ਸਿਹਤ ਦੇ ਲਈ ਫਾਇਦੇਮੰਦ ਹੈ ਪਾਲਕ ਦਾ ਜੂਸ

05/26/2017 5:02:03 PM

ਨਵੀਂ ਦਿੱਲੀ— ਪਾਲਕ ਦੀਆਂ ਪੱਤੀਆਂ 'ਚ ਕਈ ਪੋਸ਼ਕ ਤੱਤ ਮੋਜੂਦ ਹੁੰਦੇ ਹਨ। ਇਸ 'ਚ ਵਿਟਾਮਿਨ , ਮਿਨਰਲਸ ਅਤੇ ਦੂਜੇ ਕਈ ਭਰਪੂਰ ਮਾਤਰਾ 'ਚ ਤੱਤ ਮੋਜੂਦ ਹੁੰਦੇ ਹਨ। ਜੇ ਪਾਲਕ ਦਾ ਪੂਰਾ ਫਾਇਦਾ ਚਾਹੀਦਾ ਹੈ ਤਾਂ ਪਾਲਕ ਦਾ ਜੂਸ ਪੀਣਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ। ਪਾਲਕ ਦੇ ਜੂਸ 'ਚ ਵਿਟਾਮਿਨ ਏ, ਸੀ, ਈ ਅਤੇ ਕਾਮਪਲੈਕਸ ਚੰਗੀ ਮਾਤਰਾ 'ਚ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਮੈਗਜ਼ੀਨ, ਕੈਰੋਟੀਨ, ਆਇਰਨ, ਆਈਓਡੀਨ,ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਮੋਜੂਦ ਹੁੰਦੇ ਹਨ। 
ਇਹ ਹਨ ਜੂਸ ਪੀਣ ਦੇ ਫਾਇਦੇ
ਪਾਲਕ ਦੇ ਜੂਸ 'ਚ ਕੈਰੋਟੀਨ ਹੁੰਦਾ ਹੈ ਜੋ ਕੈਂਸਰ ਤੋਂ ਬਚਾਉਂਦਾ ਹੈ। ਇਸਤੋਂ ਇਲਾਵਾ ਇਹ ਅੱਖਾਂ ਦੀ ਰੋਸ਼ਨੀ ਦੇ ਲਈ ਵੀ ਚੰਗੀ ਹੁੰਦੀ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਵੀ ਇਹ ਜੂਸ ਤੁਹਾਡੇ ਲਈ ਬਹੁਤ ਲਾਭਕਾਰੀ ਹੋਵੇਗਾ।
ਪਾਲਕ 'ਚ ਵਿਟਾਮਿਨ ਕੇ ਦੀ ਕਾਫੀ ਮਾਤਰਾ ਹੁੰਦੀ ਹੈ। ਇਸ ਲਈ ਪਾਲਕ ਦਾ ਜੂਸ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਜੇ ਤੁਹਾਨੂੰ ਚਮੜੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਪਾਲਕ ਦਾ ਜੂਸ ਪੀਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ।
ਗਰਭਵਤੀ ਔਰਤਾਂ ਨੂੰ ਵੀ ਪਾਲਕ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਾਲਕ ਦਾ ਜੂਸ ਪੀਣ ਨਾਲ ਗਰਭਵਤੀ ਔਰਤ ਦੇ ਸਰੀਰ 'ਚ ਆਇਰਨ ਦੀ ਕਮੀ ਨਹੀਂ ਹੁੰਦੀ।