ਪੜ੍ਹਾਈ ਤੋਂ ਬਾਅਦ ਸਿੱਖਿਆਰਥੀ ਇੰਝ ਲੈਣ ਆਪਣੇ ਚੰਗੇ ਭਵਿੱਖ ਦਾ ਫੈਸਲਾ

08/21/2020 2:48:57 PM

ਜਲੰਧਰ - ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਅਤੇ ਅਹਿਮ ਫੈਸਲਾ ਇਹ ਹੁੰਦਾ ਹੈ ਕਿ ਅੱਗੇ ਕੀ ਕਰਨਾ ਹੈ? ਇਸ ਤੋਂ ਬਾਅਦ ਅਸੀਂ ਕਿਹੜੀ ਪੜ੍ਹਾਈ ਕਰਨੀ ਹੈ? ਅੱਜ ਵੀ ਜ਼ਿਆਦਾਤਰ ਬੱਚੇ ਅਜਿਹੇ ਹਨ ਜਿਹੜੇ ਇਹ ਫ਼ੈਸਲਾ ਆਪ ਨਹੀਂ ਲੈਂਦੇ ਸਗੋਂ ਉਨ੍ਹਾਂ ਦੇ ਮਾਂ-ਬਾਪ ਲੈਂਦੇ ਹਨ ਜਾਂ ਫਿਰ ਜੋ ਇੱਕ ਦੋਸਤ ਕਰਦਾ ਹੈ, ਉਹੀ ਬਾਕੀ ਵੀ ਕਰ ਲੈਂਦੇ ਹਨ। ਇਸੇ ਕਰਕੇ ਦਸਵੀਂ, ਬਾਰ੍ਹਵੀਂ, ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਤੋਂ ਬਾਅਦ ਵੀ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਉਨ੍ਹਾਂ ਨੇ ਕਰਨਾ ਕੀ ਹੈ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੀ ਪ੍ਰਾਇਮਰੀ ਸਿੱਖਿਆ ਵਿੱਚ ਬੱਚਿਆਂ ਨੂੰ ਵੱਖ-ਵੱਖ ਕੰਮਾ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ। ਪੜ੍ਹਾਈ ਦੇ ਨਾਂ ’ਤੇ ਬੱਚਿਆਂ ਨੂੰ ਸਿਰਫ਼ ਕਿਤਾਬਾਂ ਹੀ ਪੜ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਨਹੀਂ ਕਰਵਾਇਆ ਜਾਂਦਾ, ਜਿਸ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੁੰਦੀ। ਪਰ ਹੁਣ ਨਵੀਂ ਸਿੱਖਿਆ ਪ੍ਰਣਾਲੀ ਅਨੁਸਾਰ ਜਦੋਂ ਬੱਚਿਆਂ ਨੂੰ ਪ੍ਰੋਫੇਸ਼ਨਲ ਜਾਣਕਾਰੀ ਦੇ ਨਾਲ-ਨਾਲ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਉਨ੍ਹਾਂ ਨੂੰ ਆਪਣਾ ਕਰੀਅਰ ਚੁਣਨ ਵਿੱਚ ਬਹੁਤ ਮਦਦ ਮਿਲੇਗੀ। ਇਸ ਨਾਲ ਉਨ੍ਹਾਂ ਨੂੰ ਕਿਸੇ ਹੋਰ ਵੀ ਮਦਦ ਲੈਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ।

ਆਪਣੇ ਸ਼ੌਕ ਬਾਰੇ ਸੋਚੋ
ਘਰ ਦੇ ਹਮੇਸ਼ਾ ਆਪਣੇ ਬੱਚੇ ਨੂੰ ਡਾਕਟਰ, ਇੰਜੀਨੀਅਰ ਆਦਿ ਬਣਨ ਲਈ ਹੀ ਕਹਿੰਦੇ ਹਨ। ਮਾਂ-ਬਾਪ ਦੀ ਗੱਲ ਮੰਨਣ ਤੋਂ ਪਹਿਲਾਂ ਤੁਸੀਂ ਖੁਦ ਇੱਕ ਵਾਰ ਜ਼ਰੂਰ ਸੋਚੋ ਕਿ ਤੁਹਾਨੂੰ ਕਿਸ ਚੀਜ਼ ਦਾ ਜ਼ਿਆਦਾ ਸ਼ੌਕ ਹੈ। ਕਿਹੜੀ ਚੀਜ਼ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਅਤੇ ਅੱਗੇ ਵੀ ਮਿਲ ਸਕਦੀ ਹੈ। ਜੇਕਰ ਤੁਸੀਂ ਉਹ ਚੀਜ਼ ਕਰੋਗੇ, ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਤਾਂ ਤੁਸੀਂ ਬੜੀ ਆਸਾਨੀ ਨਾਲ ਉਸ ਵਿੱਚ ਆਪਣਾ ਕਰੀਅਰ ਬਣਾ ਸਕਦੇ ਹੋ।

