ਸੋਨਮ ਨੇ ਸ਼ੁਰੂ ਕੀਤੀ ਫਿਲਮ ਦੀ ਪ੍ਰਮੋਸ਼ਨ, ਇੰਡੋ-ਵੈਸਟਰਨ ਲੁੱਕ ''ਚ ਆਈ ਨਜ਼ਰ

05/18/2018 3:24:02 PM

ਨਵੀਂ ਦਿੱਲੀ— ਬਾਲੀਵੁੱਡ ਐਕਟ੍ਰੈਸ ਸੋਨਮ ਕਪੂਰ ਹਾਲ ਹੀ 'ਚ ਆਨੰਦ ਅਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਵਿਆਹ ਦੇ ਬਾਅਦ ਸੋਨਮ ਆਪਣੇ ਕਰੀਅਰ 'ਤੇ ਫੋਕਸ ਕਰ ਰਹੀ ਹੈ। ਕਾਨਸ ਫੈਸਟੀਵਲ 'ਚ ਆਪਣਾ ਸਟਾਈਲਿਸ਼ ਅੰਦਾਜ਼ ਦਿਖਾਉਣ ਦੇ ਬਾਅਦ ਹੁਣ ਉਹ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਬਿਜੀ ਹੈ।


ਹਾਲ ਹੀ 'ਚ ਸੋਨਮ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਇੰਡੋਵੈਸਟਰਨ ਲੁੱਕ 'ਚ ਨਜ਼ਰ ਆਈ। ਸੋਨਮ ਦੀ ਇਸ ਲੁੱਕ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਸਿਲਵਰ ਮੈਟਲਿਕ ਆਊਟਫਿਟ ਵਿਅਰ ਕੀਤਾ ਸੀ। ਜਿਸ 'ਚ ਉਹ ਸਟਨਿੰਗ ਲੱਗ ਰਹੀ ਸੀ। ਸੋਨਮ ਦੀ ਇਸ ਲੁੱਕ ਦੀ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਆਪਣੇ ਆਊਟਫਿਟ ਦੇ ਨਾਲ ਨਾਈਕ ਸ਼ੂਜ ਵਿਅਰ ਕੀਤੇ ਸੀ। ਜਿਊਲਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਈਟ ਵੇਟੇਡ ਇਅਰਰਿੰਗਸ ਕੈਰੀ ਕੀਤੇ ਸੀ। ਲਾਈਟ ਮੈਕਅੱਪ ਅਤੇ ਪੋਨੀਟੇਲ ਉਨ੍ਹਾਂ ਦੇ ਲੁੱਕ ਨੂੰ ਪੂਰਾ ਕਰ ਰਹੇ ਸੀ।


ਤੁਹਾਨੂੰ ਦੱਸ ਦੇਈਏ ਕਿ ਸੋਨਮ ਦੀ ਫਿਲਮ 'ਵੀਰੇ ਦੀ ਵੈਡਿੰਗ' 1 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਅਤੇ ਸਵਰਾ ਭਾਸਕਰ ਵੀ ਦਿੱਖੇਗੀ।