ਇੰਝ ਕਰੋ ਮਿੰਟਾਂ ''ਚ ਤਿਆਰ ''ਸਟ੍ਰੋਬੇਰੀ ਮੈਂਗੋ ਸਮੂਦੀ''

06/01/2020 3:27:02 PM

ਜਲੰਧਰ (ਵੈੱਬ ਡੈਸਕ) — ਮੈਂਗੋ ਦਾ ਜੂਸ ਪੀਣਾ ਹਰੇਕ ਨੂੰ ਪਸੰਦ ਹੁੰਦਾ ਹੈ। ਸਾਰੇ ਹੀ ਇਸ ਨੂੰ ਬਹੁਤ ਚਾਅ ਨਾਲ ਪੀਂਦੇ ਹਨ। ਅੱਜ ਅਸੀਂ ਤੁਹਾਡੇ ਲਈ ਸਟ੍ਰੋਬੇਰੀ ਮੈਂਗੋ ਸਮੂਦੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

ਸਮੱਗਰੀ : —
- 1 ਕੱਪ ਅੰਬ ਕੱਟਿਆ ਹੋਇਆ
- ਪਾਣੀ
- 1/2 ਕੱਪ ਸਟ੍ਰੋਬੇਰੀ
- 1 ਚਮਚ ਖੰਡ
- 1 ਕੱਪ ਓਰੇਂਜ ਜੂਸ
- ਸਟ੍ਰੋਬੇਰੀ ਦੇ ਟੁੱਕੜੇ

ਬਣਾਉਣ ਦੀ ਵਿਧੀ :-
1. ਇਕ ਜੱਗ ਲਓ। ਉਸ 'ਚ 1 ਕੱਪ ਕੱਟੇ ਹੋਏ ਅੰਬਾਂ ਦਾ ਪਾਓ ਅਤੇ 3/4 ਕੱਪ ਓਰੇਂਜ ਜੂਸ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਮਿਕਸ ਕਰੋ। ਦੂਜੇ ਜੱਗ 'ਚ 1/2 ਕੱਪ ਸਟ੍ਰੋਬੇਰੀ, 1 ਚਮਚ ਖੰਡ, 1 ਕੱਪ ਓਰੇਂਜ ਜੂਸ ਪਾ ਕੇ ਗਰੈਂਡ ਕਰ ਲਓ। ਫਿਰ ਇੱਕ ਗਿਲਾਸ ਲਓ। ਪਹਿਲਾਂ ਗਿਲਾਸ 'ਚ ਮੈਂਗੋ ਜੂਸ ਪਾਓ ਅਤੇ ਫਿਰ ਇਸ 'ਤੇ ਸਟ੍ਰੋਬੇਰੀ ਜੂਸ ਪਾਓ। ਫਿਰ ਸਟ੍ਰੋਬੇਰੀ ਦੇ ਟੁੱਕੜਿਆਂ ਨਾਲ ਸਜਾ ਕੇ ਸਰਵ ਕਰੋ।

sunita

This news is Content Editor sunita