ਕਰੀਅਰ ਕਾਉਂਸਲਰ ਨਾਲ ਕਰੋ ਗੱਲ
ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਨਾ ਹੈ ਤੇ ਤੁਸੀਂ ਕਰੀਅਰ ਕਾਉਂਸਲਰ ਦੀ ਸਲਾਹ ਲੈ ਸਕਦੇ ਹੋ। ਇਸ ਦੌਰਾਨ ਇਕ ਗੱਲ ਧਿਆਨ ਵਿੱਚ ਰੱਖਣਾ ਕਿ ਉਹ ਤੁਹਾਨੂੰ ਵੱਖ-ਵੱਖ ਕਰੀਅਰ ਬਾਰੇ ਜਾਣਕਾਰੀ ਦੇ ਸਕਦਾ ਹੈ ਪਰ ਕਰਨਾ ਕੀ ਹੈ ਉਹ ਤੁਸੀਂ ਹੀ ਚੁਣੋਗੇ।

ਪੜ੍ਹੋ ਇਹ ਵੀ ਖਬਰ - ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਪ੍ਰੋਫੈਸ਼ਨਲ ਲੋਕਾਂ ਨਾਲ ਕਰੋ ਗੱਲ
ਤੁਸੀਂ ਜਿਹੜੇ ਵੀ ਕਰੀਅਰ ਵਿੱਚ ਜਾਣਾ ਚਾਹੁੰਦੇ ਹੋ, ਜੇਕਰ ਤੁਹਾਨੂੰ ਉਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਜਾਂ ਉਸ ਬਾਰੇ ਕੁਝ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਕਿਸੇ ਪ੍ਰੋਫੈਸ਼ਨਲ ਨੂੰ ਮਿਲ ਕੇ ਇਸ ਬਾਰੇ ਜਾਣ ਸਕਦੇ ਹੋ। ਕਿਸੇ ਚੰਗੇ ਇਨਸਾਨ ਅਤੇ ਪੜ੍ਹੇ ਲਿਖੇ ਸਿੱਖਿਅਕ ਦੀ ਮਦਦ ਨਾਲ ਤੁਹਾਨੂੰ ਕਾਫੀ ਮਦਦ ਮਿਲ ਜਾਵੇਗੀ।

ਆਨਲਾਈਨ ਜਾਣਕਾਰੀ ਹਾਸਿਲ ਕਰੋ
ਤੁਸੀਂ ਜਿਸ ਕੰਮ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਉਸ ਬਾਰੇ ਆਨਲਾਈਨ ਜਾਣਕਾਰੀ ਹਾਸਿਲ ਜ਼ਰੂਰ ਕਰ ਲਓ। ਉਸ ਕਰੀਅਰ ਦੇ ਬਾਰੇ ਆਨ-ਲਾਈਨ ਪਤਾ ਹੋਣ ’ਤੇ ਤੁਹਾਨੂੰ ਕਾਫੀ ਮਦਦ ਮਿਲੇਗੀ। ਇਸ ਨਾਲ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਤੁਹਾਨੂੰ ਕੋਈ ਤੁਹਾਡੇ ਕਰੀਅਰ ਬਾਰੇ ਪੁੱਛਦਾ ਹੈ ਤਾਂ ਤੁਸੀਂ ਸੌਖੇ ਢੰਗ ਨਾਲ ਦੱਸ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ, ਜਾਣੋ ਕਿਵੇਂ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

rajwinder kaur

This news is Content Editor rajwinder kaur