ਕਿਤੇ ਸੋਸ਼ਲ ਮੀਡਿਆ ਤਾਂ ਨਹੀਂ ਤੁਹਾਡੇ ਟੁੱਟਦੇ ਰਿਸ਼ਤੇ ਦੀ ਵਜ੍ਹਾ?

09/19/2017 1:27:43 PM

ਨਵੀਂ ਦਿੱਲੀ— ਘਰ ਅਤੇ ਪਰਿਵਾਰ ਦੀ ਜਿੰਮੇਦਾਰੀ ਵਧ ਜਾਣ 'ਤੇ ਹਰ ਜੋੜੇ ਵਿਚ ਛੋਟੇ-ਮੋਟੇ ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ ਪਰ ਅੱਜਕਲ ਰਿਸ਼ਤੇ ਵਿਚ ਵਧਦੇ ਝਗੜਿਆਂ ਕਾਰਨ 'ਸੋਸ਼ਲ ਮੀਡਿਆ' ਹੈ। ਅੱਜਕਲ ਲੋਕ ਸੋਸ਼ਲ ਮੀਡਿਆ 'ਤੇ ਅਪਡੇਟ ਰਹਿਣ ਦੇ ਚੱਕਰ ਵਿਚ ਰਿਸ਼ਤਿਆਂ ਦੀ ਅਹਮਿਅਤ ਨੂੰ ਭੁੱਲਦੇ ਜਾ ਰਹੇ ਹਨ। ਰਿਸ਼ਤਿਆਂ ਨੂੰ ਨਿਭਾਉਣ ਲਈ ਅੱਜਕਲ ਲੋਕ ਸੋਸ਼ਲ ਮੀਡਿਆ ਅਤੇ ਮੋਬਾਈਲ ਦਾ ਸਹਾਰਾ ਹੀ ਲੈਂਦੇ ਹਨ, ਜਿਸ ਨਾਲ ਲੋਕ ਰਿਸ਼ਤਿਆਂ ਤੋਂ ਜ਼ਿਆਦਾ ਇਨ੍ਹਾਂ ਚੀਜ਼ਾਂ ਨੂੰ ਅਹਮਿਅਤ ਦੇਣ ਲੱਗ ਗਏ ਹਨ। 
1. ਬੈੱਡਰੂਮ ਵਿਚ ਫੋਨ
ਅੱਜਕਲ ਵਿਆਹ ਦੇ ਬਾਅਦ ਹੋਣ ਵਾਲੇ ਝਗੜਿਆਂ ਦੀ ਵਜ੍ਹਾ ਕਾਫੀ ਹਦ ਤੱਕ ਮੋਬਾਈਲ ਹੁੰਦੀ ਹੈ। ਲੋਕ ਪਾਰਟਨਰ ਨੂੰ ਟਾਈਮ ਦੇਣ ਦੀ ਬਜਾਏ ਸੋਸ਼ਲ ਮਾਡਿਆ 'ਤੇ ਐਕਟਿਵ ਰਹਿਣਾ ਜ਼ਿਆਦਾ ਜ਼ਰੂਰੀ ਸਮੱਝਦੇ ਹਨ, ਜਿਸ ਕਾਰਨ ਤੁਹਾਡੇ ਵਿਚ ਵੀ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ। 
2. ਇਸ ਤਰ੍ਹਾਂ ਦਿੰਦੇ ਹਨ ਧੋਖਾ
ਕਈ ਵਾਰ ਤਾਂ ਲੋਕ ਸੋਸ਼ਲ ਸਾਈਡ 'ਤੇ ਦੋ ਤਿੰਨ ਅਕਾਊਟ ਬਣਾ ਕੇ ਦਿਨਭਰ ਚੈਟ ਕਰਦੇ ਰਹਿੰਦੇ ਹਨ। ਸਿਰਫ ਪੁਰਸ਼ ਹੀ ਨਹੀਂ ਬਲਕਿ ਅੱਜਕਲ ਔਰਤਾਂ ਵੀ ਫੋਨ 'ਤੇ ਕਈ ਲੋਕਾਂ ਦੇ ਨਾਲ ਗੱਲਾਂ ਕਰਦੀਆਂ ਰਹਿੰਦੀਆਂ ਹਨ।
3. ਫੈਮਿਲੀ ਨੂੰ ਨਹੀਂ ਦਿੰਦੇ ਅਹਮਿਅਤ
ਅੱਜਕਲ ਦੇ ਬੱਚੇ ਵੀ ਫੈਮਿਲੀ ਜਾਂ ਫ੍ਰੈਂਡ ਨੂੰ ਟਾਈਮ ਦੇਣ ਦੀ ਬਜਾਏ ਫੋਨ 'ਤੇ ਹੀ ਲੱਗੇ ਰਹਿੰਦੇ ਹਨ। ਫੋਨ ਦੇ ਕਾਰਨ ਬੱਚੇ ਪੇਰੇਂਟਸ ਨਾਲ ਲੜ ਵੀ ਪੈਂਦੇ ਹਨ।
4. ਤਿਉਹਾਰ 'ਤੇ ਵੀ ਨਹੀਂ ਨਿਕਲਦੇ ਬਾਹਰ
ਇਸ ਮਾਡਰਨ ਟਾਈਮ ਵਿਚ ਰਿਸ਼ਤੇਦਾਰਾਂ ਨਾਲ ਮਿਲਣ ਦੀ ਬਜਾਏ ਉਨ੍ਹਾਂ ਨੂੰ ਫੋਨ 'ਤੇ ਹੀ ਜਨਮਦਿਨ ਜਾਂ ਤਿਉਹਾਰ ਦੀ ਵਧਾਈ ਦੇ ਦਿੰਦੇ ਹਨ। ਪੇਰੇਂਟਸ ਦੇ ਕਹਿਣ 'ਤੇ ਵੀ ਉਹ ਕਿਸੇ ਨਾਲ ਮਿਲਣਾ ਪਸੰਦ ਨਹੀਂ ਕਰਦੇ ਹਨ। 
5. ਪੜਾਈ 'ਤੇ ਧਿਆਨ
ਅੱਜਕਲ ਦੇ ਟਾਈਮ ਵਿਚ ਬੱਚਿਆਂ ਲਈ ਵੀ ਕਿਤਾਬਾਂ ਦੀ ਬਜਾਏ ਇੰਟਰਨੈੱਟ ਅਤੇ ਸੋਸ਼ਲ ਮੀਡਿਆ ਦਾ ਸਹਾਰਾ ਲੈਂਦੇ ਹਨ। ਕੁਝ ਬੱਚੇ ਤਾਂ ਪੜਾਈ ਵਿਚ ਕੰਮ ਅਤੇ ਫੋਨ ਵਿਚ ਜ਼ਿਆਦਾ ਰੂਚੀ ਲੈਂਦੇ ਹਨ।