ਨੇਲ ਪੇਂਟ ਰਿਮੂਵ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

05/27/2019 11:45:54 AM

ਨਵੀਂ ਦਿੱਲੀ(ਬਿਊਰੋ)— ਨੇਲ ਪੇਂਟ ਲਗਾਉਣ ਨਾਲ ਹੱਥਾਂ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ। ਕੁਝ ਔਰਤਾਂ ਨੂੰ ਹਰ ਰੋਜ਼ ਬਦਲ-ਬਦਲ ਕੇ ਨੇਲ ਪੇਂਟ ਲਗਾਉਣਾ ਚੰਗਾ ਲੱਗਦਾ ਹੈ ਪਰ ਹੱਥਾਂ 'ਤੇ ਲੱਗਿਆ ਨੇਲ ਪੇਂਟ ਉਤਾਰਣ ਲਈ ਨੇਲ ਰਿਮੂਵਰ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਦੇ ਬਿਨਾ ਨੇਲ ਪੇਂਟ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਵੀ ਨੇਲ ਪੇਂਟ ਨੂੰ ਉਤਾਰ ਸਕਦੇ ਹੋ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ ਰਿਮੂਵਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ।
1. ਸ਼ਰਾਬ
ਨਹੁੰਆਂ ਤੋਂ ਨੇਲ ਪੇਂਟ ਰਿਮੂਵ ਕਰਨ ਲਈ ਸ਼ਰਾਬ ਦੀ ਵਰਤੋਂ ਕਰੋ। ਸ਼ਰਾਬ ਦੀਆਂ ਕੁਝ ਬੂੰਦਾਂ ਨੂੰ ਨਹੁੰਆਂ 'ਤੇ ਪਾ ਲਓ ਫਿਰ ਇਸ ਨੂੰ ਸੂਤੀ ਕੱਪੜੇ ਨਾਲ ਸਾਫ ਕਰੋ। ਇਸ ਤਰ੍ਹਾਂ ਬਿਨਾ ਕਿਸੇ ਝੰਝਟ ਦੇ ਨੇਲ ਪੇਂਟ ਰਿਮੂਵ ਹੋ ਜਾਵੇਗੀ।
2. ਸਿਰਕਾ
ਸਿਰਕੇ ਨਾਲ ਵੀ ਨੇਲ ਪੇਂਟ ਨੂੰ ਹਟਾਇਆ ਜਾ ਸਕਦਾ ਹੈ। ਥੋੜ੍ਹੀ ਜਿਹਾ ਕਾਟਨ ਲਓ। ਇਸ ਨੂੰ ਸਿਰਕੇ 'ਚ ਡੁੱਬੋ ਕੇ ਹੌਲੀ-ਹੌਲੀ ਨਹੁੰਆਂ 'ਤੇ ਰਗੜੋ। ਅਜਿਹਾ ਕਰਨ ਨਾਲ ਨੇਲ ਪੇਂਟ ਪੂਰੀ ਤਰ੍ਹਾਂ ਨਾਲ ਛੁੱਟ ਜਾਵੇਗਾ।
3. ਗਰਮ ਪਾਣੀ
ਜੇ ਤੁਹਾਡੇ ਘਰ 'ਚ ਸ਼ਰਾਬ ਅਤੇ ਸਿਰਕਾ ਨਹੀਂ ਹੈ ਤਾਂ ਗਰਮ ਪਾਣੀ ਨਾਲ ਵੀ ਨੇਲ ਪੇਂਟ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ। ਇਕ ਕੋਲੀ 'ਚ ਗਰਮ ਪਾਣੀ ਲਓ। ਇਸ ਪਾਣੀ 'ਚ 10 ਮਿੰਟ ਲਈ ਉਂਗਲੀਆਂ ਨੂੰ ਡੁੱਬੋ ਕੇ ਰੱਖੋ। ਇਸ ਤੋਂ ਬਾਅਦ ਕਾਟਨ ਨਾਲ ਨੇਲ ਪੇਂਟ ਹਟਾਓ।
4. ਟੂਥਪੇਸਟ
ਇੰਨਾ ਕੁਝ ਕਰਨ ਦੇ ਬਾਅਦ ਵੀ ਨੇਲ ਪੇਂਟ ਨਾ ਹਟੇ ਤਾਂ ਟੂਥਪੇਸਟ ਦੀ ਵਰਤੋਂ ਕਰੋ। ਥੋੜ੍ਹੀ ਜਿਹੀ ਟੂਥਪੇਸਟ ਲਓ। ਇਸ ਨੂੰ ਨਹੁੰਆਂ 'ਤੇ ਰਗੜੋ। ਅਜਿਹਾ ਕਰਨ ਤੋਂ ਕੁਝ ਹੀ ਮਿੰਟਾਂ 'ਚ ਨੇਲ ਪੇਂਟ ਨਿਕਲ ਜਾਵੇਗਾ।