ਕੈਂਸਰ ਦਾ ਖਤਰਾ ਘੱਟ ਕਰੇਗਾ ਸੋਇਆਬੀਨ, ਡਾਈਟ ''ਚ ਸ਼ਾਮਲ ਕਰੋ ਇਹ 5 ਫੂਡਸ

09/26/2020 10:58:35 AM

ਜਲੰਧਰ—ਔਰਤਾਂ ਨੂੰ ਮਰਦਾਂ ਦੀ ਤੁਲਨਾ ਦੇ ਮੁਕਾਬਲੇ ਵੀ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਤਾਂ ਜੋ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ। ਇਸ ਲਈ ਉਨ੍ਹਾਂ ਨੂੰ ਆਪਣੀ ਡਾਈਟ 'ਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰ ਫੂਡਸ ਦੇ ਬਾਰੇ 'ਚ ਦੱਸਦੇ ਹਾਂ ਜਿਸ ਨੂੰ ਆਪਣੀ ਰੋਜ਼ਾਨਾ ਰੂਟੀਨ 'ਚ ਸ਼ਾਮਲ ਕਰਕੇ ਇਮਿਊਨਿਟੀ ਵਧਾਉਣ ਦੇ ਨਾਲ ਬੀਮਾਰੀ ਨਾਲ ਲੜਣ ਦੀ ਸ਼ਕਤੀ ਮਿਲੇਗੀ। 
ਆਂਡਾ
ਪ੍ਰੋਟੀਨ, ਆਈਰਨ, ਵਿਟਾਮਿਨ, ਫਾਈਬਰ, ਫੋਲੇਟ, ਕੈਲਸ਼ੀਅਮ ਆਦਿ ਨਾਲ ਭਰਪੂਰ ਆਂਡੇ ਦੀ ਵਰਤੋਂ ਬੀਮਾਰੀਆਂ ਤੋਂ ਬਚਾਅ ਕੇ ਰੱਖਦੀ ਹੈ। ਖਾਸ ਤੌਰ 'ਤੇ ਅਮੀਨੀਆ ਦੀਆਂ ਸ਼ਿਕਾਰ ਔਰਤਾਂ ਨੂੰ ਇਸ ਦੀ ਵਰਤੋਂ ਕਰਨ ਨਾਲ ਖੂਨ ਦੀ ਕਮੀ ਪੂਰੀ ਕਰਨ 'ਚ ਮਦਦ ਮਿਲਦੀ ਹੈ।


ਦਹੀ
ਕੈਲਸ਼ੀਅਮ 'ਚ ਉਚਿਤ ਸਰੋਤ ਹੋਣ ਨਾਲ ਰੋਜ਼ਾਨਾ 1 ਕੌਲੀ ਦਹੀ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਅਸਲ 'ਚ ਮਰਦਾਂ ਦੀ ਤੁਲਨਾ 'ਚ ਮਹਿਲਾਵਾਂ ਨੂੰ ਜ਼ਿਆਦਾ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਇਮਿਊਨਿਟੀ ਵੱਧਦੀ ਹੈ। ਇਸ ਦੇ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। 
ਸੋਇਆਬੀਨ
ਸੋਇਆਬੀਨ 'ਚ ਕੈਲਸ਼ੀਅਮ, ਆਇਰਨ, ਵਿਟਾਮਿਨ, ਮੈਗਨੀਸ਼ੀਅਮ ਅਤੇ ਫੋਲੇਟ ਆਦਿ ਤੱਤ ਹੁੰਦੇ ਹਨ। ਅਜਿਹੇ 'ਚ ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਕਰਨ ਨਾਲ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਘੱਟ ਹੁੰਦਾ ਹੈ। 

 


ਪਾਲਕ 
ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਪਾਲਕ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਇਕ ਹੀ ਸਬਜ਼ੀ ਤੋਂ ਮਿਲ ਜਾਂਦੇ ਹਨ। ਇਸ ਦੀ ਸਬਜ਼ੀ ਦੀ ਸੂਪ ਦੇ ਰੂਪ 'ਚ ਵਰਤੋਂ ਕੀਤੀ ਜਾ ਸਕਦੀ ਹੈ। ਪਾਲਕ ਵਿਟਾਮਿਨ-ਏ ਅਤੇ ਫਾਈਬਰ ਦਾ ਉੱਚ ਸਰੋਤ ਹੋਣ ਨਾਲ ਸਰੀਰ ਨੂੰ ਸਹੀ ਮਾਤਰਾ 'ਚ ਖੂਨ ਮਿਲਣ ਦੇ ਨਾਲ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਘਟਾਉਂਦਾ ਹੈ।


ਅਮਰੂਦ 
ਵਿਟਾਮਿਨ-ਸੀ ਦਾ ਉਚਿਤ ਸਰੋਤ ਹੋਣ ਦੇ ਨਾਲ ਇਸ 'ਚ ਹੋਰ ਜ਼ਰੂਰੀ ਤੱਤ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਇਹ ਸਕਿਨ ਨੂੰ ਜਵਾਨ ਰੱਖਣ 'ਚ ਮਦਦ ਕਰਦਾ ਹੈ।

 

Aarti dhillon

This news is Content Editor Aarti dhillon