ਸਵੀਟ ਅਤੇ ਸਪਾਇਸੀ ਚਿਕਨ ਬਾਈਟ

11/17/2017 4:44:05 PM

ਜਲੰਧਰ— ਨਾਨ ਵੈੱਜ ਖਾਣ ਦੇ ਸ਼ੌਕੀਨ ਇਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾਂਦੇ ਹਨ। ਅੱਜ ਅਸੀਂ ਤੁਹਾਡੇ ਲਈ ਚਿਕਨ ਦੀ ਇਕ ਰੈਸਿਪੀ ਲੈ ਕੇ ਆਏ ਹਾਂ। ਇਸ ਦਾ ਨਾਮ ਹੈ ਚਿਕਨ ਬਾਈਟ। ਇਹ ਡਿਸ਼ ਬਣਾਉਣ 'ਚ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
- 170 ਗ੍ਰਾਮ ਬਾਦਾਮ ਦਾ ਆਟਾ
- 1/2 ਚਮਚ ਨਮਕ
= 1/4 ਚਮਚ ਕਾਲੀ ਮਿਰਚ
- 3 ਅੰਡੇ
- 450 ਗ੍ਰਾਮ ਚਿਕਨ ਟੇਂਡਰ
- 240 ਮਿਲੀ ਲੀਟਰ ਸ਼ਹਿਦ
- 50 ਮਿਲੀ ਲੀਟਰ ਹਾਟ ਸਾਓਸ
- 1/2 ਚਮਚ ਲਸਣ ਪਾਊਡਰ
- ਫ੍ਰੈੱਸ਼ ਕਰੀਮ ਗਾਰਨਿਸ਼ ਲਈ
- ਧਨੀਆ ਗਾਰਨਿਸ਼ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ 'ਚ ਬਾਦਾਮ ਦਾ ਆਟਾ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਹੁਣ ਚਿਕਨ ਟੇਂਡਰ ਨੂੰ ਅੰਡੇ ਅਤੇ ਬਾਦਾਮ ਆਟੇ ਦੇ ਮਿਸ਼ਰਣ 'ਚ ਡੁਬਾਓ। ਬਾਅਦ 'ਚ ਇਨ੍ਹਾਂ ਨੂੰ 30-60 ਮਿੰਟ ਤੱਕ ਇਸੇ ਤਰ੍ਹਾਂ ਰਹਿਣ ਦਿਓ।
3. ਇਕ ਪੈਨ ਲਓ ਅਤੇ ਉਸ 'ਚ ਸ਼ਹਿਦ, ਹਾਟ ਸਾਓਸ ਅਤੇ ਲਸਣ ਪਾਊਡਰ ਪਾ ਕੇ ਮਿਕਸ ਕਰ ਲਓ ਅਤੇ ਉਬਲਣ ਦਿਓ। ਉੱਬਲਣ 'ਤੇ ਇਸ ਮਿਸ਼ਰਣ 'ਤੇ ਤਿਆਰ ਕੀਤੇ ਚਿਕਨ ਟੇਂਡਰਸ ਨੂੰ ਡਿੱਪ ਕਰੋ।
4. ਇਸ ਤੋਂ ਬਾਅਦ ਓਵਨ 'ਚ 410 ਡਿੱਗਰੀ ਐੱਫ/ 210 ਡਿੱਗਰੀ ਸੀ 'ਤੇ ਪ੍ਰੀਹੀਟ ਕਰ ਲਓ। 25 ਮਿੰਟ ਤੱਕ ਇਸ ਨੂੰ ਬੇਕ ਕਰ ਲਓ ਅਤੇ ਧਿਆਨ ਰੱਖੋ ਕਿ ਚਿਕਨ ਚੰਗੀ ਤਰ੍ਹਾਂ ਪੱਕ ਜਾਵੇ।
5. ਚਿਕਨ ਬਾਈਟ ਤਿਆਰ ਹੈ। ਇਸ ਨੂੰ ਕਰੀਮ ਅਤੇ ਧਨੀਏ ਨਾਲ ਗਾਰਨਿਸ਼ ਕਰੋ।