ਦੁੱਧ ਪੀਂਦੇ ਨਵਜੰਮ੍ਹੇ ਬੱਚੇ ਦੀ ਡਾਈਟ ਦੀ ਸ਼ੁਰੂਆਤ ਕਰੋ ਇਸ ਪੌਸ਼ਟਿਕ ਆਹਾਰ ਨਾਲ

06/21/2020 1:40:54 PM

ਜਲੰਧਰ — ਦਾਲ ਦਾ ਪਾਣੀ ਆਮ ਵਰਤੋਂ 'ਚ ਆਉਣ ਵਾਲਾ ਆਹਾਰ ਹੈ ਇਸ ਲਈ ਸਾਨੂੰ ਸਾਧਾਰਨ ਲੱਗਦਾ ਹੈ। ਪਰ ਇਹ ਨਵਜੰਮ੍ਹੇ ਬੱਚੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਖ਼ਾਸਤੌਰ 'ਤੇ ਜਦੋਂ ਬੱਚੇ ਨੂੰ ਦਸਤ ਲੱਗੇ ਹੋਣ, ਤਾਂ ਉਸ ਸਮੇਂ ਬੱਚੇ ਨੂੰ ਦਾਲ ਦਾ ਪਾਣੀ ਦਿੱਤਾ ਜਾਂਦਾ ਹੈ। ਦਾਲ ਦਾ ਪਾਣੀ ਪੇਟ ਲਈ ਹਲਕਾ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦਾ ਹੈ। ਪਰ ਇਹ ਜ਼ਰੂਰੀ ਨਹੀਂ ਹੈ ਕਿ ਬੱਚੇ ਨੂੰ ਸਿਰਫ਼ ਪੇਟ ਖ਼ਰਾਬ ਹੋਣ 'ਤੇ ਹੀ ਦਾਲ ਦਾ ਪਾਣੀ ਦਿੱਤਾ ਜਾਵੇ। ਵਧਦੇ ਬੱਚੇ ਨੂੰ ਦੁੱਧ ਦੇ ਨਾਲ-ਨਾਲ ਜਦੋਂ ਵੀ ਠੋਸ ਆਹਾਰ ਦੇਣ ਦੀ ਸ਼ੁਰੂਆਤ ਕਰੋ ਤਾਂ ਦਾਲ ਦਾ ਪਾਣੀ ਉਸ ਦੇ ਆਹਾਰ 'ਚ ਰੋਜ਼ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਦਾਲ ਦੇ ਪਾਣੀ ਤੋਂ ਮਿਲਣ ਵਾਲੇ ਜ਼ਰੂਰੀ ਤੱਤਾਂ ਬਾਰੇ.....

ਪ੍ਰੋਟੀਨ ਦਾ ਪਾਵਰ ਹਾਊਸ

ਦਾਲ ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ। ਦਾਲ ਦਾ ਸਾਰਾ ਪ੍ਰੋਟੀਨ ਉਸਦੇ ਪਾਣੀ ਵਿਚ ਚਲਾ ਜਾਂਦਾ ਹੈ। ਅਜਿਹੇ 'ਚ ਵਧਦੇ ਬੱਚੇ ਦੀਆਂ ਹੱਡੀਆਂ ਅਤੇ ਦਿਮਾਗ ਦੀ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਦਾਲ ਦਾ ਪਾਣੀ ਬਹੁਤ ਹੀ ਲਾਹੇਵੰਦ ਹੁੰਦਾ ਹੈ। ਬੱਚੇ ਦੇ ਸਰੀਰ ਨੂੰ ਫੈਟ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਕਿ ਉਸਨੂੰ ਦਾਲ ਦੇ ਪਾਣੀ 'ਚ ਮੌਜੂਦ ਪ੍ਰੋਟੀਨ ਤੋਂ ਪੂਰੀ ਮਾਤਰਾ ਮਿਲ 'ਚ ਜÎਾਂਦੀ ਹੈ।

