ਲੱਕੜ ਦੇ ਫਰਨੀਚਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਪਣਾਓ ਇਹ ਨੁਕਤੇ

03/25/2017 5:26:20 PM

ਨਵੀਂ ਦਿੱਲੀ— ਘਰ ਦੀ ਸਜਾਵਟ ਨੂੰ ਨਵਾਂ ਲੁਕ ਦੇਣ ਦੇ ਲਈ ਅਸੀਂ ਮਹਿੰਗੇ ਲੱਕੜ ਦੇ ਫਰਨੀਚਰ ਖਰੀਦ ਲੈਂਦੇ ਹਾਂ ਪਰ ਇਨ੍ਹਾਂ ਦੀ ਦੇਖਭਾਲ ਕਾਫੀ ਮੁਸ਼ਕਲ ਹੁੰਦੀ ਹੈ ਜਿਸ ਦੇ ਨਾਲ ਇਨ੍ਹਾਂ ਦੀ ਚਮਕ ਘੱਟ ਹੋਣ ਲੱਗ ਜਾਂਦੀ ਹੈ। ਲੱਕੜ ਦਾ ਫਰਨੀਚਰ ਦੇਖਣ ''ਚ ਬਹੁਤ ਸੋਹਣਾ ਲੱਗਦਾ ਹੈ ਅਤੇ ਜੇ ਸਹੀ ਢੰਗ ਨਾਲ ਰੱਖਿਆ ਜਾਵੇ ਤਾਂ ਕਈ ਸਾਲਾਂ ਤੱਕ ਅਰਾਮ ਨਾਲ ਚੱਲ ਜਾਂਦਾ ਹੈ। ਇਸ ਨੂੰ ਧੋਣ ਦੇ ਲਈ ਕਦੀ ਵੀ ਸਾਬਣ ਦੇ  ਘੋਲ ਦੀ ਵਰਤੋਂ ਨਾ ਕਰੋ।  
1.ਫਰਨੀਚਰ ਨੂੰ ਗਿਲੇ ਕੱਪੜੇ ਨਾਲ ਸਾਫ ਕਰਨ ਤੋਂ ਬਾਅਦ ਸੁੱਕੇ ਕੱਪੜੇ ਨਾਲ ਸਾਫ ਜ਼ਰੂਰ ਕਰੋ। ਸੁੱਕੇ ਕੱਪੜੇ ਨਾਲ ਪਾਣੀ ਦਾ ਦਾਗ਼ ਸਾਫ ਹੋ ਜਾਣਗੇ ਅਤੇ ਫਰਨੀਚਰ ਬਿਲਕੁੱਲ ਨਵਾਂ ਲੱਗੇਗਾ। 
2. ਫਰਨੀਚਰ ਨੂੰ ਨਿਯਮਤ ਰੂਪ ਨਾਲ ਪਾਲਿਸ਼ ਜ਼ਰੂਰ ਕਰਵਾਓ। ਇਸ ਨਾਲ ਉਸਦੀ ਚਮਕ ਬਣੀ ਰਹੇਗੀ। 
3. ਗੰਦਗੀ ਜਾਂ ਫਿਰ ਭੋਜਨ ਦੇ ਜੰਮੇ ਹੋਏ ਦਾਗ਼ਾਂ ਨੂੰ ਸਾਫ ਕਰਨ ਲਈ ਟੂਥਬ੍ਰਸ਼ ਹੀ ਇਸਤੇਮਾਲ ਕਰੋ। 
4. ਲੱਕੜ ਦੇ ਫਰਨੀਚਰ ਨੂੰ ਨਮੀਂ ਤੋਂ ਬਚਾਏ ਰੱਖੋ। ਜੇ ਫਰਨੀਚਰ ''ਤੇ ਕੁਝ ਡਿੱਗ ਜਾਵੇ ਤਾਂ ਉਸੇ ਵੇਲੇ ਉਸ ਨੂੰ ਸਾਫ ਕਰ ਦਿਓ।
5. ਆਪਣੇ ਲੱਕੜ ਦੇ ਫਰਨੀਚਰ ਨੂੰ ਤੇਜ਼ ਧੁੱਪ, ਗਰਮੀ, ਜ਼ਿਆਦਾ ਸਰਦੀ ਅਤੇ ਸੁੱਕੇ ਵਾਤਾਵਰਨ ਤੋਂ ਹਮੇਸ਼ਾ ਬਚਾਓ। ਜੇ ਫਰਨੀਚਰ ਖਿੜਕੀ ਕੋਲ ਹੈ ਤਾਂ ਆਪਣੀ ਖਿੜਕੀ ''ਤੇ ਪਰਦਾ ਲਗਾ ਦਿਓ ਤਾਂ ਕਿ ਧੁੱਪ ਫਰਨੀਚਰ ''ਤੇ ਨਾ ਪੈ ਸਕੇ।  
6. ਜੇ ਤੁਸੀਂ ਲੱਕੜ ਦਾ ਡਾਇਨਿੰਗ ਟੇਬਲ ਵਰਤ ਰਹੇ ਹੋ ਤਾਂ ਭੋਜਨ ਪਰੋਸਦੇ ਹੋਏ ਗਰਮ ਬਰਤਨ ਸਿੱਧਾ ਉਸ ''ਤੇ ਨਾ ਰੱਖੋ। ਟੇਬਲ ਮੈਟ ਵਰਤੋਂ ਜ਼ਰੂਰ ਕਰੋ 
7. ਲੱਕੜ ਦਾ ਫਰਨੀਚਰ ਖਰੀਦਦੇ ਹੋਏ ਇਹ ਗੱਲ ਜ਼ਰੂਰ ਧਿਆਨ ''ਚ ਰੱਖੋ ਕਿ ਉਹ ਕਿਸ ਲੱਕੜ ਦਾ ਬਣਿਆ ਹੈ।
8. ਜੇ ਘਰ ''ਚ ਕੋਈ ਪਾਲਤੂ ਜਾਨਵਰ ਹੈ ਤਾਂ ਫਰਨੀਚਰ ਨੂੰ ਲੈ ਕੇ ਸਾਵਧਾਨੀ ਵਰਤੋ। ਇਨ੍ਹਾਂ ਦੇ ਨਹੂੰਆਂ ਨਾਲ ਫਰਨੀਚਰ ਨੂੰ ਨੁਕਸਾਨ ਹੋ ਸਕਦਾ ਹੈ।