ਆਫ ਸ਼ੋਲਡਰ ਪੋਸ਼ਾਕ ''ਚ ਸਟਾਈਲਿਸ਼ ਨਜ਼ਰ ਆਈ ਪਰਿਣੀਤੀ ਚੋਪੜਾ

03/26/2017 2:38:15 PM

ਮੁੰਬਈ— ਬਾਲੀਵੁੱਡ ਦੀ ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਖੂਬਸੂਰਤ ਲੁਕ ਨੂੰ ਲੈ ਕੇ ਬਹੁਤ ਮਸ਼ਹੂਰ ਹੈ। ਥੋੜ੍ਹੇ ਸਮੇਂ ਪਹਿਲਾਂ ਮੁੰਬਈ ਦੇ ਇਕ ਆਲੀਸ਼ਾਨ ਹੋਟਲ ''ਚ ਐੱਚ. ਟੀ. ਮੋਸਟ ਸਟਾਈਲਿਸ਼ ਅਵਾਰਡ ਸਮਾਰੋਹ ਕੀਤਾ ਗਿਆ। ਜਿੱਥੇ ਪਰਿਣੀਤੀ ਚੋਪੜਾ ਸਟਾਈਲਿਸ਼ ਲੁਕ ''ਚ ਦਿਖਾਈ ਦਿੱਤੀ ਗਈ। 
ਸ਼ੌਅ ''ਚ ਪਰਿਣੀਤੀ ਨੇ ਆਫ ਸ਼ੋਲਡਰ  ਵਾਲੀ ਪੋਸ਼ਾਕ ਪਹਿਨੀ ਹੋਈ ਸੀ, ਜਿਸ ''ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਇਸ ਪੋਸ਼ਾਕ ਦੇ ਨਾਲ ਉਸ ਨੇ ਸਾਧਾਰਣ ਹੇਅਰ ਸਟਾਈਲ ਕੀਤਾ ਹੋਇਆ ਸੀ ਅਤੇ ਉੱਚੀ ਅੱਡੀ ਵਾਲੀ ਜੁੱਤੀ ਪਹਿਨੀ ਹੋਈ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਐਵਾਰਡ ਫੰਕਸ਼ਨ ਜਾਂ ਪਾਰਟੀਆਂ ''ਚ ਦੇਖਿਆ ਗਿਆ ਹੈ, ਜਿੱਥੇ ਉਹ ਸਟਾਈਲਿਸ਼ ਲੁਕ ''ਚ ਨਜ਼ਰ ਆਈ। ਪਹਿਲਾਂ ਪਰਿਣੀਤੀ ਅਜਿਹੀ ਨਹੀਂ ਸੀ। ਪਹਿਲਾਂ ਪਰਿਣੀਤੀ ਥੋੜ੍ਹੀ ਮੋਟੀ ਸੀ ਅਤੇ ਉਸਦਾ ਭਾਰ ਵੀ ਬਹੁਤ ਜ਼ਿਆਦਾ ਸੀ ਪਰ ਕੁੱਝ ਮਹੀਨਿਆਂ ''ਚ ਹੀ ਪਰਿਣੀਤੀ ਨੇ ਬਹੁਤ ਮਿਹਨਤ ਕਰਕੇ ਆਪਣੇ ਆਪ ਨੂੰ ਫਿੱਟ ਕਰ ਲਿਆ ਹੈ। ਹੁਣ ਪਰਿਣੀਤੀ ਸਧਾਰਣ ਦਿਖਾਈ ਦਿੰਦੀ ਹੈ। ਪਰਿਣੀਤੀ ਦੇ ਇਸ ਲੁਕ ਨੂੰ ਉਨ੍ਹਾਂ ਦੇ ਪ੍ਰਸ਼ੰਕਾਂ ਨੇ ਬਹੁਤ ਪਸੰਦ ਕੀਤਾ ਹੈ। ਐਵਾਰਡ ਫੰਕਸ਼ਨ ''ਚ ਉਹ ਸਭ ਨਾਲੋਂ ਯੂਨਿਕ ਅਤੇ ਸਟਾਈਲਿਸ਼ ਦਿਖਾਈ ਦੇ ਰਹੀ ਸੀ। ਅੱਜ ਅਸੀਂ ਤੁਹਾਨੂੰ  ਪਰਿਣੀਤੀ ਦੀਆਂ ਕੁੱਝ ਨਵੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਜਿਸ ''ਚ ਉਹ ਸਧਾਰਣ ਅਤੇ ਖੂਬਸੂਰਤ ਦਿਖਾਈ ਦੇ ਰਹੀ ਹੈ।