ਅਸਾਨੀ ਨਾਲ ਪਚਣ ਵਾਲਾ ਆਹਾਰ

ਬੱਚੇ ਨੂੰ ਆਹਾਰ ਹਮੇਸ਼ਾ ਬਦਲ-ਬਦਲ ਕੇ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਚਾਈਨੀਜ਼ ਫੂਡ ਖਾਣ ਦੀ ਬਜਾਏ ਘਰੇਲੂ ਭੋਜਨ ਪਸੰਦ ਕਰੇ ਤਾਂ ਇਸ ਦੀ ਆਦਤ ਉਸਨੂੰ ਉਸਦੇ ਬਚਪਨ ਤੋਂ ਹੀ ਪਾਓ। ਬੱਚੇ ਨੂੰ ਛੋਟੇ ਹੁੰਦੀਆਂ ਤੋਂ ਹੀ ਹਰ ਤਰ੍ਹਾਂ ਦੀ ਸਬਜ਼ੀ ਜਾਂ ਸਬਜ਼ੀਆਂ ਦਾ ਬਣਿਆ ਸੂਪ ਅਤੇ ਤਾਜ਼ੇ ਫ਼ਲ ਜਾਂ ਫ਼ਲਾ ਦਾ ਰਸ ਜ਼ਰੂਰ ਦਿਓ। ਇਕ ਤਾਂ ਇਸ ਤਰ੍ਹਾਂ ਦੇ ਆਹਾਰ ਨੂੰ ਬੱਚਾ ਅਸਾਨੀ ਨਾਲ ਪਚਾ ਲੈਂਦਾ ਹੈ ਅਤੇ ਦੂਜਾ ਬੱਚਾ ਵੱਡਾ ਹੋ ਕੇ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਖਾਣ ਲਈ ਨਖ਼ਰੇ ਨਹੀਂ ਕਰੇਗਾ।

ਮਿਨਰਲਸ ਨਾਲ ਭਰਪੂਰ

ਦਾਲ ਦੇ ਪਾਣੀ ਵਿਚ ਆਇਰਨ, ਕੈਲਸ਼ੀਅਮ, ਫਾਈਬਰ, ਵਿਟਟਾਮਿਨਸ, ਮਿਨਰਲਸ, ਕਾਰਬੋਹਾਈਡ੍ਰੇਟਸ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਜਿਹੜੇ ਕਿ ਬੱਚੇ ਦੇ ਵਾਧੇ ਲਈ ਸਹਾਇਕ ਸਾਬਤ ਹੁੰਦੇ ਹਨ। ਹੋਰ ਕਿਸੇ ਸਬਜ਼ੀ ਜਾਂ ਫ਼ਲ ਦੇ ਮੁਕਾਬਲੇ ਦਾਲਾਂ ਵਿਚ ਪ੍ਰੋਟੀਨ ਅਤੇ ਮਿਨਰਲ ਜ਼ਿਆਦਾ ਮਿਲਦੇ ਹਨ। ਅਜਿਹੇ 'ਚ ਦਾਲ ਦਾ ਪਾਣੀ ਬੱਚੇ ਲਈ ਬਹੁਤ ਹੀ ਪੌਸ਼ਟਿਕ ਹੁੰਦਾ ਹੈ। ਇਸ ਦੇ ਨਾਲ ਹੀ ਬੱਚੇ ਨੂੰ ਸੂਜੀ ਦੀ ਖੀਰ, ਫ਼ਲਾ ਦਾ ਰਸ, ਸਬਜ਼ੀਆਂ ਦਾ ਸੂਪ, ਸਾਬੂਦਾਣੇ ਦੀ ਖੀਰ ਆਦਿ ਨੂੰ ਵੀ ਆਹਾਰ 'ਚ ਸ਼ਾਮਲ ਕਰਨਾ ਚਾਹੀਦਾ ਹੈ।

ਮਿੱਟੀ ਦੇ ਭਾਂਡੇ

ਕੋਸ਼ਿਸ਼ ਕਰੋ ਕਿ ਬੱਚੇ ਨੂੰ ਦਾਲ ਦਾ ਪਾਣੀ ਦਿਓ ਤਾਂ ਉਹ ਦਾਲ ਮਿੱਟੀ ਦੇ ਭਾਂਡੇ ਵਿਚ ਪੱਕੀ ਹੋਵੇ। ਇਸ ਨਾਲ ਦਾਲ ਦੇ ਸਾਰੇ ਪੌਸ਼ਟਿਕ ਤੱਤ ਉਸਦੇ ਪਾਣੀ 'ਚ ਬਰਕਰਾਰ ਰਹਿਣਗੇ।

Harinder Kaur

This news is Content Editor Harinder Kaur