ਮਜ਼ਬੂਤ ਅਤੇ ਹੈਲਦੀ ਵਾਲਾਂ ਲਈ ਇੰਝ ਕਰੋ ਉਨ੍ਹਾਂ ਦੀ ਕੇਅਰ

03/11/2020 10:35:43 AM

ਜਲੰਧਰ—ਅੱਜ ਦੇ ਸਮੇਂ 'ਚ ਹਰ ਕੋਈ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ। ਅਜਿਹੇ 'ਚ ਕਈ ਲੋਕਾਂ ਨੂੰ ਵਾਲਾਂ ਦੇ ਝੜਨ ਦੇ ਨਾਲ ਉਨ੍ਹਾਂ ਦੇ ਡਰਾਈ, ਬੇਜਾਨ ਅਤੇ ਉਸ 'ਚ ਰੂਸੀ ਹੋਣ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਮੁੱਖ ਕਾਰਨ ਗਲਤ ਲਾਈਫ-ਸਟਾਈਲ, ਕੋਈ ਬੀਮਾਰੀ ਜਾਂ ਗਰਭਵਿਵਸਥਾ ਦੇ ਦੌਰਾਨ ਵਾਲਾਂ ਦੀ ਚੰਗੀ ਕੇਅਰ ਨਾ ਕਰਨਾ ਹੈ। ਜੇਕਰ ਤੁਸੀਂ ਘੱਟ ਸਮੇਂ 'ਚ ਹੀ ਵਾਲ ਮਜ਼ਬੂਤ ਅਤੇ ਹੈਲਦੀ ਬਣਾਉਣਾ ਚਾਹੁੰਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਿੰਪਲ ਜਿਹੇ ਟਿਪਸ ਦੱਸਦੇ ਹਾਂ ਜਿਸ ਨੂੰ ਫੋਲੋ ਕਰਕੇ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹਨ।


ਵਾਲ ਸਾਫ ਕਰਨ ਤੋਂ ਪਹਿਲਾਂ
ਵਾਲਾਂ ਨੂੰ ਧੋਣ ਤੋਂ ਪਹਿਲਾਂ ਹਮੇਸ਼ਾ ਕੰਘੀ ਨਾਲ ਸੁਲਝਾ ਲਓ। ਅਜਿਹਾ ਕਰਨ ਨਾਲ ਵਾਲ ਜ਼ਲਦੀ ਉਲਝਣਗੇ ਨਹੀਂ ਅਤੇ ਧੋਣ 'ਚ ਵੀ ਆਸਾਨੀ ਹੋਵੇਗੀ। ਇਸ ਦੇ ਨਾਲ ਹੀ ਵਾਲ ਧੋਣ ਲਈ ਹਮੇਸ਼ਾ ਠੰਡੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲੇਗੀ। ਤੁਸੀਂ ਚਾਹੇ ਤਾਂ ਵਾਲਾਂ ਨੂੰ ਧੋਣ ਤੋਂ ਪਹਿਲਾਂ ਕੋਸੇ ਤੇਲ ਦੇ ਨਾਲ ਮਾਲਿਸ਼ ਕਰਕੇ ਥੋੜ੍ਹੀ ਦੇਣ ਤੱਕ ਸਟੀਮ ਲੈ ਸਕਦੇ ਹੋ। ਇਸ ਦੇ ਇਲਾਵਾ ਨਿੰਬੂ ਅਤੇ ਔਲੇ ਦੇ ਰਸ ਨੂੰ ਮਿਕਸ ਕਰਕੇ 30 ਮਿੰਟ ਜਾਂ ਪੂਰੀ ਰਾਤ ਵਾਲਾਂ 'ਤੇ ਲਗਾ ਕੇ ਸਵੇਰੇ ਵਾਲ ਨੂੰ ਧੋ ਸਕਦੇ ਹੋ। ਅਜਿਹਾ ਕਰਨ ਨਾਲ ਵਾਲ ਮਜ਼ਬੂਤ ਹੋਣਗੇ। ਇਸ ਦੇ ਨਾਲ ਹੀ ਇਸ 'ਚ ਨਮੀ ਬਰਕਰਾਰ ਰਹੇਗੀ।
ਵਾਲ ਧੋਣ ਦੇ ਬਾਅਦ
ਸ਼ੈਂਪੂ ਕਰਨ ਦੇ ਬਾਅਦ ਕੰਡੀਸ਼ਨਰ ਨੂੰ ਵਰਤੋਂ ਜ਼ਰੂਰ ਕਰੋ। ਕੰਡੀਸ਼ਨਰ ਲਗਾਉਣ ਦੇ ਬਾਅਦ ਵਾਲਾਂ ਨੂੰ ਛੋਟੇ ਦੰਦਾਂ ਵਾਲੀ ਕੰਘੀ ਨਾਲ ਸੁਲਝਾਓ। ਅਜਿਹਾ ਕਰਨ ਨਾਲ ਕੰਡੀਸ਼ਨਰ ਪੂਰੇ ਵਾਲਾਂ 'ਤੇ ਚੰਗੀ ਤਰ੍ਹਾਂ ਨਾਲ ਪਹੁੰਚਦਾ ਹੈ। ਇਸ ਦੇ ਨਾਲ ਹੀ ਵਾਲਾਂ ਨੂੰ ਪਾਣੀ ਨਾਲ ਧੋ ਲਓ। ਵਾਲਾਂ ਨੂੰ ਧੋਣ ਦੇ ਬਾਅਦ ਉਸ ਨੂੰ ਪੂਰੀ ਤਰ੍ਹਾਂ ਸੁੱਕਾ ਕੇ ਹੀ ਕੰਘੀ ਨਾਲ ਸੁਲਝਾਓ। ਵਾਲਾਂ ਨੂੰ ਸੁਲਝਾਉਣ ਲਈ ਉਨ੍ਹਾਂ ਨੂੰ ਹਿੱਸਿਆਂ 'ਚ ਵੰਡ ਕੇ ਕੰਘੀ ਕਰੋ। ਅਜਿਹਾ ਕਰਨ ਨਾਲ ਵਾਲ ਟੁੱਟਣਗੇ ਨਹੀਂ ਅਤੇ ਵਾਲ ਸੁਲਝ ਜਾਣਗੇ।


