ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ ਇਹ ਸਟਾਈਲਿਸ਼ ਹਾਰ

11/12/2018 10:17:35 AM

ਨਵੀਂ ਦਿੱਲੀ— ਇਕ ਵੱਖਰਾ ਸਟਾਇਲ ਸਟੇਟਮੈਂਟ ਬਣਾਉਣ ਲਈ ਸਿਰਫ ਆਉਟਫਿੱਟਸ ਹੀ ਕਾਫ਼ੀ ਨਹੀਂ ਹੁੰਦੇ ਸਗੋਂ ਮੌਕੇ ਅਨੁਸਾਰ ਠੀਕ ਐਕਸੈਸਰੀਜ ਪਹਿਨਕੇ ਵੀ ਆਪਣਾ ਇਕ ਵੱਖਰਾ ਸਟਾਇਲ ਬਣਾਇਆ ਜਾ ਸਕਦਾ ਹੈ। ਐਕਸੈਸਰੀਜ ਦਾ ਚੁਣਾਅ ਤੁਸੀਂ ਆਪਣੇ ਆਉਟਫਿੱਟਸ ਅਤੇ ਪਰਸਨੈਲਿਟੀ ਨੂੰ ਧਿਆਨ ਵਿਚ ਰੱਖ ਕਰ ਵੀ ਕਰ ਸਕਦੇ ਹੋ। ਅੱਜ ਅਸੀਂ ਐਕਸੈਸਰੀਜ ਵਿਚ ਗੱਲ ਸਿਰਫ ਹਾਰ ਦੀ ਕਰ ਰਹੇ ਹਾਂ। ਜਿਨ੍ਹਾਂ ਨੂੰ ਤੁਸੀਂ ਆਪਣੀ ਆਉਟਫਿੱਟਸ ਅਤੇ ਪਰਸਨੈਲਿਟੀ ਨਾਲ ਮੈਚ ਕਰਕੇ ਪਹਿਨੋ ਤਾਂ ਜ਼ਿਆਦਾ ਗਰੇਸ ਦੇਣਗੇ। ਬਾਲੀਵੁਡ ਅਭਿਨੇਤਰੀਆਂ ਵੀ ਇਨ੍ਹਾਂ ਤਰੀਕਿਆਂ ਨੂੰ ਫਾਲੋ ਕਰਕੇ ਗਲੈਮਰਸ ਨਜ਼ਰ ਆਉਂਦੀਆਂ ਹਨ। ਇਸ ਲਈ ਹਾਰ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
ਮਿੰਟਾਂ ਵਿਚ ਸਟਾਈਲਿਸ਼ ਨਜ਼ਰ ਆਉਣ ਲਈ ਆਪਣੀ ਜਿਊਲਰੀ ਬਾਕਸ ਵਿਚ ਵੱਖ-ਵੱਖ ਸਟਾਇਲ ਅਤੇ ਸ਼ੇਪ ਦੇ ਨੈੱਕਪੀਸ ਜ਼ਰੂਰ ਰੱਖੋ। ਅੱਜ ਅਸੀਂ ਤੁਹਾਨੂੰ ਵੱਖ-ਵੱਖ ਟਾਈਪ ਅਤੇ ਸ਼ੇਡਸ ਦੇ ਨੈੱਕਲੇਸ ਦੱਸਾਂਗੇ। ਜਿਨ੍ਹਾਂ ਨੂੰ ਤੁਸੀਂ ਆਪਣੀ ਡਰੈੱਸ ਨਾਲ ਮੈਚ ਕਰਕੇ ਪਹਿਨ ਸਕਦੇ ਹੋ।
1. ਕੁਰਤੀ ਅਤੇ ਫੁਲ ਲੈਂਥ ਟੀ-ਸ਼ਰਟ ਨਾਲ ਹਮੇਸ਼ਾ ਲਾਂਗ ਹੈਂਥ ਨੈੱਕਪੀਸ ਹੀ ਪਹਿਨੋ।


2. ਕਾਲਰ ਵਾਲੇ ਆਉਟਫਿੱਟ ਉੱਪਰ ਵੀਡੇਡ ਨੈੱਕਲੇਸ ਪਹਿਨੋ।


3. ਐਲੀਗੇਂਟ ਲੁੱਕ ਲਈ ਸਪਾਰਕਿੰਗ ਸਟੇਟਮੈਂਟ ਨੈੱਕਲੇਸ ਖਰੀਦੋ।


4. ਵੱਖਰੀ ਲੁੱਕ ਲਈ ਤੁਸੀਂ ਟ੍ਰਾਈਬਲ ਨੈੱਕਲੇਸ ਵੀ ਟ੍ਰਾਈ ਕਰ ਸਕਦੇ ਹੋ।


5. ਕਾਲਜ ਦੀਆਂ ਲੜਕੀਆਂ ਫੰਕੀ ਲੁੱਕ ਲਈ 3-4 ਨੈੱਕਲੇਸ ਇਕੱਠੇ ਪਹਿਨ ਸਕਦੀਆਂ ਹਨ।


6. ਟੈਂਪਲ ਜਿਊਲਰੀ ਨੈੱਕਪੀਸ


7. ਐਵਰਗ੍ਰੀਨ ਬਲੈਕ ਨੈੱਕਪੀਸ

manju bala

This news is Content Editor manju bala