ਸੈਲਫੀ ਲੈਣ ਦਾ ਹੈ ਕ੍ਰੇਜ਼ ਤਾਂ ਕੰਮ ਆਉਣਗੇ ਇਹ ਮੇਕਅੱਪ ਟਿਪਸ

07/27/2017 5:08:06 PM

ਨਵੀਂ ਦਿੱਲੀ— ਲੜਕੀਆਂ ਨੂੰ ਸੈਲਫੀ ਲੈਣ ਦਾ ਬਹੁਤ ਸ਼ੌਂਕ ਹੁੰਦਾ ਹੈ। ਕਈ ਵਾਰ ਉਹ ਕੋਈ ਖੂਬਸੂਰਤ ਥਾਂ ਦੇਖ ਲੈਣ ਤਾਂ ਸੈਲਫੀ ਮਿਸ ਨਹੀਂ ਕਰਨਾ ਚਾਹੁੰਦੀ। ਇਸ ਲਈ ਉਹ ਆਪਣੇ ਆਊਟਫਿਟਸ ਅਤੇ ਮੇਕਅੱਪ ਦੀ ਵੀ ਪੂਰਾ ਧਿਆਨ ਰੱਖਦੀ ਹੈ। ਦੂਜੀ ਫੋਟੋਗ੍ਰਾਫ ਨਾਲ ਸੈਲਫੀ ਚੰਗੀ ਵੀ ਨਹੀਂ ਆਉਂਦੀ। ਜੇ ਤੁਹਾਨੂੰ ਵੀ ਇਸ ਤਰ੍ਹਾਂ ਸੈਲਫੀ ਲੈਣ ਦਾ ਸ਼ੋਂਕ ਹੈ ਤਾਂ ਇਹ ਮੇਕਅੱਪ ਦੇ ਟਿਪਸ ਤੁਹਾਡੇ ਬਹੁਤ ਕੰਮ ਆ ਸਕਦੇ ਹਨ। 
1. ਟੱਚ ਅੱਪ
ਸੈਲਫੀ ਵਿਚ ਫ੍ਰੈਸ ਲੁਕ ਹੋਵੇ ਤਾਂ ਤੁਹਾਡੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ। ਇਸ ਲਈ ਜ਼ਿਆਦਾ ਮੇਕਅੱਪ ਕਰਨ ਦੀ ਬਜਾਏ ਫੇਸ ਨੂੰ ਹਲਕਾ ਜਿਹਾ ਟੱਚ ਅੱਪ ਦਿਓ। ਇਸ ਨਾਲ ਤੁਹਾਡੀ ਲੁਕ ਬਹੁਤ ਵਧੀਆ ਲੱਗੇਗੀ।
2. ਨਿਊਡ ਮੇਕਅਪ
ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸੈਲਪੀ ਕਿਸ ਥਾਂ 'ਤੇ ਲੈ ਰਹੇ ਹਾਂ। ਕਾਲਜ ਵਿਚ ਸੈਲਪੀ ਲÎਈ ਨਿਊਡ ਮੇਕਅੱਪ ਚੰਗਾ ਰਹਿੰਦਾ ਹੈ। ਤੁਹਾਡੀ ਚਮੜੀ ਨਾਲ ਮੇਲ ਖਾਂਦਾ ਮੇਕਅੱਪ ਲੁਕ ਨੂੰ ਅਟ੍ਰੈਕਟਿਵ ਬਣਾ ਦਿੰਦਾ ਹੈ।
3. ਅੱਖਾਂ ਹਾਈਲਾਈਟ
ਘੱਟ ਰੋਸ਼ਨੀ ਜਾਂ ਫਿਰ ਕੁਦਰਤੀ ਲਾਈਡ ਵਿਚ ਸੈਲਫੀ ਲੈ ਰਹੇ ਹੋ ਤਾਂ ਹਲਕੇ ਮੇਕਅੱਪ ਨਾਲ ਅੱਖਾਂ ਨੂੰ ਲਾਈਨਰ ਅਤੇ ਮਸਾਕਾਰੇ ਨਾਲ ਹਾਈਲਾਈਟ ਕਰੋ। ਇਸ ਨਾਲ ਹਲਕਾ ਪਿੰਕ ਬਲੱਸ਼ਰ ਚਿਹਰੇ ਨੂੰ ਚਮਕਦਾਰ ਬਣਾ ਦਿੰਦਾ ਹੈ।
4. ਪਰਫੈਕਟ ਆਈਬ੍ਰੋਅ
ਚਿਹਰੇ 'ਤੇ ਕੋਈ ਮੇਕਅੱਪ ਨਹੀਂ ਕਰਨਾ ਚਾਹੁੰਦੀ ਤਾਂ ਸਿਰਫ ਆਈਬ੍ਰੋਅ ਨੂੰ ਹਾਈਲਾਈਟ ਕਰੋ। ਇਸ ਲਈ ਡਾਰਕ ਆਈਬ੍ਰੋਅ ਪੇਂਸਿਲ ਦੀ ਵਰਤੋਂ ਕਰੋ।