ਧਿਆਨ 'ਚ ਰੱਖੋ ਇਹ ਖਾਸ ਗੱਲਾਂ
—ਵਾਲਾਂ ਨੂੰ ਸਟ੍ਰਾਂਗ ਅਤੇ ਹੈਲਦੀ ਬਣਾਏ ਰੱਖਣ ਲਈ ਹਫਤੇ 'ਚ ਘੱਟੋ-ਘੱਟ 2 ਵਾਰ ਕੋਸੇ ਪਾਣੀ ਤੇਲ ਨਾਲ ਮਾਲਿਸ਼ ਜ਼ਰੂਰ ਕਰੋ।
—ਵਾਲਾਂ ਦੀ ਮਾਲਿਸ਼ ਹਮੇਸ਼ਾ ਹਲਕੇ ਹੱਥਾਂ ਨਾਲ ਹੀ ਕਰੋ। ਜ਼ੋਰ-ਜ਼ੋਰ ਨਾਲ ਮਾਲਿਸ਼ ਕਰਨ ਨਾਲ ਵਾਲ ਕਮਜ਼ੋਰ ਹੋ ਕੇ ਟੁੱਟ ਸਕਦੇ ਹਨ।
—ਵਾਲਾਂ ਨੂੰ ਸ਼ੈਂਪੂ ਕਰਨ ਦੇ ਬਾਅਦ ਕੰਡੀਸ਼ਨਰ ਲਗਾਉਣਾ ਨਾ ਭੁੱਲੋ।
—ਜੇਕਰ ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਸ ਦੇ ਨਾਲ ਚਾਹ ਦੀਆਂ ਪੱਤੀਆਂ ਨੂੰ ਉਬਾਲ ਕੇ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਤੇ 30 ਮਿੰਟ ਤੱਕ ਲਗਾਓ। ਇਹ ਹੇਅਰ ਮਾਸਕ ਵਾਲਾਂ ਨੂੰ ਸੁੰਦਰ, ਸੰਘਣੇ, ਸਿਲਕੀ-ਸਾਫਟ ਅਤੇ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ।  
—ਸਿਕਰੀ ਤੋਂ ਰਾਹਤ ਪਾਉਣ ਲਈ ਪਿਆਜ਼ ਦੇ ਰਸ ਨੂੰ 10-15 ਮਿੰਟ ਲਈ ਵਾਲਾਂ 'ਤੇ ਲਗਾਓ। ਬਾਅਦ 'ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਇਸ ਦੇ ਨਾਲ ਹੀ ਵਾਲਾਂ 'ਤੇ ਧੂੜ-ਮਿੱਟੀ ਪੈਣ ਤੋਂ ਬਚਾਓ ਅਤੇ ਹਫਤੇ 'ਚ 2 ਵਾਰ ਜ਼ਰੂਰ ਧੋਵੋ।

Aarti dhillon

This news is Content Editor Aarti dhillon