Sweet & Salted Ajwain Cookies

06/22/2018 4:14:24 PM

ਜਲੰਧਰ— ਹਰ ਕਿਸੇ ਦਾ ਚਾਹ ਨਾਲ ਕੁਝ ਨਾ ਕੁਝ ਖਾਣ ਦਾ ਮਨ ਕਰਦਾ ਹੈ। ਅਜਿਹੀ ਹਾਲਤ 'ਚ ਤੁਸੀਂ ਆਪਣੇ ਘਰ 'ਚ ਹੀ ਕੁਕੀਜ ਤਿਆਰ ਕਰਕੇ ਖਾ ਸਕਦੇ ਹੋ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਆਸਾਨ ਵਿਧੀ ਬਾਰੇ।
ਸਮੱਗਰੀ—
- 100 ਗ੍ਰਾਮ ਮਿਕਸ ਆਟਾ
- 2 ਚੱਮਚ ਅਜਵਾਇਨ
- 1 ਚੱਮਚ ਨਮਕ
- 250 ਮਿਲੀਲੀਟਰ ਬਟਰ
- 110 ਮਿਲੀਲੀਟਰ ਦੁੱਧ
ਵਿਧੀ—
1. ਇਕ ਕਟੋਰੀ ਲਓ ਅਤੇ ਉਸ 'ਚ 100 ਗ੍ਰਾਮ ਮਿਕਸ ਆਟਾ, 2 ਚੱਮਚ ਅਜਵਾਇਨ, 1 ਚੱਮਚ ਨਮਕ, 250 ਮਿਲੀਲੀਟਰ ਬਟਰ, 110 ਮਿਲੀਲੀਟਰ ਦੁੱਧ ਪਾ ਕੇ ਗੁੰਨ ਲਓ ਅਤੇ 20 ਮਿੰਟ ਲਈ ਸਾਈਡ 'ਤੇ ਰੱਖ ਦਿਓ।
2. 20 ਮਿੰਟ ਬਾਅਦ ਇਸ ਡੋਅ ਨੂੰ ਫੈਲਾ ਕੇ ਵੇਲਣੇ ਦੀ ਮਦਦ ਨਾਲ ਵੇਲ ਲਓ।
3. ਫਿਰ ਗੋਲ ਕਟਰ ਦੀ ਮਦਦ ਨਾਲ ਉਨ੍ਹਾਂ ਦੀ ਗੋਲ ਆਕਾਰ 'ਚ ਕੱਢ ਕੇ ਬੇਕਿੰਗ ਟ੍ਰੇਅ 'ਚ ਰੱਖ ਦਿਓ। (ਵੀਡੀਓ 'ਚ ਦੇਖੋ)
4. ਫਿਰ ਇਸ ਬੇਕਿੰਗ ਟ੍ਰੇਅ ਨੂੰ 350 ਡਿੱਗਰੀ ਐੱਫ/180 ਡਿੱਗਰੀ ਸੀ 'ਤੇ 12-15 ਮਿੰਟ ਤੱਕ ਬੇਕ ਕਰ ਲਓ।
5. ਸਵੀਟ ਐਂਡ ਸਾਲਟਡ ਅਜਵਾਇਨ ਕੋਕੀਜ ਬਣ ਕੇ ਤਿਆਰ ਹੈ।