲ ਪਾ ਕੇ ਹਿਲਾਓ ਅਤੇ ਲਗਾਤਾਰ ਹਿਲਾਉਂਦੇ ਰਹੋ। ਫਿਰ ਗੈਸ ਨੂੰ ਤੇਜ ਕਰੋ ਅਤੇ ਫਿਰਨੀ ਨੂੰ ਉਬਾਲ ਆਉਣ ਦਿਓ। ਧਿਆਨ ਰੱਖੋ ਕਿ ਹਿਲਾਉਣਾ ਜ਼ਰੂਰੀ ਹੈ ਨਹੀਂ ਤਾਂ ਇਸ ਵਿਚ ਗੁਠਲੀਆਂ ਪੈ ਸਕਦੀਆਂ ਹਨ। 
6. ਜਦੋਂ ਫਿਰਨੀ ਪੂਰੀ ਤਰਾਂ੍ਹ ਨਾਲ ਗਾੜੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਇਸਨੂੰ ਸਰਵਿੰਗ ਡਿਸ਼ ਵਿਚ ਪਾਓ ਇਸ ਲਈ ਤੁਸੀਂ ਮਿੱਟੀ ਦੇ ਛੋਟੇ-ਛੋਟੇ ਕੰਟੇਨਰ ਲਾ ਸਕਦੇ ਹੋ। ਮਿੱਟੀ ਦੇ ਕੰਟੇਨਰ ਨੂੰ 15 ਮਿੰਟ ਲਈ ਪਾਣੀ ਵਿਚ ਭਿਓਂਣ ਤੋਂ ਬਾਅਦ ਇਸ ਵਿਚ ਕੜਸ਼ੀ ਦੀ ਮਦਦ ਨਾਲ ਫਿਰਨੀ ਪਾਓ। 
7. ਸਾਰੀਆਂ ਕੰਟੇਨਰਾਂ ਵਿਚ ਫਿਰਨੀ ਪਾਉਣ ਦੇ ਬਾਅਦ ਉਨ੍ਹਾਂ 'ਤੇ ਬਾਰੀਕ ਕੱਟਿਆਂ ਹੋਇਆ ਪਿੱਸਤਾ ਪਾਓ ਅਤੇ ਫਰਿੱਜ ਵਿਚ 4-5 ਘੰਟਿਆਂ ਲਈ ਹੋਣ ਲਈ ਰੱਖ ਦਿਓ। ਤੁਹਾਡੀ ਫਿਰਨੀ ਤਿਆਰ ਹੈ। ਇਸ ਨੂੰ ਠੰਡਾ-ਠੰਡਾ ਸਰਵ ਕਰੋ।